ਨਮਾਜ਼ ਰੋਕਣ ਲਈ ਪਾਰਕ 'ਚ ਪਾਣੀ ਭਰਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨੋਇਡਾ ਦੇ ਸੈਕਟਰ 58 ਦੇ ਪਾਰਕ ਵਿਚ ਨਮਾਜ਼ ਅਦਾ ਕਰਨ 'ਤੇ ਜਾਰੀ ਵਿਵਾਦ ਨੂੰ ਵੇਖਦਿਆਂ ਪਾਰਕ ਵਿਚ ਧਾਰਮਕ ਗਤੀਵਿਧੀਆਂ 'ਤੇ ਰੋਕ ਲਾਏ ਜਾਣ........

Water in the park to stop Namaz

ਨੋਇਡਾ  : ਨੋਇਡਾ ਦੇ ਸੈਕਟਰ 58 ਦੇ ਪਾਰਕ ਵਿਚ ਨਮਾਜ਼ ਅਦਾ ਕਰਨ 'ਤੇ ਜਾਰੀ ਵਿਵਾਦ ਨੂੰ ਵੇਖਦਿਆਂ ਪਾਰਕ ਵਿਚ ਧਾਰਮਕ ਗਤੀਵਿਧੀਆਂ 'ਤੇ ਰੋਕ ਲਾਏ ਜਾਣ ਮਗਰੀ ਇਥੇ ਸਿਰਫ਼ 10-12 ਲੋਕ ਹੀ ਨਮਾਜ਼ ਪੜ੍ਹਨ ਪੁੱਜੇ ਪਰ ਪਾਰਕ ਦੇ ਜਲਮਗਨ ਹੋਣ ਕਾਰਨ ਉਹ ਮੁੜ ਗਏ। ਇਸ ਮਹੀਨੇ ਦੀ ਸ਼ੁਰੂਆਤ ਵਿਚ ਨੋਇਡਾ ਪੁਲਿਸ ਨੇ ਹੁਕਮ ਜਾਰੀ ਕੀਤੇ ਸਨ ਕਿ ਸਰਕਾਰੀ ਪਲਾਟ ਵਿਚ ਜੁੰਮੇ ਦੀ ਨਮਾਜ਼ ਨਹੀਂ ਪੜ੍ਹੀ ਜਾ ਸਕਦੀ ਕਿਉਂਕਿ ਇਯ ਲਈ ਜ਼ਰੂਰੀ ਇਜਾਜ਼ਤ ਨਹੀਂ ਹੈ। ਪਾਰਕ ਦੇ ਬਾਹਰ ਵੀ ਅੱਗ ਬੁਝਾਊ ਗੱਡੀਆਂ ਲਾਈਆਂ ਗਈਆਂ।

ਸਥਾਨਕ ਪ੍ਰਸ਼ਾਸਨ ਨੇ ਪਾਰਕ ਵਿਚ ਪਾਣੀ ਪਾ ਦਿਤਾ ਸੀ। ਇਥੇ ਪਿਛਲੇ ਕੁੱਝ ਸਾਲ ਤੋਂ ਜੁੰਮੇ ਦੀ ਨਮਾਜ਼ ਪੜ੍ਹੀ ਜਾਂਦੀ ਸੀ ਜਿਸ ਵਿਚ ਸੈਂਕੜੇ ਲੋਕ ਸ਼ਾਮਲ ਹੁੰਦੇ ਸਨ। ਪੁਲਿਸ ਅਧਿਕਾਰੀ ਰਾਜੀਵ ਕੁਮਾਰ ਨੇ ਦਸਿਆ ਕਿ ਪਾਰਕ ਵਿਚ ਨਮਾਜ਼ ਪੜ੍ਹਨ ਕਾਰਨ ਚਲ ਰਹੇ ਵਿਵਾਦ ਨੂੰ ਵੇਖਦਿਆਂ ਭਾਰੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪਾਰਕ ਵਿਚ ਨਮਾਜ਼ ਪੜ੍ਹਨ ਦੀ ਇਜਾਜ਼ਤ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਨਹੀਂ ਦਿਤੀ ਗਈ ਸੀ। (ਏਜੰਸੀ)