ਪਿਛਲੀਆਂ ਸਰਕਾਰ ਵਲੋਂ ਭੁਲਾ ਦਿਤੀਆਂ ਬਹਾਦਰ ਔਰਤਾਂ ਨੂੰ ਯਾਦ ਕਰਨਾ ਸਾਡੀ ਜਿੰਮੇਵਾਰੀ : ਪੀਐਮ ਮੋਦੀ
ਮਹਾਰਾਜਾ ਸੁਹੇਲਦੇਵ 'ਤੇ ਪੰਜ ਰੁਪਏ ਮੁੱਲ ਦਾ ਡਾਕ ਟਿਕਟ ਜ਼ਾਰੀ ਕਰਨ ਤੋਂ ਬਾਅਦ ਮੌਦੀ ਨੇ ਕਿਹਾ ਕਿ ਵੀਰ ਔਰਤਾਂ ਨੂੰ ਪਹਿਲਾਂ ਦੀਆਂ ਸਰਕਾਰਾਂ ਨੇ ਕਦੇ ਯਾਦ ਨਹੀਂ ਕੀਤਾ।
ਗਾਜੀਪੁਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਲਈ ਜਾਨ ਵਾਰ ਦੇਣ ਵਾਲੀਆਂ ਜਿਹਨਾਂ ਔਰਤਾਂ ਨੂੰ ਪਹਿਲਾਂ ਦੀਆਂ ਸਰਕਾਰਾਂ ਨੇ ਭੁਲਾ ਦਿਤਾ, ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਨਾ ਅਸੀਂ ਅਪਣੀ ਜਿੰਮੇਵਾਰੀ ਸਮਝਿਆ ਹੈ। ਮਹਾਰਾਜਾ ਸੁਹੇਲਦੇਵ 'ਤੇ ਪੰਜ ਰੁਪਏ ਮੁੱਲ ਦਾ ਡਾਕ ਟਿਕਟ ਜ਼ਾਰੀ ਕਰਨ ਤੋਂ ਬਾਅਦ ਮੌਦੀ ਨੇ ਇਕ ਜਨਤਕ ਰੈਲੀ ਦੌਰਾਨ ਕਿਹਾ ਕਿ ਅਜਿਹੀਆਂ ਵੀਰ ਔਰਤਾਂ ਨੂੰ ਪਹਿਲਾਂ ਦੀਆਂ ਸਰਕਾਰਾਂ ਨੇ ਕਦੇ ਯਾਦ ਨਹੀਂ ਕੀਤਾ। ਮੋਦੀ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦਾ ਇਹ ਫ਼ੈਸਲਾ ਹੈ ਕਿ
ਜਿਹਨਾਂ ਮਹਾਨ ਪੁਰਸ਼ਾਂ ਨੇ ਭਾਰਤ ਦੀ ਰੱਖਿਆ-ਸੁਰੱਖਿਆ ਅਤੇ ਸਮਾਜਿਕ ਪੱਧਰ ਨੂੰ ਉੱਚਾ ਚੁੱਕਣ ਵਿਚ ਮਦਦ ਕੀਤੀ ਹੈ, ਉਹਨਾਂ ਦੀ ਯਾਦ ਨੂੰ ਕਦੇ ਖਤਮ ਨਹੀਂ ਹੋਣ ਦਿਤਾ ਜਾਵੇਗਾ। ਅਪਣੇ ਇਤਿਹਾਸ ਦੇ ਸੁਨਿਹਰੀ ਪੰਨਿਆਂ ਤੇ ਮਿੱਟੀ ਨਹੀਂ ਜੰਮਣ ਦਿਤੀ ਜਾਵੇਗੀ। ਭਾਰਤ ਮਾਤਾ ਦੀ ਜੈ ਦੇ ਨਾਲ ਭਾਸ਼ਣ ਦੀ ਸ਼ੁਰੂਆਤ ਕਰਨ ਵਾਲੇ ਮੋਦੀ ਨੇ ਹਾਜ਼ਰ ਇਕੱਠ ਨੂੰ ਕਿਹਾ ਕਿ ਉਹ ਜਨਤਾਂ ਤੋਂ ਨਾਰ੍ਹਾ ਬੁਲਵਾਉਣਗੇ ਅਤੇ ਸਾਰੇ ਲੋਕ ਉਸ ਨੂੰ ਦੁਹਰਾਉਣਗੇ। ਮੋਦੀ ਨੇ ਕਿਹਾ ਕਿ ਮਹਾਰਾਜ ਸੁਹੇਲਦੇਵ ਤਾਂ ਲੋਕਾਂ ਨੇ ਨਾਰ੍ਹਾ ਲਗਾਇਆ, ਅਮਰ ਰਹੇ। ਪ੍ਰਧਾਨ ਮੰਤਰੀ ਨੇ ਉਥੇ ਹਾਜ਼ਰ ਸਾਰੇ ਲੋਕਾਂ,
