ਕਿਸਾਨੀ ਧਰਨੇ 'ਚ ਪਹੁੰਚੇ 80ਸਾਲਾ ਖਿਡਾਰੀ ਦੀਆਂ ਗੱਲਾਂ ਸਰਕਾਰ ਦੀਆਂ ਖੇਡਾਂ ਦਾ ਕਰਦੀਆਂ ਨੇ ਪਰਦਾਫਾਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਨ੍ਹਾਂ ਕਾਨੂੰਨਾਂ ਬਾਰੇ ਨਹੀਂ ਪਤਾ ਤੇ ਕੀ ਗੱਲ ਡਾਕਟਰ ਵਕੀਲ MLA ਫਿਰ ਸਭ ਕਿਉਂ ਖੇਤੀ ਕਾਨੂੰਨ ਦਾ ਵਿਰੋਧ ਕਰ ਰਹੇ ਹਨ?ਤੇ ਮੋਦੀ ਸਰਕਾਰ ਨੂੰ ਜ਼ਿਆਦਾ ਪਤਾ

FARMER

ਨਵੀਂ ਦਿੱਲੀ (ਸ਼ੈਸ਼ਵ ਨਾਗਰਾ) - ਕੇਂਦਰ ਸਰਕਾਰ ਵਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ ਦੀਆਂ ਹੱਦਾਂ ਤੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ।  ਇਸ ਵਿਚਕਾਰ ਕਿਸਾਨਾਂ ਨੂੰ ਦੇਸ਼ ਦੇ ਹਰ ਵਰਗ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ। ਕਿਸਾਨ ਅੰਦੋਲਨ ਦੌਰਾਨ ਰੋਜਾਨਾ ਸਪੋਕਸਮੈਨ ਦੇ ਰਿਪੋਟਰ ਨੇ ਸ਼ਾਹਜਹਾਨ ਬਾਰਡਰ ਤੇ ਮੌਜੂਦ 80 ਸਾਲਾ ਖਿਡਾਰੀ, ਕਿਸਾਨ ਮਹਿੰਦਰ ਸਿੰਘ ਨਾਲ ਗੱਲਬਾਤ ਕੀਤੀ ਤੇ ਇਸ ਦੌਰਾਨ ਉਨ੍ਹਾਂ ਨੇ ਕਿਹਾ," ਮੈਂ ਕਿਸਾਨੀ ਨਾਲ ਜੁੜਿਆ ਹਾਂ ਕਿਸਾਨ ਦਾ ਬੱਚਾ ਹਾਂ ਕਿਸਾਨ ਹਾਂ  ਅਤੇ ਖੇਡਾਂ ਵਿਚ ਬਚਪਨ ਤੋਂ ਲੈ ਕੇ ਹੀ ਉਮਰ ਦੇ ਹਿਸਾਬ ਨਾਲ ਖੇਡਦਾ ਰਿਹਾ। ਪਿੰਡਾਂ ਵਿਚ ਹਰ ਤਰ੍ਹਾਂ ਦੀਆਂ ਖੇਡਾਂ ਵਿਚ ਸ਼ਾਮਿਲ ਹੁੰਦਾ ਸੀ।

ਹਰ ਤਰ੍ਹਾਂ ਦੀ ਖੇਡ ਜਿਵੇ ਕਬੱਡੀ ਗੋਲਾ ਵੀ ਸੁੱਟਦਾ ਰਿਹਾ ਪਰ ਕੋਈ ਸਰਕਾਰ ਵਲੋਂ ਕੋਈ ਸਪੋਟ ਨਹੀਂ ਮਿਲਿਆ ਤੇ ਇਸ ਨਾਲ ਅੱਗੇ ਨਹੀਂ ਵੱਧ ਸਕਿਆ। ਉਨ੍ਹਾਂ ਨੇ ਅੱਗੇ ਦੱਸਿਆ ਕਿ ਬਹੁਤ ਵੱਡੇ ਵੱਡੇ ਗੋਲ੍ਡ ਮੈਡਲ ਜਿੱਤੇ ਹਨ ਤੇ ਇਨ੍ਹਾਂ ਨੇ 2 ਸਾਲ ਪਹਿਲਾ ਨੇ 10 ਮੀਟਰ (ਸ਼ੋਟਪੁਟ) ਗੋਲਾ ਸੁੱਟਿਆ ਸੀ ਤੇ ਉਸ ਦੌਰਾਨ ਉਨ੍ਹਾਂ ਨੂੰ ਗੋਲਡ ਮੈਡਲ ਮਿਲਿਆ ਸੀ। ਬਚਪਨ ਤੋਂ ਹੀ ਖੇਡਾਂ ਨਾਲ ਜੁੜਿਆ ਸੀ ਪਰ 25 ਸਾਲ ਦੀ ਉਮਰ ਵਿਚ ਖੇਡ ਖੇਡਣੀ ਛੱਡ ਦਿੱਤੀ। ਫਿਰ ਉਸ ਤੋਂ ਬਾਅਦ ਕਿਸੇ ਨੇ ਦੱਸਿਆ ਸੀ ਕਿ ਬੁਢਿਆਂ ਦੀਆਂ ਖੇਡਾਂ ਹੁੰਦੀਆਂ ਹਨ ਤੇ ਫਿਰ ਲਗਾਤਾਰ ਮਿਹਨਤ ਕੀਤੀ ਤੇ ਹਰ ਖੇਡ ਵਿਚ ਗੋਲਡ ਮੈਡਲ ਹੀ ਜਿੱਤ ਕੇ ਲਿਆਂਦਾ ਹਾਂ। 

