ਅਮਰੀਕੀ ਨਾਗਰਿਕ ਦੇ ਕਤਲ ਤੋਂ ਬਾਅਦ ਪ੍ਰਸ਼ਾਸਨ ਦਾ ਧਿਆਨ ਆਦਿਵਾਸੀ ਟਾਪੂਆਂ ਦੀ ਸੁਰੱਖਿਆ ਵੱਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਮੇਟੀ ਟਾਪੂਆਂ 'ਤੇ ਵਿਦੇਸ਼ੀਆਂ ਦੀ ਆਵਾਜਾਈ ਨੂੰ ਰੋਕਣ ਲਈ ਸੰਸਥਾਗਤ ਢਾਂਚਾ ਵਿਕਸਤ ਕਰਨ ਨੂੰ ਲੈ ਕੇ 30 ਦਿਨਾਂ ਵਿਚ ਅਪਣੀ ਰਿਪੋਰਟ ਦੇਵੇਗੀ।

Sentinelese tribe,Andaman

ਅੰਡੇਮਾਨ, ( ਭਾਸ਼ਾ ) : ਅੰਡੇਮਾਨ-ਨਿਕੋਬਾਰ ਟਾਪੂ ਸਮੂਹ ਦੇ ਉਤਰੀ ਸੈਂਟੀਨਲ ਟਾਪੂ 'ਤੇ ਅਮਰੀਕੀ ਨਾਗਰਿਕ ਦੇ ਕਤਲ ਤੋਂ ਬਾਅਦ ਇਨ੍ਹਾਂ 'ਚ ਰਹਿੰਦੇ ਆਦਿਵਾਸੀਆਂ ਦੀ ਸੁਰੱਖਿਆ ਵੱਲ ਪ੍ਰਸ਼ਾਸਨ ਦਾ ਧਿਆਨ ਗਿਆ ਹੈ। ਅਮਰੀਕੀ ਨਾਗਰਿਕ ਦੀ ਘੁਸਪੈਠ ਦੀ ਜਾਂਚ ਲਈ ਅੰਡੇਮਾਨ-ਨਿਕੇਬਾਰ ਦੇ ਉਪ ਰਾਜਪਾਲ ਨੇ ਪੰਜ ਮੈਂਬਰੀ ਜਾਂਚ ਕਮੇਟੀ ਬਣਾਈ ਹੈ। ਇਹ ਕਮੇਟੀ ਟਾਪੂਆਂ 'ਤੇ ਵਿਦੇਸ਼ੀਆਂ ਦੀ ਆਵਾਜਾਈ ਨੂੰ ਰੋਕਣ ਲਈ ਸੰਸਥਾਗਤ ਢਾਂਚਾ ਵਿਕਸਤ ਕਰਨ ਨੂੰ ਲੈ ਕੇ 30 ਦਿਨਾਂ ਵਿਚ ਅਪਣੀ ਰਿਪੋਰਟ ਦੇਵੇਗੀ।

ਰਾਸ਼ਟਰੀ ਅਨੁਸੂਚਿਤ ਕਬਾਇਲੀ ਕਮਿਸ਼ਨ ਦੇ ਮੁਖੀ ਡਾ. ਨੰਦ ਕੁਮਾਰ ਸਾਈ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਥਾਨਕ ਪ੍ਰਸ਼ਾਸਨ ਕਬਾਇਲੀ ਵੈਲਫੇਅਰ ਸਕੱਤਰ ਦੀ ਪ੍ਰਧਾਨਗੀ ਵਿਚ ਗਠਿਤ ਕਮੇਟੀ ਦੋ  ਪੱਖਾਂ 'ਤੇ ਮੁਖ ਤੌਰ 'ਤੇ ਵਿਚਾਰ-ਵਟਾਂਦਰਾ ਕਰੇਗੀ। ਇਸ ਵਿਚ ਉਤਰੀ ਸੈਂਟੀਨਲ ਟਾਪੂ ਵਿਖੇ ਵਿਦੇਸ਼ੀ ਨਾਗਰਿਕਾਂ ਦੀ ਆਵਾਜਾਈ ਨੂੰ

ਰੋਕਣ ਲਈ ਸੰਸਥਾਗਤ ਮਸ਼ੀਨਰੀ ਦੀ ਸਮੀਖਿਆ ਅਤੇ ਲੋੜ ਮੁਤਾਬਕ ਉਸ ਨੂੰ ਹੋਰ ਮਜ਼ਬੂਤ ਕਰਨ ਦਾ ਢਾਂਚਾ ਤਿਆਰ ਕਰਨ ਲਈ ਸੁਝਾਅ ਦਿਤੇ ਜਾਣੇ ਹਨ। ਨਾਲ ਹੀ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸੁਰੱਖਿਆ ਮਸ਼ੀਨਰੀ ਤਿਆਰ ਕਰਨ ਨੂੰ ਲੈ ਕੇ ਵੀ ਕੋਸ਼ਿਸ਼ਾਂ ਕੀਤੀਆਂ ਜਾਣੀਆਂ ਹਨ।