Hafiz Saeed: ਭਾਰਤ ਨੇ ਪਾਕਿਸਤਾਨ ਨੂੰ ਲਸ਼ਕਰ-ਏ-ਤੋਇਬਾ ਦੇ ਸੰਸਥਾਪਕ ਹਾਫਿਜ਼ ਸਈਦ ਦੀ ਹਵਾਲਗੀ ਲਈ ਕਿਹਾ
ਬਾਗਚੀ ਨੇ ਅਪਣੀ ਹਫਤਾਵਾਰੀ ਮੀਡੀਆ ਬ੍ਰੀਫਿੰਗ ਵਿਚ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਹਵਾਲਗੀ ਦੀ ਬੇਨਤੀ ਹਾਲ ਹੀ ਵਿਚ ਭੇਜੀ ਗਈ ਸੀ
India asks Pakistan to hand over 26/11 terror attack mastermind Hafiz Saeed
Hafiz Saeed: ਭਾਰਤ ਨੇ ਪਾਕਿਸਤਾਨ ਨੂੰ ਲਸ਼ਕਰ-ਏ-ਤੋਇਬਾ ਦੇ ਸੰਸਥਾਪਕ ਹਾਫਿਜ਼ ਸਈਦ ਦੀ ਹਵਾਲਗੀ ਕਰਨ ਲਈ ਕਿਹਾ ਹੈ, ਜੋ 2008 ਦੇ ਮੁੰਬਈ ਅਤਿਵਾਦੀ ਹਮਲਿਆਂ ਸਮੇਤ ਕਈ ਮਾਮਲਿਆਂ ’ਚ ਲੋੜੀਂਦਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਕੁੱਝ ਦਸਤਾਵੇਜ਼ਾਂ ਦੇ ਨਾਲ ਅਤਿਵਾਦੀ ਦੀ ਹਵਾਲਗੀ ਦੀ ਬੇਨਤੀ ਹਾਲ ਹੀ ਵਿਚ ਇਸਲਾਮਾਬਾਦ ਨੂੰ ਭੇਜੀ ਗਈ ਸੀ।
ਬਾਗਚੀ ਨੇ ਅਪਣੀ ਹਫਤਾਵਾਰੀ ਮੀਡੀਆ ਬ੍ਰੀਫਿੰਗ ਵਿਚ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਹਵਾਲਗੀ ਦੀ ਬੇਨਤੀ ਹਾਲ ਹੀ ਵਿਚ ਭੇਜੀ ਗਈ ਸੀ। ਸਈਦ ਨੂੰ ਸੰਯੁਕਤ ਰਾਸ਼ਟਰ ਨੇ ਅਤਿਵਾਦੀ ਐਲਾਨਿਆ ਗਿਆ ਹੈ।
(For more news apart from Hafiz Saeed, stay tuned to Rozana Spokesman)