ਦਿੱਲੀ 'ਚ ਇਕੱਠਾ ਹੋਇਆ ਕਿਸਾਨਾਂ ਦਾ ਹਜ਼ੂਮ, ਸਰਕਾਰ ਨੂੰ ਪਿਆ ਵਖ਼ਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਵੇਂ ਕਿ ਸਾਡਾ ਦੇਸ਼ ਖੇਤੀ ਪ੍ਰਧਾਨ ਦੇਸ਼ ਹੈ ਪਰ ਇਸ ਦੇ ਬਾਵਜੂਦ ਇੱਥੇ ਕਿਸਾਨਾਂ ਦੀ ਆਰਥਿਕ ਹਾਲਤ ਓਨੀ ਮਜ਼ਬੂਤ ਨਹੀਂ ਹੈ, ਜਿੰਨੀ ਹੋਣੀ ਚਾਹੀਦੀ ਹੈ। ਆਜ਼ਾਦੀ ਦੇ ...

Farmers gathered in Delhi

ਨਵੀਂ ਦਿੱਲੀ (ਭਾਸ਼ਾ): ਭਾਵੇਂ ਕਿ ਸਾਡਾ ਦੇਸ਼ ਖੇਤੀ ਪ੍ਰਧਾਨ ਦੇਸ਼ ਹੈ ਪਰ ਇਸ ਦੇ ਬਾਵਜੂਦ ਇੱਥੇ ਕਿਸਾਨਾਂ ਦੀ ਆਰਥਿਕ ਹਾਲਤ ਓਨੀ ਮਜ਼ਬੂਤ ਨਹੀਂ ਹੈ, ਜਿੰਨੀ ਹੋਣੀ ਚਾਹੀਦੀ ਹੈ। ਆਜ਼ਾਦੀ ਦੇ 71 ਸਾਲ ਬੀਤ ਜਾਣ ਦੇ ਬਾਵਜੂਦ ਵੀ ਅੱਜ ਕਿਸਾਨਾਂ ਨੂੰ ਅਪਣੇ ਹੱਕਾਂ ਦੀਆਂ ਮੰਗਾਂ ਲਈ ਸੜਕਾਂ 'ਤੇ ਉਤਰਨਾ ਪੈ ਰਿਹਾ ਹੈ। ਕਰਜ਼ੇ ਵਿਚ ਡੁੱਬਿਆ ਕਿਸਾਨ ਖ਼ੁਦਕੁਸ਼ੀਆਂ ਲਈ ਮਜਬੂਰ ਹੋ ਰਿਹਾ ਹੈ ਜੋ ਸਰਕਾਰਾਂ ਦੀਆਂ ਘਟੀਆ ਨੀਤੀਆਂ ਦਾ ਨਤੀਜਾ ਹੈ।

ਹੁਣ ਫਿਰ ਦੇਸ਼ ਭਰ ਦੇ ਕਿਸਾਨ ਵੱਡੀ ਗਿਣਤੀ ਵਿਚ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਅਪਣੀਆਂ ਮੰਗਾਂ ਨੂੰ ਲੈ ਕੇ ਇਕੱਠੇ ਹੋ ਰਹੇ ਹਨ। ਦੱਸ ਦਈਏ ਕਿ ਪੂਰੇ ਦੇਸ਼ 'ਚ ਪੈਦਲ ਯਾਤਰਾ ਤੋਂ ਬਾਅਦ ਵੱਡੀ ਗਿਣਤੀ 'ਚ ਕਿਸਾਨ 29 ਅਤੇ 30 ਨਵੰਬਰ ਨੂੰ ਦਿੱਲੀ ਆਉਣ ਵਾਲੇ ਅੱਠ ਪ੍ਰਮੁੱਖ ਰਸਤੀਆਂ ਤੋਂ ਦਾਖਲ ਹੋਣ ਵਾਲੇ ਹਨ। ਜਿਸ ਦੇ ਚਲਦਿਆਂ ਦਿੱਲੀ ਪੁਲਿਸ ਨੇ ਸਲਾਹਕਾਰ ਜ਼ਾਰੀ ਕੀਤੀ ਹੈ ਤਕਰੀਬਨ 25 ਕਿਲੋਮੀਟਰ ਦੀ ਪੈਦਲ ਯਾਤਰਾ ਕਰਦੇ ਹੋਏ ਰਾਮਲੀਲਾ ਮੈਦਾਨ ਪਹੁੰਚਣਗੇ।

