ਨਹੀਂ ਰਹੇ PGI ਚੰਡੀਗੜ੍ਹ ਦੇ ਬਾਹਰ ਗਰੀਬਾਂ ਦਾ ਢਿੱਡ ਭਰਨ ਵਾਲੇ ਜਗਦੀਸ਼ ਲਾਲ ਅਹੂਜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

21 ਸਾਲਾਂ ਤੋਂ ਲਗਾ ਰਹੇ ਸਨ ਲੰਗਰ

Jagdish Lal Ahuja

 

ਚੰਡੀਗੜ੍ਹ :  ਪੀਜੀਆਈ ਚੰਡੀਗੜ੍ਹ ਦੇ ਬਾਹਰ ਲੰਗਰ ਲਾਉਣ ਵਾਲੇ ਬਾਬਾ ਜਗਦੀਸ਼ ਲਾਲ ਆਹੂਜਾ ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ। ਜਗਦੀਸ਼ ਲਾਲ ਆਹੂਜਾ ਨੇ Iਗਰੀਬਾਂ ਦਾ ਢਿੱਡ ਭਰਨ ਲਈ ਕਰੋੜਾਂ ਦੀ ਜਾਇਦਾਦ ਵੇਚ ਦਿੱਤੀ। ਲੋਕ ਜਗਦੀਸ਼ ਲਾਲ ਆਹੂਜਾ ਨੂੰ ਬਾਬਾ ਅਤੇ ਉਨ੍ਹਾਂ ਦੀ ਪਤਨੀ ਨੂੰ ਜੈ ਮਾਤਾ ਦੀ ਦੇ ਨਾਂ ਨਾਲ ਜਾਣਦੇ ਹਨ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਕੋਵਿੰਦ ਵਲੋਂ ਉਨ੍ਹਾਂ ਨੂੰ ਪਦਮਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।

ਉਹ ਆਪਣੀ ਪਤਨੀ ਨਾਲ ਮਿਲ ਕੇ ਹਰ ਰੋਜ਼ ਇੱਕ ਹਜ਼ਾਰ ਲੋਕਾਂ ਨੂੰ ਖਾਣਾ ਖੁਆਉਂਦੇ ਸਨ। 15 ਸਾਲ ਤੋਂ ਵੱਧ ਸਮੇਂ ਤੋਂ ਉਹ ਪੀਜੀਆਈ ਦੇ ਬਾਹਰ ਦਾਲ, ਰੋਟੀ, ਚੌਲ ਅਤੇ ਹਲਵਾ ਵੰਡ ਰਹੇ ਸਨ। ਉਹ ਵੀ ਬਿਨਾਂ ਕਿਸੇ ਛੁੱਟੀ ਦੇ। ਉਨ੍ਹਾਂ ਨੂੰ ਜਾਣਨ ਵਾਲਿਆਂ ਦਾ ਕਹਿਣਾ ਹੈ ਕਿ ਆਹੂਜਾ ਨੇ ਇਕ ਤੋਂ ਡੇਢ ਹਜ਼ਾਰ ਲੋਕਾਂ ਨੂੰ ਗੋਦ ਲਿਆ ਹੈ। 2001 ਤੋਂ ਉਹ ਲਗਾਤਾਰ ਪੀਜੀਆਈ ਦੇ ਬਾਹਰ ਲੰਗਰ ਲਗਾ ਰਹੇ ਸਨ।

 

 

