ਭਾਜਪਾ ਵਿਰੋਧੀ ਤਾਕਤਾਂ ਇਕ ਦੂਜੇ ਨੂੰ ਕਮਜ਼ੋਰ ਨਾ ਕਰਨ : ਕਾਂਗਰਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ ਨੇ ਇਹ ਵੀ ਕਿਹਾ ਕਿ ਭਾਜਪਾ ਵਿਰੋਧੀ ਦਲਾਂ ਨੂੰ ਇਕ ਦੂਜੇ ਨੂੰ ਕਮਜ਼ੋਰ ਨਹੀਂ ਕਰਨਾ ਚਾਹੀਦਾ ਹੈ...

Raj Babbar

ਨਵੀਂ ਦਿੱਲੀ : ਕਾਂਗਰਸ ਨੇ ਕਿਹਾ ਕਿ ਉਹ ਉੱਤਰ ਪ੍ਰਦੇਸ਼ ਵਿਚ ਕਿਸੇ ਵੀ ਦਲ ਨਾਲ ਗਠਜੋੜ ਨੂੰ ਤਿਆਰ ਹੈ ਕਿਉਂਕਿ ਜਨਤਾ ਚਾਹੁੰਦੀ ਹੈ ਕਿ ਸੱਭ ਮਿਲ ਕੇ ਆਉਣ। ਕਾਂਗਰਸ ਨੇ ਇਹ ਵੀ ਕਿਹਾ ਕਿ ਭਾਜਪਾ ਵਿਰੋਧੀ ਦਲਾਂ ਨੂੰ ਇਕ ਦੂਜੇ ਨੂੰ ਕਮਜ਼ੋਰ ਨਹੀਂ ਕਰਨਾ ਚਾਹੀਦਾ ਹੈ।

ਉੱਤਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜ ਬੱਬਰ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਜੀ ਨੇ ਜੋ ਵਾਅਦੇ ਕੀਤੇ ਸਨ, ਉਹ ਧੋਖਾ ਸਾਬਤ ਹੋਇਆ ਹੈ। ਜਨਤਾ ਇਨ੍ਹਾਂ ਤੋਂ ਛੁਟਕਾਰਾ ਚਾਹੁੰਦੀ ਹੈ। ਸਾਡਾ ਪੱਖ ਬਹੁਤ ਸਾਫ਼ ਹੈ ਕਿ ਜੋ ਭਾਜਪਾ ਵਲੋਂ ਜਨਤਾ ਨੂੰ ਨਜਾਤ ਦਿਵਾਉਣ ਲਈ ਸਾਡੇ ਨਾਲ ਆਵੇਗਾ, ਉਸ ਦਾ ਸਵਾਗਤ ਹੈ।

ਉਨ੍ਹਾਂ ਨੇ ਕਿਹਾ ਕਿ ਤਿੰਨ ਪ੍ਰਦੇਸ਼ਾਂ ਦੇ ਨਤੀਜਿਆਂ ਤੋਂ ਸਾਫ਼ ਹੈ ਕਿ ਲੋਕ ਭਾਜਪਾ ਦੀ ਸਰਕਾਰ ਨਹੀਂ ਚਾਹੁੰਦੇ ਹਨ। ਕਾਂਗਰਸ ਜਨਤਾ ਦੇ ਸਰੋਕਾਰ ਨੂੰ ਲੈ ਕੇ ਚਲਦੀ ਹੈ। ਉੱਤਰ ਪ੍ਰਦੇਸ਼ ਵਿਚ ਕਾਂਗਰਸ ਨੇ ਸਾਫ਼ ਕਰ ਦਿਤਾ ਹੈ ਕਿ ਭਾਜਪਾ ਨੂੰ ਹਰਾਉਣ ਲਈ ਜਨਤਾ ਚਾਹੁੰਦੀ ਹੈ ਸੱਭ ਨਾਲ ਹੋਣ ਅਤੇ ਅਸੀਂ ਵੀ ਚਾਹੁੰਦੇ ਹਾਂ ਸੱਭ ਨਾਲ ਹੋਣ। ਬੱਬਰ ਨੇ ਕਿਹਾ ਕਿ  ਭਾਜਪਾ ਦੇ ਵਿਰੁਧ ਤਾਕਤਾਂ ਨੂੰ ਇਕ ਦੂਜੇ ਨੂੰ ਕਮਜ਼ੋਰ ਨਹੀਂ ਕਰਨਾ ਚਾਹੀਦਾ ਹੈ।