ਹਾਈਟੈਂਸ਼ਨ ਤਾਰ ਡਿਗਣ ਨਾਲ ਜਿੰਦਾ ਸੜਿਆ ਮਜ਼ਦੂਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਦੇ ਸ਼ਹਿਰ ਬਰੇਲੀ ਦੇ ਕੈਂਟ ਇਲਾਕੇ ਵਿਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਉਥੇ ਕੰਮ ਕਰ ਰਹੇ ਕੁੱਝ ਮਜ਼ਦੂਰ ਹਾਈਟੈਂਸ਼ਨ ਤਾਰ ਦੀ ਲਪੇਟ ...

high tension wire

ਬਰੇਲੀ : ਉੱਤਰ ਪ੍ਰਦੇਸ਼ ਦੇ ਸ਼ਹਿਰ ਬਰੇਲੀ ਦੇ ਕੈਂਟ ਇਲਾਕੇ ਵਿਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਉਥੇ ਕੰਮ ਕਰ ਰਹੇ ਕੁੱਝ ਮਜ਼ਦੂਰ ਹਾਈਟੈਂਸ਼ਨ ਤਾਰ ਦੀ ਲਪੇਟ ਵਿਚ ਆ ਗਏ। ਹਾਈਟੈਂਸ਼ਨ ਤਾਰ ਡਿਗਦਿਆਂ ਹੀ ਅੱਗ ਦੇ ਭਾਂਬੜ ਮਚ ਗਏ ਅਤੇ ਇਕ ਮਜ਼ਦੂਰ ਬੁਰੀ ਤਰ੍ਹਾਂ ਅੱਗ ਵਿਚ ਝੁਲਸ ਗਿਆ ਅਤੇ ਉਸ ਦੀ ਮੌਤ ਹੋ ਗਈ ਜਦਕਿ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਦੇਖਦੇ ਹੀ ਦੇਖਦੇ ਇਕ ਮਜ਼ਦੂਰ ਤੇਜ਼ ਬਿਜਲੀ ਦੀ ਇਸ ਅੱਗ ਵਿਚ ਜਿੰਦਾ ਸੜ ਗਿਆ। ਜਾਣਕਾਰੀ ਅਨੁਸਾਰ ਇਸ ਮਾਮਲੇ ਵਿਚ ਲਾਪ੍ਰਵਾਹੀ ਸਾਹਮਣੇ ਆਈ ਹੈ ਕਿਉਂਕਿ ਬਿਨਾ ਸ਼ੱਟਡਾਊਨ ਕੀਤੇ ਹੀ ਬਿਜਲੀ ਦਾ ਖੰਭਾ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਸੀ। ਮ੍ਰਿਤਕ ਮਜ਼ਦੂਰ ਨਰੇਸ਼ ਕੈਂਟ ਦੇ ਉਮਰੀਆ ਪਿੰਡ ਦਾ ਰਹਿਣ ਵਾਲਾ ਦਸਿਆ ਜਾਂਦਾ ਹੈ ਜੋ ਦੂਜੇ ਮਜ਼ਦੂਰਾਂ ਨਾਲ ਕਾਂਧਰਪੁਰ ਵਿਚ ਪਟੇਲ ਪਾਰਕ ਨੇੜੇ ਖੰਭਾ ਲਗਾਉਣ ਦਾ ਕੰਮ ਕਰ ਰਹੇ ਸਨ।

ਇਸੇ ਦੌਰਾਨ ਉਨ੍ਹਾਂ 'ਤੇ ਹਾਈਟੈਂਸ਼ਨ ਤਾਰ ਡਿਗ ਗਈ ਅਤੇ ਕੰਮ ਕਰ ਰਹੇ ਨਰੇਸ਼ ਅਤੇ ਅਮਿਤ ਇਸ ਦੀ ਲਪੇਟ ਵਿਚ ਆ ਗਏ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਹਾਈਟੈਂਸ਼ਨ ਤਾਰ ਦੇ ਹੇਠਾਂ ਰਹਿਣ ਵਾਲੇ ਲੋਕ ਬੁਰੀ ਤਰ੍ਹਾਂ ਡਰੇ ਹੋਏ ਹਨ।