ਪਾਕਿਸਤਾਨ ਦੀ ਨਾਪਾਕ ਸਾਜ਼ਿਸ਼ ਨੂੰ BSF ਦੇ ਜਵਾਨਾਂ ਨੇ ਦਿੱਤਾ ਮੂੰਹਤੋੜ ਜਵਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ ਦੇ ਅਰਨਿਆ ਸੈਕਟਰ 'ਚ ਇਕ ਡਰੋਨ ਉਡਾਉਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਬੀਐਸਐਫ ਨੇ ਨਾਕਾਮ ਕਰ ਦਿੱਤਾ।

jammu kashmir

ਨਵੀਂ ਦਿੱਲੀ- ਜੰਮੂ ਕਸ਼ਮੀਰ ਵਿੱਚ ਅੱਤਵਾਦੀ ਹਮਲੇ  ਵੱਧ ਗਏ ਹਨ।  ਇਸ ਮਾਮਲੇ ਵਿਚ ਜੰਮੂ-ਕਸ਼ਮੀਰ ਨੇ ਪਾਕਿਸਤਾਨ ਦੀ ਨਾਪਾਕ ਸਾਜ਼ਿਸ਼ ਨੂੰ ਬੀਐਸਐਫ ਨੇ ਨਾਪਾਕ ਕੀਤਾ ਹੈ। ਦੱਸ ਦੇਈਏ ਜ਼ਿਲ੍ਹਾ ਵਿਕਾਸ ਪਰਿਸ਼ਦ ਚੋਣਾਂ 'ਚ ਗੜਬੜੀ ਫੈਲਾਉਣ ਦੇ ਮਕਸਦ ਨਾਲ ਪਾਕਿਸਤਾਨ ਲਗਾਤਾਰ ਆਪਣੀ ਨਾਪਾਕ ਸਾਜ਼ਿਸ਼ ਨੂੰ ਅੰਜ਼ਾਮ ਦੇ ਰਿਹਾ ਹੈ। ਪਾਕਿਸਤਾਨ ਨੇ ਬੀਤੇ ਦਿਨੀ ਰਾਤ ਜੰਮੂ ਦੇ ਅਰਨਿਆ ਸੈਕਟਰ 'ਚ ਇਕ ਡਰੋਨ ਉਡਾਉਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਬੀਐਸਐਫ ਨੇ ਨਾਕਾਮ ਕਰ ਦਿੱਤਾ।

ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਹੁਣ ਉਹ  ਸੀਮਾ 'ਤੇ ਘੁਸਪੈਠ ਕਰਾਉਣ ਦੇ ਮਕਸਦ ਨਾਲ ਸੁਰੰਗ ਪੁੱਟਣ 'ਦੀ ਕੋਸ਼ਿਸ਼ ਕਰ ਰਿਹਾ ਹੈ। ਪਾਕਿਸਤਾਨ ਸੁਧਰਨ ਦਾ ਨਾਂਅ ਹੀ ਨਹੀਂ ਲੈ ਰਿਹਾ। ਹੁਣ ਉਸ ਨੇ ਹੱਦ 'ਤੇ ਗਾਈਡ ਭੇਜਣ ਵਾਲੀਆਂ ਘਟਨਾਵਾਂ 'ਤੇ ਮੂੰਹ ਦੀ ਖਾਣ ਤੋਂ ਬਾਅਦ ਪਾਕਿਸਤਾਨ ਦੀ ਭਾਰਤ 'ਚ ਘੁਸਪੈਠ ਲਈ ਇਕ ਅਤੇ ਨਾਕਾਮ ਕੋਸ਼ਿਸ਼ ਕੀਤੀ।

ਜਾਣੋ ਕੀ ਹੈ ਪੂਰਾ ਮਾਮਲਾ 
ਬੀਤੇ ਦਿਨੀ ਸਮਾਂ ਪਾਕਿਸਤਾਨ ਨੇ ਜੰਮੂ ਦੇ ਅਰਨਿਆ ਸੈਕਟਰ ਦੇ ਵਿਕਰਮ ਪੋਸਟ ਦੇ ਕੋਲ ਇਕ ਡਰੋਨ ਭਾਰਤੀ ਸੀਮਾ 'ਚ ਭੇਜਣ ਦੀ ਕੋਸ਼ਿਸ਼ ਕੀਤੀ। ਪਰ ਅੰਤਰ ਰਾਸ਼ਟਰੀ ਹੱਦ 'ਤੇ ਤਾਇਨਾਤ ਬੀਐਸਐਫ ਦੇ ਜਵਾਨਾਂ ਨੇ ਜਿਵੇਂ ਹੀ ਆਸਮਾਨ ਤੋਂ ਇਸ ਘੁਸਪੈਠ ਦੀ ਕੋਸ਼ਿਸ਼ ਨੂੰ ਦੇਖਿਆ ਉਨ੍ਹਾਂ ਤੁਰੰਤ ਹੀ ਇਸ ਡਰੋਨ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਦੇ ਬਾਅਦ ਡਰੋਨ ਵਾਪਸ ਪਾਕਿਸਤਾਨ ਦੀ ਸੀਮਾ 'ਚ ਚਲਾ ਗਿਆ।