session of Parliament: ਰਾਸ਼ਟਰਪਤੀ ਮੁਰਮੂ ਨੇ ਸੰਸਦ ਦਾ ਸੈਸ਼ਨ ਖ਼ਤਮ ਕੀਤਾ 

ਏਜੰਸੀ

ਖ਼ਬਰਾਂ, ਰਾਸ਼ਟਰੀ

‘‘ਪਰ ਹੁਣ ਸੰਸਦ ਦਾ ਸੈਸ਼ਨ ਖ਼ਤਮ ਕੀਤੇ ਜਾਣ ਨਾਲ ਮੁਅੱਤਲੀ ਨੂੰ 29 ਦਸੰਬਰ ਦੀ ਰਾਤ ਨੂੰ ਹਟਾ ਦਿਤਾ ਗਿਆ ਹੈ। ਕੀ ਸੱਚਮੁਚ ਅਜਿਹਾ ਹੋਇਆ ਹੈ?’’

President Droupadi Murmu

Session of Parliament:  ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸ਼ੁਕਰਵਾਰ ਨੂੰ ਸਰਦ ਰੁੱਤ ਸੈਸ਼ਨ ਦੀ ਸਮਾਪਤੀ ਤੋਂ ਬਾਅਦ ਸੰਸਦ ਦੇ ਦੋਹਾਂ ਸਦਨਾਂ ਦਾ ਸੈਸ਼ਨ ਖਤਮ ਕਰ ਦਿਤਾ। ਲੋਕ ਸਭਾ ਸਕੱਤਰੇਤ ਨੇ ਇਕ ਬੁਲੇਟਿਨ ’ਚ ਕਿਹਾ ਕਿ ਲੋਕ ਸਭਾ ਦਾ 14ਵਾਂ ਸੈਸ਼ਨ 4 ਦਸੰਬਰ, 2023 ਨੂੰ ਸ਼ੁਰੂ ਹੋਇਆ ਸੀ ਅਤੇ ਮਾਣਯੋਗ ਰਾਸ਼ਟਰਪਤੀ ਨੇ 29 ਦਸੰਬਰ, 2023 ਨੂੰ ਇਸ ਦਾ ਸੈਸ਼ਨ ਖਤਮ ਕਰ ਦਿਤਾ ਸੀ।

ਰਾਜ ਸਭਾ ਸਕੱਤਰੇਤ ਨੇ ਇਕ ਬੁਲੇਟਿਨ ’ਚ ਕਿਹਾ ਕਿ ਰਾਜ ਸਭਾ ਦਾ 262ਵਾਂ ਸੈਸ਼ਨ 4 ਦਸੰਬਰ, 2023 ਨੂੰ ਸ਼ੁਰੂ ਹੋਇਆ ਸੀ ਅਤੇ 21 ਦਸੰਬਰ, 2023 ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿਤਾ ਗਿਆ ਸੀ। ਰਾਸ਼ਟਰਪਤੀ ਨੇ 29 ਦਸੰਬਰ 2023 ਨੂੰ ਰਾਜ ਸਭਾ ਦਾ ਸੈਸ਼ਨ ਖਤਮ ਕਰ ਦਿਤਾ ਹੈ। ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਕਿਹਾ ਕਿ ਉਹ 18 ਦਸੰਬਰ ਨੂੰ ਸੈਸ਼ਨ ਦੇ ਬਾਕੀ ਸਮੇਂ ਲਈ ਮੁਅੱਤਲ ਕੀਤੇ 131 ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ’ਚੋਂ ਇਕ ਸਨ। ਉਨ੍ਹਾਂ ਕਿਹਾ, ‘‘ਪਰ ਹੁਣ ਸੰਸਦ ਦਾ ਸੈਸ਼ਨ ਖ਼ਤਮ ਕੀਤੇ ਜਾਣ ਨਾਲ ਮੁਅੱਤਲੀ ਨੂੰ 29 ਦਸੰਬਰ ਦੀ ਰਾਤ ਨੂੰ ਹਟਾ ਦਿਤਾ ਗਿਆ ਹੈ। ਕੀ ਸੱਚਮੁਚ ਅਜਿਹਾ ਹੋਇਆ ਹੈ?’’

ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਦੀ ਬਦਲਾਖੋਰੀ ਦੀ ਭਾਵਨਾ ਹਮੇਸ਼ਾ ਭਾਰਤ (ਵਿਰੋਧੀ ਗੱਠਜੋੜ) ਦੇ ਸੰਸਦ ਮੈਂਬਰਾਂ ਨੂੰ ਦਬਾਉਣ ਅਤੇ ਤੰਗ ਕਰਨ ਦੇ ਨਵੇਂ ਤਰੀਕੇ ਲੱਭ ਸਕਦੀ ਹੈ, ਭਾਵੇਂ ਸੰਸਦ ਦਾ ਸੈਸ਼ਨ ਨਾ ਚੱਲ ਰਿਹਾ ਹੋਵੇ। ਪਰ ਇਨ੍ਹਾਂ ਚਾਲਾਂ ਦਾ ਸਾਡੇ ’ਤੇ ਕੋਈ ਅਸਰ ਨਹੀਂ ਹੋਵੇਗਾ।