ਦੱਸ ਦਈਏ ਕਿ ਯੋਗੇਂਦਰ ਯਾਦਵ ਇਸ ਮਾਰਚ ਦੀ ਅਗੁਵਾਈ ਕਰ ਰਹੇ ਹਨ। ਸੰਪੂਰਣ ਭਾਰਤੀ ਕਿਸਾਨ ਸੰਘਰਸ਼ ਕਮੇਟੀ ਦੇ ਬੈਨਰ ਤਲੇ ਇਹ ਕਿਸਾਨ ਇਕੱਠਾ ਹੋਏ ਹਨ। ਦੱਸ ਦਈਏ ਕਿ ਸਾਰਾ ਕਰਜ਼ਾ ਮਾਫੀ ਅਤੇ ਫਸਲਾਂ ਦੀ ਲਾਗਤ ਦਾ ਡੇਢ ਗੁਣਾ ਮੁਆਵਜ਼ੇ ਦੀ ਮੰਗ ਅਤੇ ਐਮਐਸ ਸਵਾਮੀਨਾਥਨ ਕਮੀਸ਼ਨ ਦੀ ਰਿਪੋਰਟ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਕਿਸਾਨ ਜੁਟੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਅੰਦੋਲਨ ਨਾਲੋਂ ਇਹ ਅੰਦੋਲਨ ਕਾਫ਼ੀ ਹੱਦ ਤੱਕ ਵੱਖ ਹੈ।

ਇਕ ਤਰਫ ਕਿਸਾਨਾਂ ਦੀ ਗਿਣਤੀ ਘੱਟ ਨਜ਼ਰ ਆਈ ਹੈ ਤਾਂ ਉਥੇ ਹੀ ਦੂਜੇ ਪਾਸੇ ਇਹ ਕਿਸਾਨ ਬੇਹੱਦ ਜ਼ਿਆਦਾ ਗਿਣਤੀ 'ਚ ਹਨ। ਪਿੱਛਲੀ ਵਾਰ ਸੜਕਾਂ 'ਤੇ ਉੱਤਰੇ ਕਿਸਾਨ ਇਸ ਵਾਰ ਸਮੁਦਾਇਕ ਭਵਨ 'ਚ ਰੁਕੇ ਹੋਏ ਹਨ ਅਤੇ ਇਸ ਵਾਰ ਇਨ੍ਹਾਂ ਦਾ ਅਗਵਾਈ ਯੋਗੇਂਦਰ ਯਾਦਵ  ਕਰ ਰਹੇ ਹਨ। ਦੂਜੇ ਪਾਸੇ ਦਿੱਲੀ ਪੁਲਿਸ ਨੇ ਕਿਸਾਨਾਂ ਦੀ ਪੈਦਲ ਯਾਤਰਾ ਨੂੰ ਵੇਖਦੇ ਹੋਏ ਸਲਾਹਕਾਰ ਜ਼ਾਰੀ ਕੀਤਾ ਹੈ।

ਜਿਸ 'ਚ ਸਾਫ਼ ਕਿਹਾ ਹੈ ਕਿ ਜੰਤਰ-ਮੰਤਰ 'ਤੇ ਇੱਕ ਹਜ਼ਾਰ ਤੋਂ ਜ਼ਿਆਦਾ ਲੋਕਾਂ ਦਾ ਇਕਠੇ ਹੋਣਾ ਪਾਬੰਦੀ ਹੈ, ਅਜਿਹੇ 'ਚ ਜੇਕਰ ਕਿਸਾਨਾਂ ਦੀ ਗਿਣਤੀ ਇਸ ਤੋਂ ਜ਼ਿਆਦਾ ਜਾਂਦੀ ਹੈ ਤਾਂ ਉਨ੍ਹਾਂ ਨੂੰ ਰਾਮਲੀਲਾ ਮੈਦਾਨ 'ਚ ਧਰਨਾ ਪ੍ਰਦਰਸ਼ਨ ਕਰਨਾ ਹੋਵੇਗਾ।