ਰੇਲ ਅੱਗੇ ਆ ਕੇ ਵਿਧਾਨ ਪਰਿਸ਼ਦ ਦੇ ਡਿਪਟੀ ਸਪੀਕਰ ਨੇ ਕੀਤੀ ਆਤਮਹੱਤਿਆ, ਸੁਸਾਇਡ ਨੋਟ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਮੁਤਾਬਕ ਉਨ੍ਹਾਂ ਨੇ ਇਸ ਸੁਸਾਇਡ ਨੋਟ 'ਚ 15 ਦਸੰਬਰ ਦੀ ਉਸ ਘਟਨਾ ਦਾ ਜ਼ਿਕਰ ਕੀਤਾ ਹੈ

sl dharme gowda

ਬੈਂਗਲੁਰੂ: ਕਰਨਾਟਕ ਵਿਧਾਨ ਪਰਿਸ਼ਦ ਦੇ ਡਿਪਟੀ ਸਪੀਕਰ ਤੇ ਜੇਡੀਐਲ ਲੀਡਰ ਐਸਐਲ ਧਰਮਾਗੌੜਾ ਨੇ ਚਿਕਮਗਲੂਰ ਦੇ ਕਡੂਰ ਟ੍ਰੇਨ ਅੱਗੇ ਆ ਕੇ ਆਤਮ ਹੱਤਿਆ ਕਰ ਲਈ। ਉਨ੍ਹਾਂ ਦੀ ਲਾਸ਼ ਟੁਕੜਿਆਂ 'ਚ ਰੇਲਵੇ ਟ੍ਰੈਕ ਤੋਂ ਮਿਲੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਅਜੇ ਤੱਕ ਧਰਮਾਗੌੜਾ ਦੀ ਆਤਮ ਹੱਤਿਆ ਦਾ ਕਾਰਨ ਸਪਸ਼ਟ ਨਹੀਂ ਹੋਇਆ ਹੈ। ਕਡੂਰ ਪੁਲਿਸ ਮੁਤਾਬਕ ਸੁਸਾਇਡ ਨੋਟ ਬਰਾਮਦ ਹੋਇਆ ਹੈ। 

ਸਾਬਕਾ ਪ੍ਰਧਾਨ ਮੰਤਰੀ ਅਤੇ ਜੇਡੀਐਸ ਨੇਤਾ ਦੇਵੇਗੌੜਾ ਨੇ ਕਿਹਾ, "ਰਾਜ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਜੇਡੀਐਸ ਨੇਤਾ ਐਸ ਐਲ ਧਰਮਗੌੜਾ ਦੀ ਖੁਦਕੁਸ਼ੀ ਦੀ ਖ਼ਬਰ ਹੈਰਾਨ ਕਰਨ ਵਾਲੀ ਹੈ, ਉਹ ਇਕ ਸ਼ਾਂਤ ਅਤੇ ਨੇਕ ਆਦਮੀ ਸੀ, ਇਸ ਨਾਲ ਰਾਜ ਨੂੰ ਸਭ ਤੋਂ ਵੱਡਾ ਘਾਟਾ ਹੈ। "

ਪੁਲਿਸ ਮੁਤਾਬਕ ਉਨ੍ਹਾਂ ਨੇ ਇਸ ਸੁਸਾਇਡ ਨੋਟ 'ਚ 15 ਦਸੰਬਰ ਦੀ ਉਸ ਘਟਨਾ ਦਾ ਜ਼ਿਕਰ ਕੀਤਾ ਹੈ ਜਿਸ 'ਚ ਕਾਂਗਰਸ ਲੀਡਰਾਂ ਨੇ ਉਨ੍ਹਾਂ ਨਾਲ ਧੱਕਾਮੁੱਕੀ ਕੀਤੀ ਸੀ ਤੇ ਚੇਅਰ ਤੋਂ ਉਨ੍ਹਾਂ ਨੂੰ ਧੱਕ ਦਿੱਤਾ ਸੀ। ਉਹ ਇਸ ਤੋਂ ਕਾਫੀ ਪਰੇਸ਼ਾਨ ਸਨ। 

ਦੱਸ ਦੇਈਏ ਬੀਤੇ ਕੁਝ ਸਮੇਂ ਪਹਿਲਾ ਕਾਂਗਰਸ ਚੇਅਰਮੈਨ ਨਿਯੁਕਤੀ ਦਾ ਵਿਰੋਧ ਕਰ ਰਹੀ ਸੀ। ਡਿਪਟੀ ਚੇਅਰਮੈਨ ਜਿਵੇਂ ਹੀ ਚੇਅਰ 'ਤੇ ਬੈਠੇ ਤਾਂ ਹੰਗਾਮਾ ਏਨਾ ਵਧ ਗਿਆ ਕਿ ਕਾਂਗਰਸ ਦੇ ਵਿਧਾਨ ਪਰਿਸ਼ਦ ਮੈਂਬਰਾਂ ਨੇ ਡਿਪਟੀ ਚੇਅਰਮੈਨ ਨੂੰ ਕੁਰਸੀ ਤੋਂ ਖਿੱਚ ਕੇ ਹਟਾ ਦਿੱਤਾ। ਇਸ ਦੌਰਾਨ ਕਾਂਗਰਸ ਤੇ ਬੀਜੇਪੀ ਦੇ ਵਿਧਾਇਕਾਂ 'ਚ ਜੰਮ ਕੇ ਹੱਥੋਪਾਈ ਵੀ ਹੋਈ ਸੀ।