ਦਿੱਲੀ ਦੇ ਏਸੀਪੀ ਨੇ 10ਵੀਂ ਮੰਜ਼ਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਪੁਲਿਸ ਦੇ ਮੁੱਖ ਦਫ਼ਤਰ ਵਿਚ ਵੀਰਵਾਰ ਸਵੇਰੇ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਇਕ ਏਸੀਪੀ ਨੇ ਹੈਡਕਵਾਰਟਰ ਦੀ ਇਮਾਰਤ ਦੇ 10ਵੀਂ ਮੰਜ਼ਲ ਤੋਂ ਛਾਲ ਮਾਰ ਕੇ ਖੁਦਕੁਸ਼ੀ ..

Delhi ACP Suicide

ਨਵੀਂ ਦਿੱਲੀ (ਭਾਸ਼ਾ): ਦਿੱਲੀ ਪੁਲਿਸ ਦੇ ਮੁੱਖ ਦਫ਼ਤਰ ਵਿਚ ਵੀਰਵਾਰ ਸਵੇਰੇ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਇਕ ਏਸੀਪੀ ਨੇ ਹੈਡਕਵਾਰਟਰ ਦੀ ਇਮਾਰਤ ਦੇ 10ਵੀਂ ਮੰਜ਼ਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਦੱਸ ਦਈਏ ਕਿ ਐਸੀਪੀ ਦੀ ਪਛਾਣ ਪ੍ਰੇਮ ਬੱਲਭ (55) ਦੇ ਰੂਪ ਵਿਚ ਹੋਈ ਹੈ।

ਦੂਜੇ ਪਾਸੇ ਪੁਲਿਸ ਨੇ ਲਾਸ਼ ਨੂੰ ਕਬਜੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਹੈ। ਤੁਹਾਨੂੰ ਇਹ ਵੀ ਦੱਸ ਦਈਏ ਕਿ 6 ਮਹੀਨੇ ਪਹਿਲਾਂ ਹੀ ਏਸੀਪੀ ਪ੍ਰੇਮ ਬੱਲਭ ਨੂੰ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ। ਜਿਸ ਤੋਂ ਬਾਅਦ  ਸਾਬਾਕ ਪ੍ਰੇਮ ਬੱਲਭ ਕਰਾਇਮ ਬ੍ਰਾਂਚ ਸਪੈਸ਼ਲ ਸੇਲ ਅਤੇ ਹੋਰ ਵਿਭਾਗਾਂ ਵਿਚ ਤੈਨਾਤ ਰਹੇ ਹਨ।

ਫਿਲਹਾਲ ਉਨ੍ਹਾਂ ਦੀ ਨਿਯੁਕਤੀ ਪੁਲਿਸ ਮੱਖ ਦਫ਼ਪਤਰ ਦੇ ਸਥਾਪਨਾ ਵਿਭਾਗ (ਇੰਸਟਾਲੇਸ਼ਨ) ਵਿਚ ਸੀ। ਏਸੀਪੀ ਪ੍ਰੇਮ ਬਲੱਭ ਨੇ ਖੁਦ ਛਾਲ ਮਾਰੀ ਹੈ ਜਾਂ ਕਿਸੇ ਨੇ ਉਨ੍ਹਾਂ ਨੂੰ ਧੱਕਾ ਦਿਤਾ ਹੈ ਪੁਲਿਸ ਇਸ ਗੱਲ ਦੀ ਜਾਂਚ 'ਚ ਜੁੱਟ ਗਈ ਹੈ।