225 ਕਿਲੋਮੀਟਰ ਦੀ ਸਾਈਕਲ’ ਤੇ ਸਵਾਰ ਹੋ ਕੇ ਇਕ ਅਧਿਆਪਕ ਦਿੱਲੀ ਮੋਰਚੇ 'ਚ ਹੋਇਆ ਸ਼ਾਮਿਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਹ ਅੰਦੋਲਨ ਲੋਕ ਹਿੱਤਾਂ ਦੀ ਲਹਿਰ ਹੈ ਅਤੇ ਜੇਕਰ ਕਿਸਾਨ ਹਾਰ ਗਿਆ ਤਾਂ ਦੇਸ਼ ਹਾਰ ਜਾਵੇਗਾ। ”

teacher

ਨਵੀਂ ਦਿੱਲੀ: ਇਕ ਮਹੀਨੇ ਤੋਂ ਵੀ ਵੱਧ ਸਮਾਂ ਹੋ ਗਿਆ ਹੈ ਕਿਸਾਨ ਦਿੱਲੀ ਦੀਆਂ ਹੱਦ 'ਤੇ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਹਨ। ਕਿਸਾਨਾਂ ਤੋਂ ਇਲਾਵਾ ਹੋਰ ਲੋਕਾਂ ਨੇ ਵੀ ਪ੍ਰਦਰਸ਼ਨ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਹੈ। ਇਸ ਵਿਚਕਾਰ ਅੱਜ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਤੋਂ ਇੱਕ ਸਰਕਾਰੀ ਸਕੂਲ ਅਧਿਆਪਕ ਮਨੋਜ ਕੁਮਾਰ 225 ਕਿਲੋਮੀਟਰ ਦਾ ਸਫ਼ਰ ਤੈਅ ਕਰ ਕਿਸਾਨਾਂ ਦੀ ਹਿਮਾਇਤ ਵਿਚ ਟਿਕਰੀ ਬਾਰਡਰ 'ਤੇ ਪਹੁੰਚ ਗਿਆ।  

ਅਧਿਆਪਕ ਮਨੋਜ ਕੁਮਾਰ ਨੇ ਕਿਹਾ, "ਪਿਛਲੇ ਤਿੰਨ ਮਹੀਨਿਆਂ ਤੋਂ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ। ਉਹ ਪਿਛਲੇ ਦੋ ਮਹੀਨਿਆਂ ਤੋਂ ਪੰਜਾਬ ਅਤੇ ਦਿੱਲੀ ਵਿੱਚ 1 ਮਹੀਨੇ ਤੋਂ ਪ੍ਰਦਰਸ਼ਨ ਕਰ ਰਹੇ ਹਨ। ਮੈਂ ਕਿਸਾਨਾਂ ਦਾ ਸਮਰਥਨ ਕਰਨ ਅਤੇ ਉਨ੍ਹਾਂ ਨਾਲ ਏਕਤਾ ਦਰਸਾਉਣ ਲਈ 225 ਕਿਲੋਮੀਟਰ ਦਾ ਸਫ਼ਰ ਕਰਕੇ ਆਇਆ ਹਾਂ। ਮੈਂ ਪੰਜਾਬ ਦੇ ਸੰਗਰੂਰ ਤੋਂ ਇਥੇ ਪਹੁੰਚਿਆ ਹਾਂ ਜੇਕਰ ਇਹ ਕਾਨੂੰਨ ਲਾਗੂ ਹੁੰਦਾ ਹੈ ਤਾਂ ਇਹ ਸਾਡੇ ਲਈ ਵਿਨਾਸ਼ਕਾਰੀ ਹੋਏਗਾ।"

ਉਸਨੇ ਲੋਕਾਂ ਨੂੰ ਕਿਸਾਨੀ ਅੰਦੋਲਨ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ, “ਮੈਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਸਾਨੂੰ ਇੱਕ ਹੋ ਕੇ ਕਿਸਾਨਾਂ ਦੀ ਜਿੱਤ ਲਈ ਇਸ ਅੰਦੋਲਨ ਦਾ ਸਮਰਥਨ ਕਰਨਾ ਚਾਹੀਦਾ ਹੈ। ਇਹ ਅੰਦੋਲਨ ਲੋਕ ਹਿੱਤਾਂ ਦੀ ਲਹਿਰ ਹੈ ਅਤੇ ਜੇਕਰ ਕਿਸਾਨ ਹਾਰ ਗਿਆ ਤਾਂ ਦੇਸ਼ ਹਾਰ ਜਾਵੇਗਾ। ”