ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਦੀ ਪਤਨੀ ਦਾ ਹੋਇਆ ਦੇਹਾਂਤ 

ਏਜੰਸੀ

ਖ਼ਬਰਾਂ, ਰਾਸ਼ਟਰੀ

4 ਦਿਨ ਪਹਿਲਾਂ ਹੀ ਕੋਰੋਨਾ ਸੰਕਰਮਿਤ ਪਾਈ ਗਈ ਸੀ ਸੰਤੋਸ਼ ਸੇਲਜਾ

Former Himachal Pradesh chief minister Shanta Kumar's wife dies of Covid-19

ਨਵੀਂ ਦਿੱਲੀ - ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਦੀ ਪਤਨੀ ਸੰਤੋਸ਼ ਸੇਲਜਾ ਦੀ ਮੰਗਲਵਾਰ ਤੜਕੇ ਕਰੋਨਾ ਵਾਇਰਸ ਦੀ ਲਾਗ ਕਾਰਨ ਮੌਤ ਹੋ ਗਈ ਹੈ। ਸ਼ੈਲਜਾ ਦਾ ਇਲਾਜ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਟਾਂਡਾ ਦੇ ਰਾਜੇਂਦਰ ਪ੍ਰਸ਼ਾਦ ਸਰਕਾਰੀ ਮੈਡੀਕਲ ਕਾਲਜ ਵਿਖੇ ਚੱਲ ਰਿਹਾ ਸੀ।  4 ਦਿਨ ਪਹਿਲਾਂ ਉਹਨਾਂ ਨੂੰ ਟਾਂਡਾ ਮੈਡੀਕਲ ਕਾਲਜ ਵਿਖੇ ਦਾਖਲ ਕਰਵਾਇਆ ਗਿਆ ਸੀ।

ਉਹ 4 ਦਿਨ ਪਹਿਲਾਂ ਹੀ ਕੋਰੋਨਾ ਸੰਕਰਮਿਤ ਪਾਏ ਗਏ ਸਨ। ਜਾਣਕਾਰੀ ਮੁਤਾਬਿਕ ਉਹਨਾਂ ਦਾ ਸਾਰਾ ਪਰਿਵਾਰ ਵੀ ਕੋਰੋਨਾ ਵਾਇਰਸ ਤੋਂ ਸੰਕਰਮਿਤ ਹੈ ਅਤੇ ਕੋਵਿਡ ਦਾ ਇਲਾਜ ਚੱਲ ਰਿਹਾ ਹੈ। ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਦੀ ਪਤਨੀ ਦੀ ਮੌਤ ਨਾਲ ਕਾਂਗੜਾ ਸਮੇਤ ਪੂਰੇ ਰਾਜ ਵਿਚ ਸੋਗ ਦੀ ਲਹਿਰ ਹੈ। ਸੀਐਮਓ ਕਾਂਗੜਾ ਦੇ ਡਾਕਟਰ ਗੁਰਦਰਸ਼ਨ ਗੁਪਤਾ ਨੇ ਮੌਤ ਦੀ ਪੁਸ਼ਟੀ ਕੀਤੀ ਹੈ।

ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਇਸ ਘਟਨਾ 'ਤੇ ਸੋਗ ਜਤਾਇਆ ਹੈ। ਉਹਨਾਂ ਨੇ ਇਕ ਟਵੀਟ ਵਿਚ ਜਨਤਕ ਤੌਰ ‘ਤੇ ਇਸ ਘਟਨਾ‘ ਤੇ ਸੋਗ ਜ਼ਾਹਰ ਕੀਤਾ ਹੈ। ਉਹਨਾਂ ਨੇ ਆਪਣੇ ਟਵੀਟ ਵਿੱਚ ਲਿਖਿਆ, ‘ਸਾਡੇ ਸੀਨੀਅਰ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਸਤਿਕਾਰਤ ਸ਼ਾਂਤਾ ਕੁਮਾਰ ਜੀ ਦੀ ਪਤਨੀ ਸੰਤੋਸ਼ ਸ਼ੈਲਾਜਾ ਦੇ ਦੇਹਾਂਤ ਦੀ ਦੁਖਦਾਈ ਖ਼ਬਰ ਸੁਣਕੇ ਮੈਨੂੰ ਬਹੁਤ ਦੁੱਖ ਹੋਇਆ ਹੈ। ਪ੍ਰਮਾਤਮਾ ਵਿਛੜੀ ਰੂਹ ਨੂੰ ਸ਼ਾਂਤੀ ਦੇਵੇ ਅਤੇ ਦੁਖੀ ਪਰਿਵਾਰ ਨੂੰ ਇਹ ਸੋਗ ਸਹਿਣ ਦੀ ਤਾਕਤ ਬਖਸ਼ੇ।