TRS, AIMIM ਗਠਜੋੜ ਵਿਰੁਧ ਲੋਕਾਂ ’ਚ ਗੁੱਸਾ, ਹੈਦਰਾਬਾਦ ਭਾਜਪਾ ਦਾ ਮੇਅਰ ਚੁਣੇਗਾ: ਸ਼ਾਹ

ਏਜੰਸੀ

ਖ਼ਬਰਾਂ, ਰਾਸ਼ਟਰੀ

ਸ਼ਹਿਰ ਦੇ ਪੁਰਾਣੇ ਭਾਗਲਕਸ਼ਮੀ ਦੇਵੀ ਮੰਦਰ ਦਾ ਕੀਤਾ ਦੌਰਾ

Amit Shah

ਹੈਦਰਾਬਾਦ, : ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਨੇਤਾ ਅਮਿਤ ਸ਼ਾਹ ਨੇ ਐਤਵਾਰ ਨੂੰ ਕਿਹਾ ਕਿ ਤੇਲੰਗਾਨਾ ਦੇ ਲੋਕ ਸੱਤਾਧਾਰੀ ਤੇਲੰਗਾਨਾ ਰਾਸ਼ਟਰ ਸੰਮਤੀ (ਟੀਆਰਐਸ) ਅਤੇ ਆਸਾਸੂਦੀਨ ਓਵੈਸੀ ਦੀ ਆਲ ਇੰਡੀਆ ਮਜਲਿਸ-ਏ-ਇਤਹਾਦ-ਉਲ ਮੁਸਲੀਮੀਨ (ਏ. ਆਈ. ਆਈ. ਐੱਮ.) ਦੇ ‘‘ਗਠਜੋੜ’’ ਤੋਂ ਨਰਾਜ਼ ਅਤੇ ਗੁੱਸੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਹੈਦਰਾਬਾਦ ਇਸ ਵਾਰ ਨਗਰ ਨਿਗਮ ਚੋਣਾਂ ਵਿਚ ਭਾਜਪਾ ਦਾ ਮੇਅਰ ਚੁਣੇਗਾ।

ਇਥੇ ਪੁਰਾਣੇ ਸ਼ਹਿਰ ਵਿਚ ਭਾਗਲਕਸ਼ਮੀ ਦੇਵੀ ਮੰਦਰ ਦਾ ਦੌਰਾ ਕਰਦਿਆਂ ਸ਼ਾਹ ਨੇ ਕਿਹਾ ਕਿ ਹੈਦਰਾਬਾਦ ਦੇ ਲੋਕ ਚੰਗੇ ਰਾਜ ਪ੍ਰਬੰਧ ਚਾਹੁੰਦੇ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੀ ਅਗਵਾਈ ਵਿਚ ਵਿਸ਼ਵਾਸ ਰੱਖਦੇ ਹਨ।

ਸ਼ਾਹ ਨੇ ਟੀਵੀ ਨਿਊਜ਼ ਚੈਨਲਾਂ ਨੂੰ ਕਿਹਾ ਕਿ ਤੇਲੰਗਾਨਾ ਦੇ ਲੋਕਾਂ ਨੇ ਜਿਸ ਤਰ੍ਹਾਂ ਲੋਕ ਸਭਾ ਚੋਣਾਂ (2019 ਦੀਆਂ ਸੰਸਦੀ ਚੋਣਾਂ) ਦੌਰਾਨ ਮੋਦੀ ਜੀ ਦਾ ਸਮਰਥਨ ਕੀਤਾ ... ਮੇਰੇ ਖਿਆਲ ਵਿਚ ਤਬਦੀਲੀ ਸ਼ੁਰੂ ਹੋ ਗਈ ਹੈ ਅਤੇ ਹੈਦਰਾਬਾਦ ਨਗਰ ਨਿਗਮ ਅਗਲਾ ਗੇੜ ਹੈ।

ਉਹ ਗ੍ਰੇਟਰ ਹੈਦਰਾਬਾਦ ਮਿਊਂਸਪਲ ਕਾਰਪੋਰੇਸ਼ਨ (ਜੀਐਚਐਮਸੀ) ਦੀ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਸਿਕੰਦਰਬਾਦ ਵਿਚ ਇਕ ਰੋਡ ਸ਼ੋਅ ਕਰ ਕੀਤਾ। ਉਨ੍ਹਾਂ ਨੇ ਦੋਸ਼ ਲਾਇਆ ਕਿ ਹੈਦਰਾਬਾਦ ਪਿਛਲੇ ਕਈ ਸਾਲਾਂ ਤੋਂ ਮੁਢਲੀਆਂ ਸਹੂਲਤਾਂ ਲਈ ਸੰਘਰਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਹੋਈ ਬਾਰਸ਼ ਨੇ ਹੈਦਰਾਬਾਦ ਦੇ ਹੜ੍ਹਾਂ ਵਿਚ ਡੁੱਬਣ ਅਤੇ ਜਿਸ ਪ੍ਰਕਾਰ ਇਕ ਪਾਰਟੀ ਦੇ ਅਸ਼ੀਰਵਾਦ ’ਤੇ ਕਬਜ਼ਾ ਵੱਧ ਰਿਹਾ ਹੈ, ਇਥੋਂ ਦੇ ਲੋਕ ਟੀਆਰਐਸ ਅਤੇ ਓਵੈਸੀ ਦੇ ਗਠਜੋੜ ਤੋਂ ਨਾਰਾਜ਼ ਅਤੇ ਗੁੱਸੇ ਹਨ।