Tik-Tok ਨੇ ਰੋਂਦੇ ਨੂੰ ਹਸਾਇਆ, Instagram ਨੇ Users ਨੂੰ ਫੇਮਸ ਬਣਾਇਆ, ਜਾਣੋ ਇਨ੍ਹਾਂ Apps ਬਾਰੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੋਸ਼ਲ ਮੀਡੀਆ ਬਣ ਚੁੱਕਿਆ ਹੈ ਜਿੰਦਗੀ ਦਾ ਅਹਿਮ ਹਿੱਸਾ

Photo

ਨਵੀਂ ਦਿੱਲੀ : ਅੱਜ ਦੇ ਯੁੱਗ ਵਿਚ ਸੋਸ਼ਲ ਮੀਡੀਆ ਸਾਡੀ ਜਿੰਦਗੀ ਦਾ ਇਕ ਅਟੁੱਟ ਅੰਗ ਬਣ ਗਿਆ ਹੈ। ਸੋਸ਼ਲ ਮੀਡੀਆ ਨੇ ਲੋਕਾਂ ਨੂੰ ਫਰਸ਼ਾ ਤੋਂ ਅਰਸ਼ਾ ਤੱਕ ਪਹੁੰਚਾ ਦਿੱਤਾ ਹੈ। ਇਹ ਮੰਨੋਰੰਜਨ ਦਾ ਵੀ ਵੱਡਾ ਸਾਧਨ ਬਣ ਕੇ ਉਭਰਿਆ ਹੈ। ਦਰਅਸਲ ਸਾਈਬਰਮੀਡੀਆ ਰਿਸਰਚ ਦੀ ਰਿਪੋਰਟ ਵਿਚ ਇਹ ਪਤਾ ਲੱਗਿਆ ਹੈ ਕਿ ਭਾਰਤ ਦੇ ਲੋਕ ਸਲਾਨਾ 75 ਘੰਟੇ ਸਮਾਰਟਫੋਨ ਦੀ ਵਰਤੋਂ ਕਰਨ ਵਿਚ ਬਿਤਾ ਦਿੰਦੇ ਹਨ। ਭਾਵ ਕਿ ਹਰ ਭਾਰਤੀ ਪੂਰੇ ਦਿਨ ਵਿਚ ਲਗਭਗ 5 ਤੋਂ 6 ਘੰਟੇ ਸੋਸ਼ਲ ਮੀਡੀਆ ਚੈਟਿੰਗ ਅਤੇ ਵੀਡੀਓ ਵੇਖਣ ਵਿਚ ਹੀ ਬਿਤਾ ਦਿੰਦਾ ਹੈ।

ਪਿਛਲੇ ਇਕ ਦਹਾਕੇ ਤੋਂ ਅਜਿਹਾ ਕੋਈ ਐਪ ਨਹੀਂ ਆਇਆ ਸੀ ਜਿਸ ਨੇ ਲੋਕਾਂ ਦੇ ਜੀਵਨ 'ਤੇ ਇੰਨਾ ਵੱਡਾ ਅਸਰ ਪਾਇਆ ਹੋਵੇ। ਨਵੇਂ ਐਪ ਹੁਣ ਲੋਕਾਂ ਦੀ ਕਮਾਈ ਸਾਧਨ ਬਣ ਚੁੱਕੇ ਹਨ। ਟਿਕ ਟਾਕ ਰਾਹੀਂ ਲੋਕਾਂ ਨੇ ਆਪਣੇ ਟੈਲੇਂਟ ਨੂੰ ਦੁਨੀਆ ਅੱਗੇ ਰੱਖਿਆ ਅਤੇ ਰਾਤੋਂ-ਰਾਤ ਮਸ਼ਹੂਰ ਹੋ ਗਏ। ਉੱਥੇ ਹੀ ਇੰਸਟਾਗ੍ਰਾਮ ਵਿਚ ਲੋਕ ਫੋਟੋਆ ਸ਼ੇਅਰ ਕਰਨੀ ਸਿੱਖੇ। ਆਉ ਜਾਣਦੇ ਹਾਂ ਕੁੱਝ ਅਜਿਹੇ ਹੀ ਹੋਰ ਐਪਲੀਕੇਸ਼ਨਾ ਬਾਰੇ-

