ਦਲਾਈ ਲਾਮਾ ਦੀ ਜਾਨ ਨੂੰ ਖ਼ਤਰਾ!, ਜਾਸੂਸੀ ਕਰਨ ਵਾਲੀ ਚੀਨੀ ਮਹਿਲਾ ਦਾ ਸਕੈੱਚ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੀਨੀ ਔਰਤ ਨੇ ਧਾਰਮਿਕ ਨੇਤਾ ਦਲਾਈ ਲਾਮਾ ਦੀ ਜਾਸੂਸੀ ਕਰਨ ਲਈ ਕਿਤੇ ਆਪਣਾ ਟਿਕਾਣਾ ਬਣਾਇਆ ਹੋਇਆ ਹੈ। 

Dalai Lama and sketch of Chinese woman released by Bihar police

 

ਗਯਾ - ਖ਼ਬਰ ਇਹ ਸਾਹਮਣੇ ਆਈ ਹੈ ਕਿ ਦਲਾਈਲਾਮਾ ਦੀ ਜਾਨ ਨੂੰ ਖ਼ਤਰਾ ਹੈ। ਇਸ ਖ਼ਬਰ ਤੋਂ ਬਾਅਦ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਦਲਾਈ ਲਾਮਾ ਦੀ ਜਾਸੂਸੀ ਕੋਈ ਚੀਨੀ ਔਰਤ ਕਰ ਰਹੀ ਹੈ। ਗਯਾ ਪੁਲਿਸ ਸੋਸ਼ਲ ਮੀਡੀਆ ਦੀ ਮਦਦ ਨਾਲ ਸ਼ੱਕੀ ਚੀਨੀ ਔਰਤ ਦੀ ਭਾਲ ਕਰ ਰਹੀ ਹੈ। ਚੀਨੀ ਮਹਿਲਾ ਦਾ ਸਕੈੱਚ ਵੀ ਜਾਰੀ ਕਰ ਦਿੱਤਾ ਗਿਆ ਹੈ। । ਦਰਅਸਲ, ਬੋਧੀ ਧਾਰਮਿਕ ਨੇਤਾ ਦਲਾਈਲਾਮਾ ਬੋਧ ਗਯਾ ਵਿਚ ਹਨ ਅਤੇ ਉਨ੍ਹਾਂ ਦੀ ਜਾਸੂਸੀ ਕਰਨ ਲਈ ਇੱਕ ਚੀਨੀ ਮਹਿਲਾ ਜਾਸੂਸ ਦੇ ਇੱਥੇ ਪਹੁੰਚਣ ਦੀ ਉਮੀਦ ਹੈ। ਸੁਰੱਖਿਆ ਏਜੰਸੀਆਂ ਇਸ ਸ਼ੱਕੀ ਚੀਨੀ ਔਰਤ ਦੀ ਭਾਲ ਵਿਚ ਜੁਟੀਆਂ ਹੋਈਆਂ ਹਨ।  

ਹਾਲਾਂਕਿ ਇਸ ਸ਼ੱਕੀ ਔਰਤ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ। ਸੂਚਨਾ ਮਿਲੀ ਹੈ ਕਿ ਚੀਨੀ ਔਰਤ ਗਯਾ ਅਤੇ ਬੋਧ ਗਯਾ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿਚ ਇੱਕ ਸਾਲ ਤੋਂ ਵੱਧ ਸਮੇਂ ਤੋਂ ਰਹਿ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਚੀਨੀ ਮਹਿਲਾ ਦੇ ਰਹਿਣ ਬਾਰੇ ਵਿਦੇਸ਼ੀ ਸੈਕਸ਼ਨ ਵਿਚ ਕੋਈ ਰਿਕਾਰਡ ਨਹੀਂ ਹੈ। ਇਸ ਸਬੰਧੀ ਸੁਰੱਖਿਆ ਏਜੰਸੀਆਂ ਦੇ ਕੰਨ ਖੜ੍ਹੇ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਚੀਨੀ ਔਰਤ ਨੇ ਧਾਰਮਿਕ ਨੇਤਾ ਦਲਾਈ ਲਾਮਾ ਦੀ ਜਾਸੂਸੀ ਕਰਨ ਲਈ ਕਿਤੇ ਆਪਣਾ ਟਿਕਾਣਾ ਬਣਾਇਆ ਹੋਇਆ ਹੈ। 

ਇਸ ਮਾਮਲੇ ਵਿਚ ਐਸਐਸਪੀ ਹਰਪ੍ਰੀਤ ਕੌਰ ਨੇ ਦੱਸਿਆ ਹੈ ਕਿ ਚੀਨੀ ਔਰਤ ਗਯਾ ਵਿਚ ਰਹਿ ਰਹੀ ਹੈ ਅਤੇ ਪਿਛਲੇ 2 ਸਾਲਾਂ ਤੋਂ ਉਸ ਦੇ ਰਹਿਣ ਬਾਰੇ ਇਨਪੁਟ ਪ੍ਰਾਪਤ ਹੋਏ ਹਨ ਪਰ, ਵਿਦੇਸ਼ੀ ਸੈਕਸ਼ਨ ਵਿੱਚ ਕੋਈ ਰਿਕਾਰਡ ਨਹੀਂ ਹੈ, ਇਸ ਨੂੰ ਦੇਖਦੇ ਹੋਏ ਅਲਰਟ ਹਨ ਅਤੇ ਇਸ ਦੀ ਖੋਜ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚੀਨੀ ਜਾਸੂਸੀ ਦੇ ਸ਼ੱਕ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ।

ਉਕਤ ਸ਼ੱਕੀ ਚੀਨੀ ਔਰਤ ਦੀ ਪਛਾਣ ਅਜੇ ਤੱਕ ਸਾਂਗ ਜਿਆਲੋਨ ਵਜੋਂ ਕੀਤੀ ਜਾ ਰਹੀ ਹੈ। ਉਸ ਦਾ ਵੀਜ਼ਾ ਨੰਬਰ 901BAA2J ਅਤੇ PP ਨੰਬਰ EH2722976 ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਦਿੱਖ 'ਚ ਪਤਲੀ ਹੈ ਅਤੇ ਉਸ ਦੇ ਸਿਰ 'ਤੇ ਬਹੁਤ ਛੋਟੇ ਵਾਲ ਹਨ। ਇਸ ਸ਼ੱਕੀ ਔਰਤ ਨੇ ਬੋਧੀ ਭਿਕਸ਼ੂ ਦਾ ਰੂਪ ਧਾਰ ਲਿਆ ਹੈ।