ਕੜਾਕੇ ਦੀ ਠੰਡ ਵਿੱਚ ਰਹੇਗਾ ਨਵਾਂ ਸਾਲ, ਮੌਸਮ ਵਿਭਾਗ ਨੇ ਕਈ ਰਾਜਾਂ 'ਚ ਅਲਰਟ ਕੀਤਾ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਿਮਾਲਿਆ ਤੋਂ ਮੈਦਾਨੀ ਇਲਾਕਿਆਂ ਵੱਲੋਂ ਠੰਡੀਆਂ ਹਵਾਵਾਂ ਚੱਲਣ ਕਾਰਨ ਦਿੱਲੀ ਦੇ ਹਿੱਸਿਆਂ 'ਚ ਅਗਲੇ ਚਾਰ ਦਿਨ ਸੀਤ ਲਹਿਰ ਚੱਲਣ ਦੀ ਸੰਭਾਵਨਾ ਹੈ।

winter

ਨਵੀਂ ਦਿੱਲੀ- ਪੋਹ ਦੇ ਮਹੀਨੇ ਵਿਚ ਠੰਡ ਨੇ ਦਸਤਕ ਦੇ ਦਿੱਤੀ ਹੈ ਪਰ ਹੁਣ ਕੁਝ ਦਿਨਾਂ ਤੋ ਕੜਾਕੇ ਦੀ ਠੰਡ ਨਾਲ ਨਾਲ ਧੁੰਦ ਵੀ ਪੈ ਰਹੀ ਹੈ। ਅੱਜ ਤੋਂ ਦਿੱਲੀ, ਪੰਜਾਬ, ਹਰਿਆਣਾ, ਰਾਸਜਥਾਨ ਦੇ ਲੋਕਾਂ ਨੂੰ ਬੇਹੱਦ ਸਾਵਧਾਨ ਰਹਿਣ ਦੀ ਲੋੜ ਹੈ। ਮੌਸਮ ਵਿਭਾਗ ਨੇ ਠੰਡ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਦੇ ਮੁਤਾਬਕ ਅੱਜ ਠੰਡ ਦੇ ਨਾਲ ਸੀਤ ਲਹਿਰ ਦਾ ਦੌਰ ਚੱਲ ਸਕਦਾ ਹੈ।

ਦੇਖੋ ਰਾਜਾ ਦਾ ਹਾਲ 
ਸੀਤ ਲਹਿਰ ਕਾਰਨ ਅੱਜ ਤੋਂ ਇਕ ਜਨਵਰੀ ਤਕ ਵੱਧ ਤੋਂ ਵੱਧ ਤਾਪਮਾਨ ਤਿੰਨ ਤੋਂ 5 ਡਿਗਰੀ ਤਕ ਹੇਠਾਂ ਆ ਸਕਦਾ ਹੈ। ਮੌਸਮ ਵਿਭਾਗ ਦੇ ਮੁਤਾਬਕ 5 ਤੇ 6 ਜਨਵਰੀ ਦਰਮਿਆਨ ਦਿੱਲੀ ਤੇ ਆਸਪਾਸ ਦੇ ਇਲਾਕਿਆਂ 'ਚ ਬਾਰਸ਼ ਵੀ ਹੋ ਸਕਦੀ ਹੈ। 

ਇਸ ਤੋਂ ਇਲਾਵਾ ਮੌਸਮ ਵਿਭਾਗ ਦੇ ਅਧਿਕਾਰੀਆ ਨੇ ਦੱਸਿਆ ਕਿ ਉੱਤਰ ਪ੍ਰਦੇਸ਼ 'ਚ ਕੁਝ ਖੇਤਰਾਂ 'ਚ ਸੀਤ ਲਹਿਰ ਚੱਲਣ ਦੀ ਸੰਭਾਵਨਾ ਹੈ। 30-31 ਦਸੰਬਰ ਦੌਰਾਨ ਬਿਹਾਰ, ਝਾਰਖੰਡ, ਪੱਛਮੀ ਬੰਗਾਲ ਦੇ ਹਿੱਸਿਆਂ ਤੇ ਓੜੀਸਾ 'ਚ ਕੁਝ ਸਥਾਨਾਂ 'ਤੇ ਸੀਤ ਲਹਿਰ ਚੱਲਣ ਦੀ ਸੰਭਾਵਨਾ ਹੈ।

ਆਈਐਮਡੀ: ਅਗਲੇ ਤਿੰਨ ਦਿਨਾਂ ਦੌਰਾਨ ਉੱਤਰ ਪੱਛਮੀ ਭਾਰਤ 'ਚ ਘੱਟੋ ਘੱਟ ਤਾਪਮਾਨ 'ਚ 3-5 ਡਿਗਰੀ ਸੈਲਸੀਅਸ ਤਕ ਦੀ ਗਿਰਾਵਟ ਹੋ ਸਕਦੀ ਹੈ। ਉਸ ਤੋਂ ਬਾਅਦ ਤਾਪਮਾਨ 'ਚ 2-3 ਡਿਗਰੀ ਸੈਲਸੀਅਸ ਮਾਮੂਲੀ ਵਾਧਾ ਹੋਵੇਗਾ। ਜਿਕਰਯੋਗ ਹੈ ਕਿ ਹਿਮਾਲਿਆ ਤੋਂ ਮੈਦਾਨੀ ਇਲਾਕਿਆਂ ਵੱਲੋਂ ਠੰਡੀਆਂ ਹਵਾਵਾਂ ਚੱਲਣ ਕਾਰਨ ਦਿੱਲੀ ਦੇ ਹਿੱਸਿਆਂ 'ਚ ਅਗਲੇ ਚਾਰ ਦਿਨ ਸੀਤ ਲਹਿਰ ਚੱਲਣ ਦੀ ਸੰਭਾਵਨਾ ਹੈ।