ਇੰਸਟਾਗ੍ਰਾਮ : ਇੰਸਟਾਗ੍ਰਾਮ ਇਸ ਸਮੇਂ ਦੁਨੀਆਂ ਦੀ ਸੱਭ ਤੋਂ ਵੱਡੀ ਮਸ਼ਹੂਰ ਐਪਲੀਕੇਸ਼ਨਾਂ ਵਿਚੋਂ ਇਕ ਹੈ। ਇਹ ਫੋਟੋ ਸ਼ੇਅਰਿੰਗ ਐਪ 2010 ਵਿਚ ਲਾਂਚ ਹੋਇਆ, 2012 ਵਿਚ ਇਸ ਦਾ ਫੇਸਬੁੱਕ ਵਿਚ ਮਿਲਣ ਹੋ ਗਿਆ। ਇਸ ਵੇਲੇ ਇੰਸਟਾਗ੍ਰਾਮ ਦੇ 100 ਕਰੋੜ ਐਕਟੀਵ ਯੂਜ਼ਰ ਹਨ।

ਸਨੈਪਚੈੱਟ : ਇਸ ਐਪ ਦੇ ਇਸ ਵੇਲੇ 21 ਕਰੋੜ ਯੂਜ਼ਰ ਹਨ। ਇਹ ਐਪ ਨੇ ਉਸ ਵੇਲੇ ਬਜ਼ਾਰ ਵਿਚ ਐਟਰੀ ਮਾਰੀ ਸੀ ਜਦੋਂ ਫੇਸਬੁੱਕ ਅਤੇ ਟਵੀਟਰ ਪਹਿਲਾਂ ਹੀ ਬਹੁਤ ਮਸ਼ਹੂਰ ਹੋ ਚੁੱਕੇ ਸਨ। ਸਾਲ 2011 ਵਿਚ ਇਹ ਲਾਂਚ ਕੀਤਾ ਗਿਆ ਸੀ।

ਟੈਲੀਗ੍ਰਾਮ : ਇਹ ਐਪ 2013 ਵਿਚ ਲਾਂਚ ਹੋਇਆ ਸੀ। ਇਹ ਇਕ ਮੈਸੇਜਿੰਗ ਸ਼ੇਅਰ ਐਪ ਹੈ। ਮਾਰਚ 2018 ਵਿਚ ਇਸ ਦੇ 20 ਕਰੋੜ ਯੂਜ਼ਰ ਸਨ ਪਰ ਵਟਸਐਪ ਦਾ ਇਸ ਐਪ ਦੀ ਮਸ਼ਹੂਰੀ 'ਤੇ ਕਾਫੀ ਅਸਰ ਹੋਇਆ ਸੀ।

ਟਿਕ-ਟਾਕ : 2017 ਵਿਚ ਲਾਂਚ ਹੋਏ ਇਸ ਐਪ ਨੇ ਸੱਭ ਤੋਂ ਵੱਧ ਤੇਜ਼ੀ ਨਾਲ ਗਤੀ ਕੀਤੀ। ਇਸ ਦੇ 50 ਕਰੋੜ ਐਕਟੀਵ ਯੂਜ਼ਰ ਹਨ। 2018 ਦੀ ਪਹਿਲੀ ਤਿਮਾਹੀ ਵਿਚ 18.8 ਕਰੋੜ ਲੋਕਾਂ ਨੇ ਇਸ ਨੂੰ ਇੰਸਟਾਲ ਕੀਤਾ। ਵੱਡੇ-ਵੱਡੇ ਸੈਲੀਬਰਿਟੀ ਵੀ ਇਸ ਐਪ ਦੀ ਫੈਨ ਹਨ। ਇਸ ਐਪ ਨੇ ਕਈਆਂ ਨੂੰ ਸਟਾਰ ਬਣਾ ਦਿੱਤਾ ਹੈ।

ਪੀਅਟਰੇਸ਼ਟ : ਇਹ 2010 ਵਿਚ ਲਾਂਚ ਹੋਇਆ ਸੀ। ਇਹ ਫੋਟੋ, ਜੀਫ ਫਾਇਲ ਅਤੇ ਵੀਡੀਓ ਦੀ ਜਰੀਏ ਯੂਜ਼ਰਾ ਨੂੰ ਜਾਣਕਾਰੀ ਦਿੰਦਾ ਹੈ।ਅਗਸਤ 2019 ਵਿਚ 30 ਕਰੋੜ ਇਸ ਦੇ ਐਕਟੀਵ ਯੂਜ਼ਰ ਹੋ ਚੁੱਕੇ ਹਨ। ਜਿਆਦਾਤਰ ਔਰਤਾਂ ਇਸ ਦੀ ਵਰਤੋਂ ਕਰਦੀਆਂ ਹਨ।

ਟਿੰਡਰ : ਇਹ ਇਕ ਯੂਨੀਕ ਡੇਟਿੰਗ ਐਪ ਹੈ। ਇਸ ਨੂੰ 2012 ਵਿਚ ਲਾਂਚ ਕੀਤਾ ਗਿਆ ਸੀ। ਇਸ ਨੂੰ 190 ਦੇਸ਼ਾਂ ਵਿਚ ਇਸਤਮਾਲ ਕੀਤਾ ਜਾਂਦਾ ਹੈ। 2018 ਦੀ ਰਿਪੋਰਟ ਮੁਤਾਬਕ ਇਸ ਦੇ 5.7 ਕਰੋੜ ਯੂਜ਼ਰ ਹਨ।

