ਸਾਧਵੀ ਦੇਵਾ ਠਾਕੁਰ ਨੇ ਕਿਸਾਨੀ ਅੰਦੋਲਨ 'ਚ ਬਾਬਾ ਰਾਮਦੇਵ ਨੂੰ ਪਾਈਆਂ ਲਾਹਨਤਾਂ 

ਏਜੰਸੀ

ਖ਼ਬਰਾਂ, ਰਾਸ਼ਟਰੀ

ਸਾਧਵੀ ਦੇਵਾ ਠਾਕੁਰ ਨੇ ਕਿਹਾ ਕਿ ਪੰਜਾਬ ਤੋਂ ਜੋ ਕਿਸਾਨੀ ਅੰਦੋਲਨ ਦੀ ਲਹਿਰ ਉੱਠੀ ਹੈ ਅਤੇ ਪੂਰੀ ਦੁਨੀਆ ਸਿੰਘੂ ਬਾਰਡਰ ਉੱਤੇ ਇਕੱਠੀ ਕਰ ਦਿੱਤੀ ਹੈ

Sadhvi Deva Thakur

ਨਵੀਂ ਦਿੱਲੀ: ਦਿੱਲੀ ਵਿਚ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨੀ ਅੰਦੋਲਨ ਜਾਰੀ ਹੈ, ਜਿੱਥੇ ਵੱਡੇ-ਵੱਡੇ ਗਾਇਕਾ, ਅਦਾਕਾਰਾਂ ਅਤੇ ਹੋਰ ਧਾਰਮਿਕ ਜਥੇਬੰਦੀਆਂ ਨੇ ਕਿਸਾਨੀ ਅੰਦੋਲਨ ਵਿਚ ਹਿੱਸਾ ਪਾਇਆ ਉਥੇ ਹੀ ਹਿੰਦੂ ਮਹਾਸਭਾ ਦੀ ਨੇਤਾ ਸਾਧਵੀ ਦੇਵਾ ਠਾਕੁਰ ਨੇ ਵੀ ਸਿੰਘੂ ਬਾਰਡਰ 'ਤੇ ਆਪਣੀ ਹਾਜ਼ਰੀ ਲਗਵਾਈ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਕਿਸਾਨਾਂ ਨੂੰ ਫਤਿਹ ਅਰਜ਼ ਕੀਤੀ ਤੇ ਪੰਜਾਬ ਦੇ ਕਿਸਾਨਾਂ ਦੀ ਵਾਹ-ਵਾਹ ਕਰਦਿਆਂ ਕਿਹਾ ਕਿ ਕਿਸਾਨੀ ਅੰਦੋਲਨ ਦੇ 35 ਦਿਨਾਂ ਦੇ ਵਿਚ ਜਿੰਨਾ ਜੋਸ਼ ਤੁਸੀਂ ਪੂਰੀ ਦੁਨੀਆ ਦੇ ਵਿਚ ਭਰ ਦਿੱਤਾ ਹੈ ਉਸਤੋਂ ਪਤਾ ਚਲਦਾ ਹੈ ਕਿ ਇਹ ਕਿੰਨਾ ਵੱਡਾ ਅੰਦੋਲਨ ਬਣ ਚੁਕਿਆ ਹੈ।

ਸਾਧਵੀ ਦੇਵਾ ਠਾਕੁਰ ਨੇ ਕਿਹਾ ਕਿ ਪੰਜਾਬ ਤੋਂ ਜੋ ਕਿਸਾਨੀ ਅੰਦੋਲਨ ਦੀ ਲਹਿਰ ਉੱਠੀ ਹੈ ਅਤੇ ਪੂਰੀ ਦੁਨੀਆ ਸਿੰਘੂ ਬਾਰਡਰ ਉੱਤੇ ਇਕੱਠੀ ਕਰ ਦਿੱਤੀ ਹੈ, ਉਨ੍ਹਾਂ ਕਿਹਾ ਕਿ ਸਵਾਮੀ ਰਾਮਦੇਵ ਜੀ ਨੂੰ ਹਰਿਦੁਆਰ ਵਾਲੇ ਕੁੰਭ ਨੂੰ ਛੱਡ ਕੇ ਇਸ ਕਿਸਾਨੀ ਅੰਦੋਲਨ ਦੇ ਕੁੰਭ ਵਿਚ ਗੋਤਾ ਲਾਉਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਸਵਾਮੀ ਰਾਮਦੇਵ ਜੀ ਸਰਕਾਰ ਤੁਹਾਡੀ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਵੀ ਤੁਹਾਡੇ ਹੀ ਹਨ

ਪਰ ਇਹ ਕਿਸਾਨ ਪੰਜਾਬੀ ਉਹ ਨਹੀਂ ਜੋ ਸਲਵਾਰ ਪਾ ਕੇ ਇਥੋਂ ਦੌੜ ਜਾਣ, ਇਹ ਤਾਂ ਅਸਲੀ ਗੁਰੂ ਦੇ ਸਿੰਘ ਹਨ। ਉਨ੍ਹਾਂ ਕਿਹਾ ਕਿ 40 ਕਿਸਾਨਾਂ ਦੇ ਖੂਨ ਦੀ ਸ਼ਹਾਦਤ ਤੁਹਾਨੂੰ ਹੋਰ ਜ਼ਿਆਦਾ ਸਮੇਂ ਤੱਕ ਸਿੰਘਾਸ਼ਣ ਉੱਤੇ ਟਿਕਣ ਨਹੀਂ ਦੇਵੇਗੀ। ਉਨ੍ਹਾਂ ਹਰਿਆਣਾ ਦੇ ਲੋਕਾਂ ਨੂੰ ਕਿਹਾ ਕਿ ਸਿੰਘਾਂ ਨੇ ਆਪਣੀਆਂ ਸ਼ਹਾਦਤਾਂ ਦੇ ਕੇ ਅੱਜ ਇੱਥੇ ਸਿੰਘੂ ਬਾਰਡਰ ਉੱਤੇ ਮਿੰਨੀ ਪੰਜਾਬ ਵਸਾ ਦਿੱਤਾ ਹੈ ਤੁਹਾਨੂੰ ਵੀ ਇਨਾਂ ਦਾ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ ਹੈ।