Terrorist Shaheen ਦੇ ਅਲ ਫਲਾਹ ਯੂਨੀਵਰਸਿਟੀ ਸਥਿਤ ਫ਼ਲੈਟ 'ਚੋਂ 18.50 ਲੱਖ ਰੁਪਏ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਧਮਾਕੇ ਦੇ ਮਡਿਊਲ 'ਚ ਸ਼ਾਮਲ ਸੀ ਮਹਿਲਾ ਅੱਤਵਾਦੀ ਡਾ. ਸ਼ਾਹੀਨ ਸਈਅਦ

Rs 18.50 lakh recovered from terrorist Shaheen's flat at Al Falah University

ਨਵੀਂ ਦਿੱਲੀ : ਦਿੱਲੀ ਧਮਾਕੇ ਦੇ ਅੱਤਵਾਦੀ ਮਡਿਊਲ ’ਚ ਸ਼ਾਮਲ ਔਰਤ ਅੱਤਵਾਦੀ ਡਾ. ਸ਼ਾਹੀਨ ਸਈਅਦ ਦੇ ਫਰੀਦਾਬਾਦ ਸਥਿਤ ਅਲ ਫਲਾਹ ਯੂਨੀਵਰਸਿਟੀ ਫਲੈਟ ਤੋਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ 18.50 ਲੱਖ ਰੁਪਏ ਕੈਸ਼ ਸਮੇਤ ਸੋਨੇ ਦੇ ਦੋ ਬਿਸਕੁਟ,ਗਹਿਣੇ ਅਤੇ ਅਰਬ ਦੇ ਕਈ ਦੇਸ਼ਾਂ ਦੀ ਕਰੰਸੀ ਵੀ ਬਰਾਮਦ ਹੋਈ ਹੈ।

ਵੀਰਵਾਰ ਰਾਤ ਨੂੰ ਜਾਂਚ ਏਜੰਸੀ ਸ਼ਾਹੀਨ ਨੂੰ ਲੈ ਕੇ ਅਲ-ਫਲਾਹ ਯੂਨੀਵਰਸਿਟੀ ਪਹੁੰਚੀ ਸੀ। ਟੀਮ ਨੇ ਇਥੇ ਉਸ ਦੀਆਂ ਸਾਰੀਆਂ ਗਤੀਵਿਧੀਆਂ ਦੀ ਜਾਂਚ ਕੀਤੀ। ਜਾਂਚ ਏਜੰਸੀ ਦੇ ਸੂਤਰਾਂ ਅਨੁਸਾਰ ਸ਼ਾਹੀਨ ਅਲ-ਫਲਾਹ ਯੂਨੀਵਰਸਿਟੀ ਦੇ ਅੰਦਰ 22 ਨੰਬਰ ਫਲੈਟ ਹੈ ਅਤੇ ਇਸ ਫਲੈਟ ’ਚ ਉਹ ਕਾਫ਼ੀ ਸਮੇਂ ਤੱਕ ਰਹੀ। 
ਜਾਂਚ ਏਜੰਸੀ ਨੇ ਫਲੈਟ ਵਿੱਚ ਰੱਖੀ ਅਲਮਾਰੀ ਖੋਲ੍ਹੀ ਅਤੇ ਅੰਦਰ ਇੱਕ ਗੁਪਤ ਲਾਕਰ ਮਿਲਿਆ । ਜਦੋਂ ਇਸ ਨੂੰ ਖੋਲ੍ਹਿਆ ਗਿਆ ਤਾਂ ਅੰਦਰੋਂ ਕਈ ਪੈਕੇਟ ਮਿਲੇ ।ਟੀਮ ਹੈਰਾਨ ਰਹਿ ਗਈ ਜਦੋਂ ਉਨ੍ਹਾਂ ਨੇ ਪੈਕੇਟ ਖੋਲ੍ਹੇ ਅਤੇ ਦੇਖਿਆ ਕਿ ਉਨ੍ਹਾਂ ਵਿੱਚ 500 ਰੁਪਏ ਦੇ ਨੋਟ ਸਨ। ਜਦੋਂ ਟੀਮ ਦੇ ਮੈਂਬਰਾਂ ਨੇ ਜਦੋਂ ਇਨ੍ਹਾਂ ਨੋਟਾਂ ਦੀ ਗਿਣਤੀ ਕੀਤੀ ਤਾਂ ਇਹ ਕੁੱਲ 18.50 ਲੱਖ ਰੁਪਏ ਬਣੇ।

ਇਸ ਤੋਂ ਬਾਅਦ ਟੀਮ ਨੇ ਅਲਮਾਰੀ ਦੇ ਦੂਜੇ ਲਾਕਰ ਦੀ ਤਲਾਸ਼ੀ ਲਈ, ਜਿਸ ’ਚ ਸੋਨੇ ਦੇ ਦੋ ਬਿਸਕੁਟ ਅਤੇ ਲਗਭਗ 300 ਗ੍ਰਾਮ ਸੋਨੇ ਦੇ ਗਹਿਣੇ ਬਰਾਮਦ ਕੀਤੇ ਗਏ। ਸੂਤਰਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਅਲਮਾਰੀ ਵਿੱਚੋਂ ਅਰਬ ਦੇਸ਼ਾਂ ਦੀ ਕਰੰਸੀ ਵੀ ਮਿਲੀ ਹੈ। ਇਹ ਧਿਆਨ ਦੇਣ ਯੋਗ ਹੈ ਕਿ ਡਾ. ਸ਼ਾਹੀਨ ਦੇ ਕਈ ਨਜ਼ਦੀਕੀ ਸਹਿਯੋਗੀ ਫੰਡਿੰਗ ਲਈ ਵੱਖ-ਵੱਖ ਗੈਰ-ਸਰਕਾਰੀ ਸੰਗਠਨਾਂ ਦੇ ਸੰਪਰਕ ਵਿੱਚ ਸਨ।

ਜਾਂਚ ਏਜੰਸੀ ਫਿਰ ਅਲ-ਫਲਾਹ ਯੂਨੀਵਰਸਿਟੀ ਦੇ ਪ੍ਰਸ਼ਾਸਕੀ ਬਲਾਕ ਵਿੱਚ ਗਈ ਅਤੇ ਸ਼ਾਹੀਨ ਦੇ ਨਾਮ 'ਤੇ ਰਜਿਸਟਰਡ ਇੱਕ ਲਾਕਰ ਖੋਲ੍ਹਿਆ ਅਤੇ ਜਾਂਚ ਟੀਮ ਨੂੰ ਇਸ ਵਿਚੋਂ ਕੁਝ ਦਸਤਾਵੇਜ਼ ਮਿਲੇ, ਜਿਨ੍ਹਾਂ ਨੂੰ ਜ਼ਬਤ ਕਰ ਲਿਆ ਗਿਆ।