ਪਾਕਿਸਤਾਨ ਨੇ ਪੀ.ਓ.ਕੇ ਦੇ ਕਸ਼ਮੀਰੀਆਂ ਦੀ ਪਹਿਚਾਣ ਖਤਮ ਕਰ ਦਿਤੀ ਹੈ: ਫੌਜ ਮੁਖੀ ਬਿਪਿਨ ਰਾਵਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਫੌਜ ਮੁਖੀ ਬਿਪਿਨ ਰਾਵਤ ਨੇ ਬੁੱਧਵਾਰ ਨੂੰ ਕਿਹਾ ਕਿ ਪਾਕਿਸਤਾਨ ਨੇ ਪਾਕਿ ਦੇ ਕਬਜੇ..............

Army Chief Bipin Rawat

ਨਵੀਂ ਦਿੱਲੀ (ਭਾਸ਼ਾ): ਫੌਜ ਮੁਖੀ ਬਿਪਿਨ ਰਾਵਤ ਨੇ ਬੁੱਧਵਾਰ ਨੂੰ ਕਿਹਾ ਕਿ ਪਾਕਿਸਤਾਨ ਨੇ ਪਾਕਿ ਦੇ ਕਬਜੇ ਵਾਲੇ ਕਸ਼ਮੀਰ ਦੀ ਜੰਨ ਸੰਖਿਆ ਨੂੰ ਬਦਲ ਦਿਤਾ ਹੈ। ਉਨ੍ਹਾਂ ਨੇ ਕਿਹਾ ਕਿ ਉਸ ਪਾਸੇ ਦੇ ਕਸ਼ਮੀਰੀਆਂ ਦੀ ਪਹਿਚਾਣ ਯੋਜਨਾ ਬਧ ਤਰੀਕੇ ਨਾਲ ਨਸ਼ਟ ਕਰ ਦਿਤੀ ਗਈ ਹੈ। ਉਨ੍ਹਾਂ ਨੇ ਕਸ਼ਮੀਰ ਵਿਚ ਥੋੜ੍ਹੀ ਜਿਹੀ ਵੀ ਸ਼ਾਂਤੀ ਹੋਣ ਉਤੇ ਸੁਰੱਖਿਆ ਬਲਾਂ ਨੂੰ ਵਾਪਸ ‘ਬੈਰਕ’ ਵਿਚ ਭੇਜਣ ਦੇ ਸੁਝਾਵਾਂ ਉਤੇ ਅਸਹਮਤੀ ਜਤਾਉਂਦੇ ਹੋਏ ਕਿਹਾ ਕਿ ਇਸ ਤੋਂ ਅਤਿਵਾਦੀਆਂ ਨੂੰ ਅਪਣੇ ਨੈਟਵਰਕਾਂ ਨੂੰ ਫਿਰ ਤੋਂ ਜਿੰਦਾ ਕਰਨ ਦਾ ਸਮਾਂ ਮਿਲ ਜਾਵੇਗਾ ਅਤੇ ਨਾਲ ਹੀ ਉਨ੍ਹਾਂ ਨੇ ਇਸ ਗੱਲ ਉਤੇ ਜ਼ੋਰ ਦਿਤਾ ਕਿ

‘ਹਲਾਤ ਨੂੰ ਕਾਬੂ ਵਿਚ ਰੱਖਣ ਦੇ ਲਈ’ ਲਗਾਤਾਰ ਦਬਾਅ ਬਣਾਈ ਰੱਖਣ ਦੀ ਜ਼ਰੂਰਤ ਹੈ। ਯਸ਼ਵੰਤਰਾਵ ਚਵਹਾਨ ਸਮਰਨ ਵਿਖਿਆਨ ਦਿੰਦੇ ਹੋਏ ਰਾਵਤ ਨੇ ਅਤਿਵਾਦੀਆਂ ਦੀ ਅਰਥੀ ਯਾਤਰਾ ਕੱਢਣ ਦੀ ਆਗਿਆ ਦਿਤੇ ਜਾਣ ਉਤੇ ਚਿੰਤਾ ਜਤਾਈ ਅਤੇ ਕਿਹਾ ਕਿ ਇਹ ਅਤਿਵਾਦੀਆਂ ਨੂੰ ਸ਼ਹੀਦਾਂ ਦੇ ਤੌਰ ਉਤੇ ਪੇਸ਼ ਕਰਦਾ ਅਤੇ ‘ਸਾਇਦ ਜ਼ਿਆਦਾ ਲੋਕਾਂ ਨੂੰ ਅਤਿਵਾਦੀ ਸਮੂਹ ਵਿਚ ਸ਼ਾਮਲ ਹੋਣ ਲਈ ਪ੍ਰੋਤਸਾਹਿਤ ਕਰਦਾ ਹੈ।’ ਫੌਜ ਮੁੱਖੀ ਨੇ ਕਸ਼ਮੀਰ ਵਿਚ ਅਤਿਵਾਦੀਆਂ ਦੇ ਵਿਰੁਧ ਸਫਲ ਅਭਿਆਨ ਦਾ ਕ੍ਰੈਡਿਟ ਸਥਾਨਿਕ ਲੋਕਾਂ ਨੂੰ ਇਹ ਕਹਿੰਦੇ ਹੋਏ ਦਿਤਾ ਕਿ ਉਹ ‘ਮਜਬੂਤ ਖੂਫੀਆ ਜਾਣਕਾਰੀਆਂ’ ਦਿੰਦੇ ਹਨ।

