ਕੋਚੀਨ ਕਾਰਨੀਵਲ ਦੇ ਪੁਤਲੇ ਵਿਚ ਪੀਐਮ ਮੋਦੀ ਨਾਲ ਮਿਲਦੇ-ਜੁਲਦੇ ਦੇ ਚਿਹਰੇ ਦਾ ਭਜਪਾ ਨੇ ਕੀਤਾ ਵਿਰੋਧ  

ਏਜੰਸੀ

ਖ਼ਬਰਾਂ, ਰਾਸ਼ਟਰੀ

ਤਾਜ਼ਾ ਖ਼ਬਰ ਇਹ ਹੈ ਕਿ ਸਮਾਗਮ ਦੇ ਪ੍ਰਬੰਧਕਾਂ ਨੇ ਕਿਹਾ ਹੈ ਕਿ ਵਿਸ਼ਾਲ ਪੁਤਲੇ ਦਾ ਚਿਹਰਾ ਬਦਲ ਦਿੱਤਾ ਜਾਵੇਗਾ।

BJP claims Cochin Carnival's Pappanji resembles Narendra Modi, files police complaint

ਕੋਚੀ - ਸਥਾਨਕ ਭਾਜਪਾ ਨੇਤਾਵਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕਿ ਮਸ਼ਹੂਰ ਕੋਚੀਨ ਕਾਰਨੀਵਲ 'ਚ ਲਗਾਇਆ ਗਿਆ ਵਿਸ਼ਾਲ 'ਪੱਪਨਜੀ' ਦਾ ਪੁਤਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲਦਾ-ਜੁਲਦਾ ਹੈ। ਇਹ ਕਾਰਨੀਵਲ ਫੋਰਟ ਕੋਚੀ ਵਿਖੇ ਹੋ ਰਿਹਾ ਹੈ ਅਤੇ ਜਦੋਂ ਪੁਤਲੇ ਤੋਂ ਪਰਦਾ ਹਟਾਇਆ ਗਿਆ ਤਾਂ ਪੁਤਲੇ ਦਾ ਚਿਹਰਾ ਸਾਫ਼ ਦਿਖਾਈ ਦੇ ਰਿਹਾ ਸੀ, ਜਿਸ ਦਾ ਭਾਜਪਾ ਨੇ ਵਿਰੋਧ ਕਰਦਿਆਂ ਦੋਸ਼ ਲਾਇਆ ਕਿ ਇਹ ਪ੍ਰਧਾਨ ਮੰਤਰੀ ਮੋਦੀ ਵਰਗਾ ਦਿਸਣ ਲਈ ਬਣਾਇਆ ਗਿਆ ਹੈ। 
ਇਹ ਇੱਕ ਕਾਰਨੀਵਲ ਰਿਵਾਜ ਹੈ ਕਿ ਨਵੇਂ ਸਾਲ ਦੇ ਸੁਆਗਤ ਲਈ ਅੱਧੀ ਰਾਤ ਨੂੰ 'ਪਪਜੀ' ਪ੍ਰਕਾਸ਼ ਕੀਤਾ ਜਾਂਦਾ ਹੈ। ਸਥਾਨਕ ਭਾਜਪਾ ਨੇਤਾ ਪ੍ਰਧਾਨ ਮੰਤਰੀ ਦੇ 'ਅਪਮਾਨ' 'ਤੇ ਭੜਕ ਰਹੇ ਹਨ, ਤਾਜ਼ਾ ਖ਼ਬਰ ਇਹ ਹੈ ਕਿ ਸਮਾਗਮ ਦੇ ਪ੍ਰਬੰਧਕਾਂ ਨੇ ਕਿਹਾ ਹੈ ਕਿ ਵਿਸ਼ਾਲ ਪੁਤਲੇ ਦਾ ਚਿਹਰਾ ਬਦਲ ਦਿੱਤਾ ਜਾਵੇਗਾ।