ਜਲੰਧਰ 'ਚ ਸਾਈਬਰ ਠੱਗਾਂ ਬਜ਼ੁਰਗ ਤੋਂ ਲੁੱਟੇ ਕਰੀਬ 2.40 ਲੱਖ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਸ਼ੁਰੀ

cyber crime

 

ਜਲੰਧਰ: ਸੂਬੇ ਵਿਚ ਹਰ ਰੋਜ਼ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਚੋਰੀ, ਲੁੱਟ-ਖੋਹ, ਬਲਾਤਕਾਰ, ਕਤਲ ਆਦਿ ਵਰਗੀਆਂ ਘਟਵਾਨਾਂ ਵਾਪਰ ਰਹੀਆਂ ਹਨ। ਅਜਿਹੀ ਹੀ ਖਬਰ ਜਲੰਧਰ ਤੋਂ ਸਾਹਮਣੇ ਆਈ ਹੈ। ਜਿਥੇ  ਨਰਿੰਦਰ ਸਿਨੇਮਾ ਨੇੜੇ ਰਹਿਣ ਵਾਲੇ 80 ਸਾਲਾ ਵਿਅਕਤੀ ਨੂੰ ਫੋਨ ਕਰਕੇ ਸਾਈਬਰ ਠੱਗਾਂ ਨੇ ਕਰੀਬ 2.40 ਲੱਖ ਰੁਪਏ ਦੀ ਠੱਗੀ ਮਾਰੀ।

ਪੀੜਤ ਕੇਵਲ ਕ੍ਰਿਸ਼ਨ ਦੱਤਾ ਪੁੱਤਰ ਮੁਲਖ ਰਾਜ ਦੱਤਾ ਵਾਸੀ ਨਿਊ ਮਾਰਕੀਟ ਨੇੜੇ ਨਰਿੰਦਰ ਸਿਨੇਮਾ ਦੇ ਬਿਆਨਾਂ 'ਤੇ ਥਾਣਾ ਸਦਰ-6 ਦੀ ਪੁਲਿਸ ਨੇ ਆਈ.ਪੀ.ਸੀ ਦੀ ਧਾਰਾ 403, 420, 120-ਬੀ ਅਤੇ 66-ਡੀ (ਆਈ.ਟੀ. ਐਕਟ) ਦੀ ਧਾਰਾ 403, 420, 120 ਬੀ. ਤਹਿਤ ਮਾਮਲਾ ਦਰਜ ਕਰ ਲਿਆ ਹੈ। ਕੇਵਲ ਕ੍ਰਿਸ਼ਨ ਨੇ ਦੱਸਿਆ ਕਿ 31 ਅਕਤੂਬਰ ਨੂੰ ਇਕ ਅੰਤਰਰਾਸ਼ਟਰੀ ਨੰਬਰ ਤੋਂ ਉਸ ਦੇ ਫੋਨ 'ਤੇ ਕਾਲ ਆਈ।

ਮੁਲਜ਼ਮ ਨੇ ਦੱਸਿਆ ਕਿ ਉਸ ਦਾ ਭਤੀਜਾ ਕੈਨੇਡਾ ਵਿੱਚ ਫੜਿਆ ਗਿਆ ਹੈ ਅਤੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਉਸਦਾ ਵਕੀਲ ਬੋਲ ਰਿਹਾ ਹੈ। ਮੁਲਜ਼ਮਾਂ ਨੇ ਗੱਲ ਕਰਕੇ ਪੀੜਤ ਤੋਂ ਕਰੀਬ 2.40 ਲੱਖ ਰੁਪਏ ਲੈ ਲਏ। ਬਾਅਦ ਵਿਚ ਪਤਾ ਲੱਗਾ ਕਿ ਉਸ ਨਾਲ ਧੋਖਾ ਹੋਇਆ ਹੈ। ਮਾਮਲੇ ਦੀ ਸ਼ਿਕਾਇਤ ਕਮਿਸ਼ਨਰੇਟ ਪੁਲਿਸ ਨੂੰ ਦਿੱਤੀ ਗਈ ਸੀ।

ਇਸ ਤੋਂ ਬਾਅਦ ਸਾਈਬਰ ਸੈੱਲ ਨੇ ਕਰੀਬ ਦੋ ਮਹੀਨੇ ਤੱਕ ਮਾਮਲੇ ਦੀ ਜਾਂਚ ਕੀਤੀ ਅਤੇ ਮੰਗਲਵਾਰ ਨੂੰ ਮਾਮਲਾ ਦਰਜ ਕੀਤਾ। ਏਸੀਪੀ ਸਾਈਬਰ ਕ੍ਰਾਈਮ ਬਲਵਿੰਦਰ ਇਕਬਾਲ ਸਿੰਘ ਕਾਹਲੋਂ ਨੇ ਦੱਸਿਆ ਕਿ ਹੁਣ ਤੱਕ ਦਰਜ ਹੋਈਆਂ ਸਾਰੀਆਂ ਐਫਆਈਆਰਜ਼ ਵਿੱਚ ਮੁਲਜ਼ਮਾਂ ਦੀ ਪਛਾਣ ਕਰਕੇ ਥਾਣਾ ਸਦਰ ਵਿੱਚ ਕੇਸ ਦਰਜ ਕੀਤੇ ਗਏ ਹਨ। ਇਨ੍ਹਾਂ ਦੇ ਮੁਲਜ਼ਮਾਂ ਦੀ ਪਛਾਣ ਕਰਨ ਤੋਂ ਬਾਅਦ ਥਾਣਾ ਸਦਰ ਵਿੱਚ ਕੇਸ ਦਰਜ ਕਰ ਲਿਆ ਗਿਆ। ਮੁਲਜ਼ਮਾਂ ਦੀ ਭਾਲ ਜਾਰੀ ਹੈ।