ਸਿਧਾਰਮਈਆ ਤੇ ਸ਼ਿਵਕੁਮਾਰ ਨੇ ਮਿਲ ਕੇ ਕੀਤਾ ਨਾਸ਼ਤਾ, ਮਤਭੇਦਾਂ ਤੋਂ ਕੀਤਾ ਇਨਕਾਰ ਕਰ ਕੇ ਸਾਂਝੇ ਮੋਰਚੇ ਦਾ ਸੰਦੇਸ਼ ਦਿਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

2.5 ਸਾਲ ਪੁਰਾਣੀ ਕਾਂਗਰਸ ਸਰਕਾਰ ਨੂੰ ਪਰੇਸ਼ਾਨ ਕਰਨ ਵਾਲੇ ਮੁੱਦੇ ਉਤੇ ਰੇੜਕੇ ਨੂੰ ਖਤਮ ਕਰਨ ਲਈ ਨਾਸ਼ਤੇ ਦੀ ਬੈਠਕ ਸੱਦੀ ਸੀ।

Siddaramaiah and Shivakumar had breakfast together, rejected differences and gave a message of united front

ਬੈਂਗਲੁਰੂ: ਕਰਨਾਟਕ ਦੇ ਮੁੱਖ ਮੰਤਰੀ ਸਿਧਾਰਮਈਆ ਅਤੇ ਉਨ੍ਹਾਂ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਨੇ ਸਨਿਚਰਵਾਰ ਨੂੰ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਾਂ ਕਿਹਾ ਕਿ ਉਨ੍ਹਾਂ ਵਿਚਕਾਰ ਕੋਈ ਮਤਭੇਦ ਨਹੀਂ ਹਨ ਅਤੇ ਉਹ ਭਵਿੱਖ ਵਿਚ ਵੀ ਇਕਜੁੱਟ ਰਹਿਣਗੇ।

ਸਿੱਧਰਮਈਆ ਦੀ ਰਿਹਾਇਸ਼ ਕਾਵੇਰੀ ਉਤੇ ਨਾਸ਼ਤੇ ਦੀ ਬੈਠਕ ਤੋਂ ਬਾਅਦ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੋਹਾਂ ਨੇਤਾਵਾਂ ਨੇ ਕਿਹਾ ਕਿ ਉਹ ਪਾਰਟੀ ਹਾਈਕਮਾਨ ਦੇ ਫੈਸਲੇ ਦੀ ਪਾਲਣਾ ਕਰਨਗੇ। 2.5 ਸਾਲ ਪੁਰਾਣੀ ਕਾਂਗਰਸ ਸਰਕਾਰ ਨੂੰ ਪਰੇਸ਼ਾਨ ਕਰਨ ਵਾਲੇ ਮੁੱਦੇ ਉਤੇ ਰੇੜਕੇ ਨੂੰ ਖਤਮ ਕਰਨ ਲਈ ਕਾਂਗਰਸ ਹਾਈ ਕਮਾਨ ਦੇ ਇਸ਼ਾਰੇ ਉਤੇ ਮੁੱਖ ਮੰਤਰੀ ਨੇ ਨਾਸ਼ਤੇ ਦੀ ਬੈਠਕ ਸੱਦੀ ਸੀ।

ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿਧਾਰਮਈਆ ਨੇ ਕਿਹਾ, ‘‘ਮੈਂ ਸ਼ਿਵਕੁਮਾਰ ਨਾਲ ਨਾਸ਼ਤੇ ’ਤੇ ਮੁਲਾਕਾਤ ਕੀਤੀ ਕਿਉਂਕਿ ਕੁੱਝ ਅਣਚਾਹੇ ਭੰਬਲਭੂਸਾ ਪੈਦਾ ਕੀਤਾ ਗਿਆ ਸੀ। ਇਹ ਮੀਡੀਆ ਵਲੋਂ ਬਣਾਇਆ ਗਿਆ ਸੀ। ਸਾਡੇ ਕੋਈ ਮਤਭੇਦ ਨਹੀਂ ਹਨ। ਅੱਜ ਵੀ ਕੋਈ ਮਤਭੇਦ ਨਹੀਂ ਹਨ, ਭਵਿੱਖ ਵਿਚ ਵੀ ਨਹੀਂ ਹੋਣਗੇ। ਮੈਂ ਇਹ ਯਕੀਨੀ ਬਣਾਵਾਂਗਾ ਕਿ ਹੁਣ ਤੋਂ ਇਸ ਦੀ ਕੋਈ ਹੋਂਦ ਨਾ ਰਹੇ।’’ ਮੁੱਖ ਮੰਤਰੀ ਨੇ ਕਿਹਾ ਕਿ ਉਹ ਇਕਜੁੱਟ ਹਨ ਅਤੇ ਮਿਲ ਕੇ 2028 ਦੀਆਂ ਵਿਧਾਨ ਸਭਾ ਚੋਣਾਂ ਲੜਨਗੇ।

ਸਿਧਾਰਮਈਆ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਕੋਈ ਵੀ ਮੰਤਰੀ ਅਤੇ ਸੱਤਾਧਾਰੀ ਪਾਰਟੀ ਦੇ ਵਿਧਾਇਕ ਸਰਕਾਰ ਦੇ ਵਿਰੁਧ ਨਹੀਂ ਹਨ। ਸ਼ਿਵਕੁਮਾਰ ਨੇ ਕਿਹਾ ਕਿ ਲੋਕਾਂ ਨੇ ਕਾਂਗਰਸ ਪਾਰਟੀ ਦਾ ਸਮਰਥਨ ਕੀਤਾ ਹੈ ਅਤੇ ਇਸ ਨੂੰ ਸੱਤਾ ਵਿਚ ਲਿਆਂਦਾ ਹੈ। ਇਸ ਲਈ ਕਾਂਗਰਸ ਨੂੰ ਅਪਣੀਆਂ ਉਮੀਦਾਂ ਉਤੇ ਖਰਾ ਉਤਰਨਾ ਹੋਵੇਗਾ। ਮੁੱਖ ਮੰਤਰੀ ਨਾਲ ਮਤਭੇਦਾਂ ਨੂੰ ਖਾਰਜ ਕਰਦਿਆਂ ਸ਼ਿਵਕੁਮਾਰ ਨੇ ਕਿਹਾ, ‘‘ਸਾਡੇ ਕੋਲ ਧੜੇਬੰਦੀ ਨਹੀਂ ਹੈ।’’ ਉਨ੍ਹਾਂ ਕਿਹਾ, ‘‘ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਅਤੇ ਪਾਰਟੀ ਹਾਈਕਮਾਨ ਦੀ ਪਾਲਣਾ ਕਰਾਂਗੇ।’’