ਕਚਿਹਰੀਆਂ 'ਚ ਵੜੇ ਤੇਂਦੂਏ ਨੇ ਲੋਕਾਂ ਨੂੰ ਪਾਈਆਂ ਭਾਜੜਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ਿਮਲਾ ਦੀਆਂ ਜ਼ਿਲ੍ਹਾ ਕਚਹਿਰੀਆਂ ਦੀ ਪਾਰਕਿੰਗ ਵਿਚ ਉਸ ਵੇਲੇ ਭਾਜੜ ਮਚ ਗਈ ਜਦੋਂ ਇਕ ਤੇਂਦੂਏ ਦਾ ਬੱਚਾ ਦਾਖ਼ਲ ਹੋ ਗਿਆ। ਇੱਧਰ ਉਧਰ ਘੁੰਮਣ...

ਤੇਂਦੂਆ

ਸ਼ਿਮਲਾ (ਭਾਸ਼ਾ) : ਸ਼ਿਮਲਾ ਦੀਆਂ ਜ਼ਿਲ੍ਹਾ ਕਚਹਿਰੀਆਂ ਦੀ ਪਾਰਕਿੰਗ ਵਿਚ ਉਸ ਵੇਲੇ ਭਾਜੜ ਮਚ ਗਈ ਜਦੋਂ ਇਕ ਤੇਂਦੂਏ ਦਾ ਬੱਚਾ ਦਾਖ਼ਲ ਹੋ ਗਿਆ। ਇੱਧਰ ਉਧਰ ਘੁੰਮਣ ਮਗਰੋਂ ਉਹ ਇਕ ਕਾਰ ਦੇ ਹੇਠਾਂ ਆ ਕੇ ਬੈਠ ਗਿਆ, ਜਿੱਥੇ ਲੋਕ ਤੇਂਦੂਏ ਤੋਂ ਡਰ ਰਹੇ ਸਨ। ਉਥੇ ਉਹ ਵੀ ਲੋਕਾਂ ਕੋਲੋਂ ਡਰ ਰਿਹਾ ਸੀ। ਤੇਂਦੂਏ ਨੂੰ ਵੇਖਣ ਲਈ ਲੋਕਾਂ ਦੀ ਉਥੇ ਕਾਫ਼ੀ ਭੀੜ ਜਮ੍ਹਾਂ ਹੋ ਗਈ ਅਤੇ ਤੁਰਤ ਜੰਗਲਾਤ ਵਿਭਾਗ ਦੀ ਟੀਮ ਨੂੰ ਫ਼ੋਨ ਕੀਤਾ ਗਿਆ।

ਇਸ ਦੌਰਾਨ ਗ਼ਨੀਮਤ ਇਹ ਰਹੀ ਕਿ ਉਸ ਨੇ ਕਿਸੇ 'ਤੇ ਹਮਲਾ ਨਹੀਂ ਕੀਤਾ, ਕੁੱਝ ਹੀ ਦੇਰ ਵਿਚ ਵਾਈਲਡ ਲਾਈਫ਼ ਡਿਵੀਜ਼ਨ ਸ਼ਿਮਲਾ ਦੀ ਟੀਮ ਜਾਲ ਅਤੇ ਪਿੰਜਰਾ ਲੈ ਕੇ ਕਚਹਿਰੀ ਕੰਪਲੈਕਸ ਵਿਚ ਪੁੱਜ ਗਈ ਅਤੇ ਉਸ ਨੇ ਕਾਫ਼ੀ ਮਸ਼ੱਕਤ ਮਗਰੋਂ ਤੇਂਦੂਏ ਨੂੰ ਫੜ ਲਿਆ। ਉਥੇ ਮੌਜੂਦ ਬਹੁਤ ਸਾਰੇ ਲੋਕਾਂ ਨੇ ਤੇਂਦੂਏ ਦੀ ਵੀਡੀਓ ਅਤੇ ਤਸਵੀਰਾਂ ਅਪਣੇ ਕੈਮਰਿਆਂ ਵਿਚ ਕੈਦ ਕਰ ਲਈਆਂ ਅਤੇ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨੀਆਂ ਸ਼ੁਰੂ ਕਰ ਦਿਤੀਆਂ, ਜੋ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।