ਗੁਰੂ ਸਾਹਿਬ ਦੀ ਮੇਰੇ 'ਤੇ ਵਿਸ਼ੇਸ਼ ਕ੍ਰਿਪਾ ਜੋ ਮੈਨੂੰ ਆਪਣੇ ਕੰਮਾਂ 'ਚ ਕਰੀਬੀ ਨਾਲ ਜੋੜਿਆ - ਮੋਦੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਪੂਰੀ ਦੁਨੀਆ 'ਚ ਗੁਰੂ ਨਾਨਕ ਦੇਵ ਜੀ ਦਾ ਪ੍ਰਭਾਵ ਸਪੱਸ਼ਟ ਰੂਪ ਨਾਲ ਦਿਖਾਈ ਦਿੰਦਾ ਹੈ।

Narendra Modi

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੀ 'ਮਨ ਕੀ ਬਾਤ' ਪ੍ਰੋਗਰਾਮ ਰਾਹੀਂ ਦੇਸ਼ ਨੂੰ ਸੰਬੋਧਿਤ ਕੀਤੇ। ਉਨ੍ਹਾਂ ਦਾ ਇਹ ਪ੍ਰੋਗਰਾਮ ਕੋਰੋਨਾ ਆਫ਼ਤ ਅਤੇ ਖੇਤੀ ਕਾਨੂੰਨਾਂ ਖ਼ਿਲਾਫ਼ ਜਾਰੀ ਕਿਸਾਨਾਂ ਦੇ ਅੰਦੋਲਨ ਦਰਮਿਆਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ 'ਚ ਕਿਹਾ ਕਿ ਇਕ ਖੁਸ਼ਖ਼ਬਰੀ ਸੁਣ ਰਿਹਾ ਹਾਂ।

ਕੈਨੇਡਾ ਤੋਂ ਮਾਂ ਅੰਨਪੂਰਨਾ ਦੇਵੀ ਦੀ ਮੂਰਤੀ ਵਾਪਸ ਆਈ, ਇਸ ਲਈ ਕੈਨੇਡਾ ਸਰਕਾਰ ਦਾ ਧੰਨਵਾਦ ਕਰਦਾ ਹਾਂ। ਇਸ ਮੂਰਤੀ ਦਾ ਵਾਪਸ ਆਉਣਾ ਸਾਡੇ ਲਈ ਖੁਸ਼ੀ ਦੀ ਗੱਲ ਹੈ। ਮਾਤਾ ਅੰਨਪੂਰਨਾ ਦੀ ਮੂਰਤੀ ਵਾਂਗ ਹੀ ਸਾਡੀ ਵਿਰਾਸਤ ਦੀਆਂ ਅਨੇਕ ਵਿਰਾਸਤਾਂ ਕੌਮਾਂਤਰੀ ਗਿਰੋਹਾਂ ਦਾ ਸ਼ਿਕਾਰ ਹੁੰਦੀਆਂ ਰਹੀਆਂ ਹਨ। ਮਾਤਾ ਅੰਨਪੂਰਨਾ ਦਾ ਕਾਸ਼ੀ ਨਾਲ ਬਹੁਤ ਹੀ ਵਿਸ਼ੇਸ਼ ਸਬੰਧ ਹੈ। 

ਪ੍ਰਧਾਨ ਮੰਤਰੀ ਨੇ ਇਸ ਦੇ ਨਾਲ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਕੱਲ੍ਹ 30 ਨਵੰਬਰ ਨੂੰ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਮਨਾਵਾਂਗੇ। ਪੂਰੀ ਦੁਨੀਆ 'ਚ ਗੁਰੂ ਨਾਨਕ ਦੇਵ ਜੀ ਦਾ ਪ੍ਰਭਾਵ ਸਪੱਸ਼ਟ ਰੂਪ ਨਾਲ ਦਿਖਾਈ ਦਿੰਦਾ ਹੈ। ਵੈਨਕੂਵਰ ਤੋਂ ਲੈ ਕੇ ਵੈਲਿੰਗਟਨ ਤੱਕ, ਸਿੰਗਾਪੁਰ ਤੋਂ ਲੈ ਕੇ ਸਾਊਥ ਅਫ਼ਰੀਕਾ ਤੱਕ ਉਨ੍ਹਾਂ ਦੇ ਸੰਦੇਸ਼ ਹਰ ਪਾਸੇ ਸੁਣਾਈ ਦਿੰਦੇ ਹਨ।

ਉਹਨਾਂ ਕਿਹਾ ਕਿ ਮੈਨੂੰ ਮਹਿਸੂਸ ਹੁੰਦਾ ਹੈ ਕਿ ਗੁਰੂ ਸਾਹਿਬ ਦੀ ਮੇਰੇ 'ਤੇ ਵਿਸ਼ੇਸ਼ ਕ੍ਰਿਪਾ ਰਹੀ, ਜੋ ਉਨ੍ਹਾਂ ਨੇ ਮੈਨੂੰ ਹਮੇਸ਼ਾ ਆਪਣੇ ਕੰਮਾਂ ਦੇ ਬਹੁਤ ਕਰੀਬ ਜੋੜਿਆ। ਗੁਰੂ ਨਾਨਕ ਦੇਵ ਜੀ ਹੀ ਸਨ, ਜਿਨ੍ਹਾਂ ਨੇ ਲੰਗਰ ਦੀ ਪਰੰਪਰਾ ਸ਼ੁਰੂ ਕੀਤੀ ਅਤੇ ਅੱਜ ਅਸੀਂ ਦੇਖਿਆ ਕਿ ਦੁਨੀਆ ਭਰ ਵਿਚ ਸਿੱਖ ਭਾਈਚਾਰੇ ਨੇ ਕਿਸ ਤਰ੍ਹਾਂ ਕੋਰੋਨਾ ਆਫ਼ਤ ਦੇ ਇਸ ਸਮੇਂ 'ਚ ਲੋਕਾਂ ਨੂੰ ਭੋਜਨ ਛਕਾਉਣ ਦੀ ਆਪਣੀ ਪਰੰਪਰਾ ਜਾਰੀ ਰੱਖੀ ਹੈ। ਮਨੁੱਖਤਾ ਦੀ ਸੇਵਾ ਦੀ ਇਹ ਪਰੰਪਰਾ ਸਾਡੇ ਲਈ ਲਗਾਤਾਰ ਪ੍ਰੇਰਣਾ ਦਾ ਕੰਮ ਕਰਦੀ ਹੈ।