21 ਸਾਲਾ ਦੀ ਕਾਲਜ ਵਿਦਿਆਰਥਣ ਬਣੀ ਤਿਰੂਵਨੰਤਪੁਰਮ ਦੀ ਮੇਅਰ, ਪੜ੍ਹਾਈ ਰੱਖੇਗੀ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਸ ਨੂੰ ਅਜੇ ਤੱਕ ਅਧਿਕਾਰਤ ਤੌਰ ‘ਤੇ ਆਪਣੀ ਉਮੀਦਵਾਰੀ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਉਹ ਹਰ ਤਰ੍ਹਾਂ ਦਾ ਕੰਮ ਕਰਨ ਲਈ ਤਿਆਰ ਹੈ।

Arya Rajendran

ਕੇਰਲ: ਕੇਰਲ ਦੇ ਤਿਰੂਵਨੰਤਪੁਰਮ ਮਿਉਂਸਪਲ ਕਾਰਪੋਰੇਸ਼ਨ ਵਿੱਚ 21 ਸਾਲਾ ਆਰੀਆ ਰਾਜਿੰਦਰਨ ਨੂੰ ਮੇਅਰ ਚੁਣਿਆ ਗਿਆ ਹੈ। ਦੱਸ ਦੇਈਏ ਕਿ ਕੇਰਲਾ ਦੇ ਤਿਰੂਵਨੰਤਪੁਰਮ ਦੀ ਰਹਿਣ ਵਾਲੀ 21 ਸਾਲਾ ਆਰੀਆ ਰਾਜੇਂਦਰਨ ਇਸ ਸਮੇਂ ਬੀਐਸਸੀ ਗਣਿਤ ਦੀ ਵਿਦਿਆਰਥੀ ਹੈ। ਉਸਨੇ ਪਹਿਲੀ ਵਾਰ ਸਥਾਨਕ ਸੰਸਥਾ ਚੋਣਾਂ ਵਿੱਚ ਆਪਣੀ ਵੋਟ ਪਾਈ ਅਤੇ ਉਹ ਇੱਕ ਉਮੀਦਵਾਰ ਵੀ ਸੀ। ਹੁਣ ਉਹ ਸ਼ਹਿਰ ਦੀ ਮੇਅਰ ਬਣਨ ਜਾ ਰਹੀ ਹੈ। ਉਹ ਕੇਰਲਾ ਦੀ ਸਭ ਤੋਂ ਘੱਟ ਉਮਰ ਦੀ ਮੇਅਰ ਅਤੇ ਦੇਸ਼ ਦੀ ਸਭ ਤੋਂ ਛੋਟੀ ਮੇਅਰ ਬਣਨ ਜਾ ਰਹੀ ਹੈ।

ਮੀਡੀਆ ਰਿਪੋਰਟ ਦੇ ਮੁਤਾਬਿਕ ਰਾਜਿੰਦਰਨ ਤੋਂ ਪਹਿਲਾਂ, ਸੁਮਨ ਕੋਲੀ 2009 ਵਿੱਚ 21 ਸਾਲ ਦੀ ਉਮਰ ਵਿੱਚ ਰਾਜਸਥਾਨ ਵਿੱਚ ਭਰਤਪੁਰ ਨਿਗਮ ਦੀ ਮੇਅਰ ਬਣੀ ਸੀ। ਨੂਤਨ ਰਾਠੌਰ ਨੂੰ 2017 ਵਿਚ ਫਿਰੋਜ਼ਾਬਾਦ  ਮਿਉਂਸਪਲ ਕਾਰਪੋਰੇਸ਼ਨ, ਮੇਅਰ ਦੇ ਤੌਰ 'ਤੇ ਚੁਣਿਆ ਗਿਆ ਸੀ, ਜਦੋਂ ਉਹ 31 ਸਾਲਾਂ ਦੀ ਸੀ। 

ਦੱਸ ਦੇਈਏ ਕਿ ਆਰੀਆ ਦਾ ਪਿਤਾ ਪੇਸ਼ੇ ਨਾਲ ਇਲੈਕਟ੍ਰੀਸ਼ੀਅਨ ਹੈ ਅਤੇ ਉਸਦੀ ਮਾਂ ਇੱਕ ਘਰੇਲੂ  ਔਰਤ ਅਤੇ ਐਲਆਈਸੀ ਏਜੰਟ ਹੈ। ਆਰੀਆ ਨੇ ਕਿਹਾ ਕਿ ਉਸ ਨੂੰ ਅਜੇ ਤੱਕ ਅਧਿਕਾਰਤ ਤੌਰ ‘ਤੇ ਆਪਣੀ ਉਮੀਦਵਾਰੀ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਉਹ ਹਰ ਤਰ੍ਹਾਂ ਦਾ ਕੰਮ ਕਰਨ ਲਈ ਤਿਆਰ ਹੈ।