ਕਿਯੋਰਾ (Quora) : ਜੇਕਰ ਕਿਸੇ ਸਵਾਲ ਦਾ ਜਵਾਬ ਨਹੀਂ ਮਿਲ ਰਿਹਾ ਤਾਂ ਲੋਕ ਸਹੀ ਜਵਾਬ ਲੈਣ ਲਈ ਇਸ ਦੀ ਮਦਦ ਲੈਂਦੇ ਹਨ। ਇਹ 2010 ਵਿਚ ਲਾਂਚ ਹੋਇਆ ਸੀ। 2018 ਵਿਚ ਇਸ ਦੇ 30 ਕਰੋੜ ਯੂਜ਼ਰ ਹੋ ਗਏ ਸਨ। ਇਹ ਹਰ ਤਰ੍ਹਾਂ ਦੇ ਸਵਾਲ ਦਾ ਜਵਾਬ ਦਿੰਦੀ ਹੈ।

ਫੇਸਬੁੱਕ ਮੈਸੇਂਜਰ : 2011 ਵਿਚ ਫੇਸਬੁੱਕ ਨੇ ਇਸ ਨੂੰ ਇਕ ਵੱਖ ਐਪ ਦੇ ਤੌਰ 'ਤੇ ਲਾਂਚ ਕੀਤਾ। ਕੰਪਨੀ ਦਾ ਕਹਿਣਾ ਹੈ ਕਿ ਜੇਕਰ ਯੂਜ਼ਰ ਨੂੰ ਫੇਸਬੁੱਕ ਚੈਟਿੰਗ ਜਾਰੀ ਰੱਖਣੀ ਹੈ ਤਾਂ ਇਸ ਨੂੰ ਅਲੱਗ ਡਾਊਨਲੋਡ ਕਰਨਾ ਹੋਵੇਗਾ।

ਹੈਲੋ : ਇਸ ਐਪ ਨੂੰ 2017 ਵਿਚ ਲਾਂਚ ਕੀਤਾ ਗਿਆ ਸੀ। ਯੂਜ਼ਰ ਇਸ ਨੂੰ ਵਾਇਰਲ ਵੀਡੀਓ ਅਤੇ ਕੰਟੈਂਟ ਸ਼ੇਅਰ ਕਰਨ ਲਈ ਵਰਤਿਆ ਕਰਦੇ ਹਨ। ਭਾਰਤ ਵਿਚ ਇਸ ਦੇ 5 ਕਰੋੜ ਯੂਜ਼ਰ ਹਨ।

ਸ਼ੇਅਰਚੈੱਟ : ਬੈਗਲੁਰੂ ਦੀ ਕੰਪਨੀ ਨੇ 2015 ਵਿਚ ਇਸ ਐਪ ਨੂੰ ਲਾਂਚ ਕੀਤਾ ਸੀ। ਇਹ ਵੀ ਹੈਲੋ ਦੀ ਤਰ੍ਹਾਂ ਕੰਮ ਕਰਦੀ ਹੈ। ਇਸ 'ਤੇ ਨਿਊਜ਼, ਵੀਡੀਓ ਸ਼ੇਅਰ ਹੁੰਦੀ ਹੈ। ਇਸ ਦੇ 6 ਕਰੋੜ ਭਾਰਤੀ ਯੂਜ਼ਰ ਹਨ।

ਵਟਸਐਪ : 2009 ਵਿਚ ਇਸ ਐਪ ਨੂੰ ਲਾਂਚ ਕੀਤਾ ਗਿਆ। ਪਰ ਸਮੇਂ ਦੇ ਨਾਲ ਇਹ ਬਹੁਤ ਮਸ਼ਹੂਰ ਹੋ ਗਿਆ। ਇਹ ਐਪਲੀਕੇਸ਼ਨ ਮੈਸੇਜਿੰਗ ਐਪ ਦੇ ਤੌਰ 'ਤੇ ਲਾਂਚ ਕੀਤੀ ਗਈ ਸੀ ਪਰ ਸਮੇਂ ਦੇ ਨਾਲ ਇਸ ਵਿਚ ਬਦਲਾਅ ਹੁੰਦੇ ਗਏ। ਹੁਣ ਇਸ 'ਤੇ ਕਾਲ ਅਤੇ ਵੀਡੀਓ ਕਾਲ ਵੀ ਕੀਤੀ ਜਾ ਸਕਦੀ ਹੈ।