ਹਰ ਰਾਤ 500 ਤੋਂ 600 ਲੋਕਾਂ ਦਾ ਲੰਗਰ ਤਿਆਰ ਕਰਦੇ ਸਨ। ਲੰਗਰ ਦੌਰਾਨ ਆਉਣ ਵਾਲੇ ਬੱਚਿਆਂ ਨੂੰ ਬਿਸਕੁਟ ਅਤੇ ਖਿਡੌਣੇ ਵੀ ਵੰਡੇ ਗਏ। ਜਦੋਂ 2001 ਵਿੱਚ ਆਹੂਜਾ ਬਿਮਾਰ ਹੋ ਗਏ ਤਾਂ ਉਨ੍ਹਾਂ ਨੂੰ ਪੀ.ਜੀ.ਆਈ. ਵਿਚ ਭਰਤੀ ਕਰਵਾਇਆ ਗਿਆ ਸੀ। ਉਦੋਂ ਤੋਂ ਉਹ ਪੀਜੀਆਈ ਵਿੱਚ ਲੰਗਰ ਲਗਾ ਰਹੇ ਸਨ। ਪਹਿਲਾਂ ਉਹ ਦੋ ਹਜ਼ਾਰ ਤੋਂ ਵੱਧ ਲੋਕਾਂ ਲਈ ਭੋਜਨ ਲਿਆਉਂਦੇ ਸਨ। ਉਸ ਨੂੰ ਦੇਖ ਕੇ ਕਈ ਲੋਕ ਪੀਜੀਆਈ ਦੇ ਬਾਹਰ ਲੰਗਰ ਲਗਾਉਣ ਲੱਗੇ। ਇਸ ਕਾਰਨ ਉਸ ਦੇ ਸਥਾਨ 'ਤੇ ਆਉਣ ਵਾਲੇ ਲੋਕਾਂ ਦੀ ਗਿਣਤੀ ਘੱਟ ਗਈ।

 

 

ਉਨ੍ਹਾਂ ਦਾ ਲੰਗਰ ਵੀ ਸਰਕਾਰੀ ਮੈਡੀਕਲ ਕਾਲਜ ਵਿੱਚ ਲਗਾਇਆ ਜਾਂਦਾ ਸੀ। ਇੱਥੇ 200 ਮਰੀਜ਼ਾਂ ਨੂੰ ਭੋਜਨ ਦਿੱਤਾ ਜਾਂਦਾ। ਖਾਸ ਗੱਲ ਇਹ ਹੈ ਕਿ ਉਨ੍ਹਾਂ ਨੇ ਲੰਗਰ ਚਲਾਉਣ ਲਈ ਕਿਸੇ ਤੋਂ ਮਦਦ ਨਹੀਂ ਲਈ। ਆਹੂਜਾ ਦਾ ਲੰਗਰ ਉਨ੍ਹਾਂ ਦੇ ਬੇਟੇ ਦੇ ਜਨਮ ਦਿਨ 'ਤੇ ਸ਼ੁਰੂ ਹੋਇਆ। ਜਨਮ ਦਿਨ 'ਤੇ ਉਨ੍ਹਾਂ ਨੇ ਸੈਕਟਰ-26 ਮੰਡੀ 'ਚ ਲੰਗਰ ਲਗਾਇਆ ਸੀ। ਲੰਗਰ ਵਿੱਚ ਸੈਂਕੜੇ ਲੋਕ ਇਕੱਠੇ ਹੋਏ। ਜਦੋਂ ਖਾਣਾ ਖਤਮ ਹੋ ਗਿਆ ਤਾਂ ਨੇੜੇ ਦੇ ਢਾਬੇ ਤੋਂ ਰੋਟੀਆਂ ਲੈ ਆਈਆਂ। ਉਦੋਂ ਤੋਂ ਹੀ ਬਜ਼ਾਰ ਵਿੱਚ ਲੰਗਰ ਸ਼ੁਰੂ ਹੋ ਗਿਆ।

ਦੱਸ ਦੇਈਏ ਕਿ ਲੰਗਰ ਬਾਬਾ ਲੱਖਾਂ ਲੋਕਾਂ ਲਈ ਇੱਕ ਪ੍ਰੇਰਨਾ ਸਨ। ਚੰਡੀਗੜ੍ਹ ਆਉਣ ਤੋਂ ਬਾਅਦ ਲੰਗਰ ਬਾਬਾ ਨੇ ਇੱਕ ਰੇਹੜੀ ‘ਤੇ ਕੇਲੇ ਵੇਚਣ ਦਾ ਕੰਮ ਸ਼ੁਰੂ ਕੀਤਾ ਅਤੇ ਮਿਹਨਤ ਕਰਕੇ ਖੂਬ ਪੈਸੇ ਕਮਾਏ । ਸੈਕਟਰ-23 ਚੰਡੀਗੜ੍ਹ ਦੇ ਰਹਿਣ ਵਾਲੇ ਲੰਗਰ ਬਾਬਾ ਪਿਛਲੇ ਇੱਕ ਸਾਲ ਤੋਂ ਕੈਂਸਰ ਤੋਂ ਪੀੜਤ ਸਨ।