Kerala Blasts: ਕੇਰਲ 'ਚ ਪ੍ਰਾਰਥਨਾ ਸਭਾ ਦੌਰਾਨ 3 ਧਮਾਕੇ, 1 ਮਹਿਲਾ ਦੀ ਮੌਤ, 25 ਜ਼ਖਮੀ
ਯਹੋਵਾਹ ਦੇ ਗਵਾਹਾਂ ਦੇ ਸੰਗਠਨ ਦੇ ਸਥਾਨਕ ਬੁਲਾਰੇ ਟੀਏ ਸ਼੍ਰੀਕੁਮਾਰ ਨੇ ਕਿਹਾ ਕਿ ਕਨਵੈਨਸ਼ਨ ਹਾਲ ਵਿਚ ਰਾਤ 9:45 ਵਜੇ ਤਿੰਨ ਧਮਾਕੇ ਹੋਏ
Kerala Blasts : ਕੇਰਲ ਦੇ ਏਰਨਾਕੁਲਮ ਵਿਚ ਐਤਵਾਰ ਨੂੰ ਇੱਕ ਕਨਵੈਨਸ਼ਨ ਸੈਂਟਰ ਵਿਚ ਤਿੰਨ ਧਮਾਕੇ ਹੋਏ। ਇਸ ਘਟਨਾ 'ਚ ਇਕ ਔਰਤ ਦੀ ਮੌਤ ਹੋ ਗਈ, ਜਦਕਿ 20 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਖ਼ਬਰਾਂ ਮੁਤਾਬਕ ਕਲਾਮਾਸੇਰੀ ਸਥਿਤ ਇਸ ਕਨਵੈਨਸ਼ਨ ਸੈਂਟਰ 'ਚ ਸਵੇਰੇ 9.30 ਵਜੇ ਦੇ ਕਰੀਬ 2 ਹਜ਼ਾਰ ਲੋਕ ਪ੍ਰਾਰਥਨਾ ਕਰ ਰਹੇ ਸਨ, ਇਸ ਦੌਰਾਨ 5 ਮਿੰਟ ਦੇ ਅੰਦਰ ਹੀ ਲਗਾਤਾਰ ਤਿੰਨ ਧਮਾਕੇ ਹੋਏ।
ਯਹੋਵਾਹ ਦੇ ਗਵਾਹਾਂ ਦੇ ਸੰਗਠਨ ਦੇ ਸਥਾਨਕ ਬੁਲਾਰੇ ਟੀਏ ਸ਼੍ਰੀਕੁਮਾਰ ਨੇ ਕਿਹਾ ਕਿ ਕਨਵੈਨਸ਼ਨ ਹਾਲ ਵਿਚ ਰਾਤ 9:45 ਵਜੇ ਤਿੰਨ ਧਮਾਕੇ ਹੋਏ। ਇਹ ਧਮਾਕੇ ਪ੍ਰਾਰਥਨਾ ਸਮਾਪਤ ਹੋਣ ਦੇ ਕੁਝ ਸਕਿੰਟਾਂ ਦੇ ਅੰਦਰ ਹੋਏ। ਪਹਿਲਾ ਧਮਾਕਾ ਹਾਲ ਦੇ ਵਿਚਕਾਰ ਹੋਇਆ। ਕੁਝ ਸਕਿੰਟਾਂ ਬਾਅਦ, ਹਾਲ ਦੇ ਦੋਵੇਂ ਪਾਸੇ ਦੋ ਹੋਰ ਧਮਾਕੇ ਹੋਏ। ਜਿੱਥੇ ਏਰਨਾਕੁਲਮ ਵਿਚ ਧਮਾਕਾ ਹੋਇਆ। ਇਸ ਦੇ ਆਲੇ-ਦੁਆਲੇ ਯਹੂਦੀ ਭਾਈਚਾਰੇ ਦੇ ਲੋਕ ਰਹਿੰਦੇ ਹਨ।