ਉਨ੍ਹਾਂ ਨੇ ਕਿਹਾ, ‘ਹਾਲਤ ਕਾਬੂ ਵਿਚ ਆ ਜਾਣਗੇ ਅਤੇ ਚੀਜਾਂ ਕਾਬੂ ਵਿਚ ਆ ਵੀ ਚੁੱਕੀਆਂ ਹਨ ਪਰ ਲਗਾਤਾਰ ਦਬਾਅ ਬਣਾਈ ਰੱਖਣ ਦੀ ਜ਼ਰੂਰਤ ਹੈ।’ ਰਾਵਤ ਨੇ ਕਿਹਾ ਕਿ ਹਾਲਤ ਨੂੰ ਉਸ ਪੱਧਰ ਤੱਕ ਲਿਆਉਣਾ ਹੋਵੇਗਾ ਜਿਥੇ ਅਤਿਵਾਦੀ ਸਮੂਹ ਫਿਰ ਤੋਂ ਸਿਰ ਨਹੀਂ ਉਠਾ ਸਕਣਗੇ। ਉਨ੍ਹਾਂ ਨੇ ਕਿਹਾ ਕਿ ਇਹ ਕੁਝ ਅਜਿਹੇ ਮੁੱਦੇ ਹਨ ਜਿਨ੍ਹਾਂ ਉਤੇ ਅਸੀਂ ਹੌਲੀ-ਹੌਲੀ ਧਿਆਨ  ਦੇ ਰਹੇ ਹਾਂ ਅਤੇ ਨਾਲ ਹੀ ਉਨ੍ਹਾਂ ਨੇ ਇਸ ਗੱਲ ਉਤੇ ਵੀ ਧਿਆਨ ਦਵਾਇਆ ਕਿ ਫੌਜ ਸਖਤੀ ਨਾਲ ਕੰਮ ਨਹੀਂ ਲੈਣਾ ਚਾਹੁੰਦੀ ਜਿਸ ਦੇ ਨਾਲ ਕਿ ਘਾਟੀ ਵਿਚ ਹਿੰਸਾ ਨੂੰ ਜੋਰ ਮਿਲੇ।

ਰਾਵਤ ਨੇ ਪ੍ਰਦਰਸ਼ਨਾਂ ਅਤੇ ‘ਬੰਦੂਕ ਚੁੱਕਣ ਦੀ ਸੰਸਕ੍ਰਿਤੀ’ ਵਲੋਂ ਯੁਵਾਵਾਂ ਨੂੰ ਦੂਰ ਰੱਖਣ ਲਈ ਉਨ੍ਹਾਂ ਦੇ ਨਾਲ ਸਕਰਾਤਮਕ ਤਰੀਕੇ ਨਾਲ ਗੱਲ ਕਰਨ ਉਤੇ ਜ਼ੋਰ ਦਿਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਫੌਜ ਕਸ਼ਮੀਰ ਤੋਂ ਮੌਲਵੀਆਂ ਨੂੰ ‘ਸਦਭਾਵਨਾ ਯਾਤਰਾਵਾਂ’ ਉਤੇ ਅਜਮੇਰ ਸ਼ਰੀਫ, ਆਗਰਾ ਵਰਗੇ ਸਥਾਨਾਂ ਤੱਕ ਲੈ ਕੇ ਜਾਵੇਗੀ ਅਤੇ ਉਨ੍ਹਾਂ ਨੂੰ ਦਿਖਾਵੇਗੀ ਕਿ ਭਾਰਤ ਵਿਚ ਕਿਸੇ ਵੀ ਧਰਮ ਦੀ ਘੱਟ ਗਿਣਤੀ ਦਾ ਦਮਨ ਨਹੀਂ ਹੋ ਰਿਹਾ ਹੈ।