ਕਿਸਾਨਾਂ ਲਈ 'ਆਪ' ਨੇ ਕੀਤਾ ਵੱਡਾ ਐਲਾਨ, ਦੇਵੇਗੀ ਮੁਫ਼ਤ ਵਾਈ-ਫਾਈ ਸੇਵਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਕ ਹਾਟਸਪਾਟ ਦੇ 100 ਮੀਟਰ ਦੇ ਦਾਇਰੇ 'ਚ ਸਿਗਨਲ ਰਹਿਣਗੇ।''

AAP makes big announcement for farmers, will provide free Wi-Fi service

ਨਵੀਂ ਦਿੱਲੀ - ਆਮ ਆਦਮੀ ਪਾਰਟੀ ਨੇ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਕਿਸਾਨਾਂ ਲਈ ਅੱਜ ਇਕ ਵੱਡਾ ਐਲਾਨ ਕੀਤਾ ਹੈ। ਪਾਰਟੀ ਨੇ ਐਲਾਨ ਕੀਤਾ ਹੈ ਕਿ ਸਿੰਘੂ ਬਾਰਡਰ 'ਤੇ 'ਆਪ' ਵਲੋਂ ਮੁਫ਼ਤ ਵਾਈ-ਫਾਈ ਹਾਟਸਪਾਟ ਲਗਾਏ ਜਾਣਗੇ।

ਪਾਰਟੀ ਦੇ ਆਗੂ ਰਾਘਵ ਚੱਡਾ ਨੇ ਇਸ ਸਬੰਧੀ ਐਲਾਨ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਸ਼ਿਕਾਇਤ ਸੀ ਕਿ ਇੰਟਰਨੈੱਟ ਦੀ ਖ਼ਰਾਬ ਕੁਨੈਕਿਟੀਵਿਟੀ ਦੀ ਵਜ੍ਹਾ ਕਾਰਨ ਪਰਿਵਾਰ ਨਾਲ ਵੀਡੀਓ ਕਾਲਿੰਗ ਨਹੀਂ ਹੋ ਰਹੀ। ਇਸੇ ਨੂੰ ਧਿਆਨ 'ਚ ਰੱਖਦਿਆਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਇਹ ਫ਼ੈਸਲਾ ਲਿਆ ਗਿਆ ਹੈ।

ਚੱਡਾ ਨੇ ਕਿਹਾ, ''ਇਨਸਾਨ ਨੂੰ ਸਨਮਾਨਜਨਕ ਜੀਵਨ ਜਿਊਣ ਲਈ ਰੋਟੀ, ਕੱਪੜਾ ਅਤੇ ਮਕਾਨ ਚਾਹੀਦਾ ਹੁੰਦਾ ਹੈ ਪਰ ਹੁਣ ਇਸ 'ਚ ਇੰਟਰਨੈੱਟ ਵੀ ਜੁੜ ਚੁੱਕਾ ਹੈ। ਜਿਵੇਂ-ਜਿਵੇਂ ਮੰਗ ਆਵੇਗੀ, ਉਵੇਂ-ਉਵੇਂ ਉੱਥੇ ਹਾਟਸਪਾਟ ਲਗਾਇਆ ਜਾਵੇਗਾ। ਇਕ ਹਾਟਸਪਾਟ ਦੇ 100 ਮੀਟਰ ਦੇ ਦਾਇਰੇ 'ਚ ਸਿਗਨਲ ਰਹਿਣਗੇ।''