ਅੱਜ ਤੋਂ 2 ਸਾਲ ਪਹਿਲਾਂ ਮਸਤਮੋਲਾ ਖੇਡਿਆ ਸੀ ਤੇ 10 ਮੀਟਰ ਸ਼ੋਟਪੁਟ ਲਾਇਆ ਸੀ ਅਤੇ ਹੈਮਰ 28 ਮੀਟਰ ਖੇਡਾਂ ਖੇਡਿਆ ਸੀ। ਕੋਰੋਨਾ ਕਰਕੇ ਹੁਣ ਸਭ ਕੁਝ ਬੰਦ ਹੋਇਆ ਹੈ ਪਰ ਅਸੀਂ ਖੇਡਦੇ ਹਾਂ।  ਮੈਨੂੰ ਖੇਤੀ, ਖੇਡਾਂ ਅਤੇ ਸੇਵਾ ਕਰਨ ਦਾ ਬਹੁਤ ਰੁਝਾਨ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਗੋਲੇ ਵੱਜਣ ਨਾਲ ਹੇਠ ਤੇ ਸੱਟ ਲੱਗੀ ਹੈ ਪਰ ਡਾਕਟਰਾਂ ਨੇ ਕਿਹਾ ਹੈ ਕਿ ਜਲਦ ਠੀਕ ਹੋ ਜਾ ਜਾਵੇਗਾ। ਸ਼ਾਹਜਹਾਨ ਬਾਰਡਰ ਤੇ ਪਿਛਲੇ 3 ਦਿਨਾਂ ਤੋਂ ਬੈਠੇ ਹਾਂ ਅਤੇ ਮੰਗ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਤੇ ਹੁਣ ਮੋਦੀ ਨੂੰ ਸਮਝਣਾ ਚਾਹੀਦਾ ਹੈ। ਜੇਕਰ ਕਿਸਾਨ ਨੂੰ ਇਨ੍ਹਾਂ ਕਾਨੂੰਨਾਂ ਬਾਰੇ ਨਹੀਂ ਪਤਾ ਤੇ ਕੀ ਗੱਲ ਡਾਕਟਰ ਵਕੀਲ MLA ਫਿਰ ਸਭ ਕਿਉਂ ਖੇਤੀ ਕਾਨੂੰਨ ਦਾ ਵਿਰੋਧ ਕਰ ਰਹੇ ਹਨ?ਤੇ ਮੋਦੀ ਸਰਕਾਰ ਨੂੰ ਜ਼ਿਆਦਾ ਪਤਾ....। 

ਖੇਡ ਵਲੋਂ ਆਰਿਥਕਤਾ ਦੀ ਗੱਲ ਕਰੀਏ ਤੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਵਲੋਂ ਕੋਈ ਸਹੂਲਤ ਨਹੀਂ ਮਿਲਦੀ।  ਕੋਈ ਪੈਸੇ ਨਹੀਂ ਮਿਲਦੇ, ਬਸ ਇਨ੍ਹਾਂ ਹੀ ਹੈ ਕਿ ਰਹਿਣ ਦੀ ਥਾਂ ਅਤੇ ਰੇਲਵੇ ਦਾ ਕਿਰਾਇਆ ਨਹੀਂ ਮਿਲਦਾ ਅਤੇ ਸਾਡੇ ਖਿਡਾਰੀਆਂ ਦੀਆ ਕੋਈ ਕਦਰ ਨਹੀਂ ਕਰਦੇ। ਕਿਸਾਨਾਂ ਤੇ ਖਿਡਾਰੀਆਂ ਦੀਆਂ ਮੋਦੀ ਸਰਕਾਰ ਨੂੰ ਅਪੀਲ ਹੈ ਕਿ ਸਾਡੇ ਖਿਡਾਰੀਆਂ ਨੂੰ ਜਿਵੇ ਬਜ਼ੁਰਗ ਖਿਡਾਰੀ ਹੈ ਇਸ ਵੇਲੇ ਕੁਝ ਨਾ ਕੁਝ ਬੇਸ਼ਕ ਥੋੜਾ ਹੀ ਦਿੱਤਾ ਜਾਵੇ। ਕਿਸਾਨਾਂ ਦੀ ਅਪੀਲ ਹੈ ਕਿ ਕਿਸਾਨਾਂ ਨੂੰ ਪੂਰੇ ਭਾਅ ਅਤੇ ਪਾਣੀ ਦੇ ਪੂਰੇ ਮੁੱਲ ਨਹੀਂ ਮਿਲਦੇ ਹਰ ਤਰ੍ਹਾਂ ਸਹੂਲਤ ਦਿੱਤੀ ਜਾਣੀ ਚਾਹੀਦੀ ਹੈ ਅਤੇ ਖੇਤੀ ਕਾਨੂੰਨ ਨੂੰ ਰੱਦ ਕਰੇ।