ਬਜ਼ੁਰਗਾਂ, ਔਰਤਾਂ ਅਤੇ ਭੈਣਾਂ ਦਾ ਗਾਜੀਪੁਰ ਦੀ ਲੋਕਭਾਸ਼ਾ ਭੋਜਪੁਰੀ ਵਿਚ ਨਿੱਘਾ ਸਵਾਗਤ ਕੀਤਾ। ਉਹਨਾਂ ਕਿਹਾ ਕਿ ਇਸ ਧਰਤੀ ਨੂੰ ਨਮਸਕਾਰ। ਮਹਾਰਾਜ ਸੁਹੇਲਦੇਵ ਦੇ ਇਤਿਹਾਸ ਨੂੰ ਲੋਕ ਜਾਣਦੇ ਹਨ। ਉਹਨਾਂ ਕਿਹਾ ਕਿ ਇਹ ਕਿਸਮਤ ਵਾਲੀ ਗੱਲ ਹੈ ਕਿ ਉਹਨਾਂ ਨੂੰ ਇਥੇ ਆਉਣ ਦਾ ਮੌਕਾ ਮਿਲਿਆ। ਉਹਨਾਂ ਕਿਹਾ ਕਿ ਇਸ ਦੇਸ਼ ਦੀ ਸੁਰੱਖਿਆ ਦੇ ਲਈ ਸੂਰਵੀਰਾਂ ਨੂੰ ਜੁਨਮ ਦੇਣ ਵਾਲੀ ਅਤੇ ਫ਼ੌਜੀਆਂ ਨੂੰ ਜਨਮ ਦੇਣ ਵਾਲੀ ਇਹ ਧਰਤੀ ਜਿਥੇ ਰਿਸ਼ੀਆਂ ਮੁਨੀਆਂ ਨੇ ਕਦਮ ਰੱਖੇ ਹਨ, ਮੁੜ ਤੋਂ ਆਉਣਾ ਚੰਗੀ ਕਿਸਮਤ ਹੈ।
ਥੋੜੀ ਦੇਰ ਪਹਿਲਾਂ ਹੀ ਗਾਜੀਪੁਰ ਵਿਖੇ ਬਣਨ ਵਾਲੇ ਨਵੇਂ ਮੈਡੀਕਲ ਕਾਲਜ ਦਾ ਨੀਂਹ ਪਥੱਰ ਰੱਖਿਆ ਹੈ। ਅੱਜ ਇਥੇ ਪੂਰਵਾਂਚਲ ਅਤੇ ਉਤਰ ਪ੍ਰਦੇਸ਼ ਦਾ ਮਾਣ ਵਧਾਉਣ ਵਾਲਾ ਇਕ ਹੋਰ ਪੁੰਨ ਦਾ ਕੰਮ ਹੋਇਆ ਹੈ। ਇਹ ਪੂਰੇ ਦੇਸ਼ ਦਾ ਮਾਣ ਵਧਾਉਣ ਵਾਲਾ ਮੌਕਾ ਹੈ। ਹਰ ਭਾਰਤੀ ਨੂੰ ਅਪਣੇ ਦੇਸ਼, ਸੱਭਿਆਚਾਰ, ਮਹਾਂਪੁਰਸ਼ਾਂ ਅਤੇ ਉਹਨਾਂ ਦੀ ਬਹਾਦੁਰੀ ਨੂੰ ਮੁੜ ਤੋਂ ਯਾਦ ਕਰਨ ਦਾ ਕੰਮ ਹੋਇਆ ਹੈ।
ਪੀਐਮ ਨੇ ਕਿਹਾ ਕਿ ਮਹਾਰਾਜ ਸੁਹੇਲਦੇਵ ਦੀ ਬਹਾਦਰੀ ਦੀ ਕਹਾਣੀ ਅਤੇ ਦੇਸ਼ ਲਈ ਦਿਤੇ ਉਹਨਾਂ ਦੇ ਯੋਗਦਾਨ ਨੂੰ ਮੁੱਖ ਰੱਖਦੇ ਹੋਏ ਉਹਨਾਂ ਦੀ ਯਾਦ ਵਿਚ ਡਾਕ ਟਿਕਟ ਜ਼ਾਰੀ ਕੀਤਾ ਗਿਆ ਹੈ। ਸੁਹੇਲਦੇਵ ਉਹਨਾਂ ਭਾਰਤੀ ਵੀਰਾਂ ਵਿਚੋਂ ਇਕ ਹਨ ਜਿਹਨਾਂ ਨੇ ਭਾਰਤ ਮਾਤਾ ਦੇ ਸਨਮਾਨ ਲਈ ਸੰਘਰਸ਼ ਕੀਤਾ। ਉਹਨਾਂ ਦਾ ਜੀਵਨ ਹਰ ਉਸ ਵਿਅਕਤੀ ਜਿਸਦਾ ਸ਼ੋਸ਼ਣ ਹੋਇਆ ਹੈ, ਦੇ ਲਈ ਪ੍ਰੇਰਣਾ ਦਾ ਸਰੋਤ ਹੈ।