ਦਿੱਲੀ ਪੁਲਿਸ ਵਲੋਂ ਦੋ ਬਦਮਦਿੱਲੀ ਪੁਲਿਸ ਵਲੋਂ ਦੋ ਅਪਰਾਧੀਆਂ ਦਾ ਐਨਕਾਉਂਟਰ
ਅਪਰਾਧੀਆਂ ਦੇ ਨਾਂ ਰਿੰਕੂ ਤੇ ਰੋਹਿਤ ਹਨ, ਦੋਹਾਂ ਦੀਆਂ ਲੱਤਾਂ ’ਚ ਲੱਗੀਆਂ ਗੋਲੀਆਂ
ਦਿੱਲੀ ਪੁਲਿਸ ਤੇ ਦੋ ਅਪਰਾਧੀਆਂ ਵਿਚ ਅੱਜ ਤੜਕੇ ਮੁਕਾਬਲਾ ਹੋਇਆ ਜਿਸ ਦੌਰਾਨ ਦੋ ਬਦਮਾਸ਼ ਫੜੇ ਗਏ ਹਨ, ਦੋਹਾਂ ਦੀਆਂ ਲੱਤਾਂ ’ਚ ਇਕ-ਇਕ ਗੋਲੀ ਲੱਗੀ ਹੈ। ਪੁਲਿਸ ਨੂੰ ਅਪਰਾਧੀਆਂ ਬਾਰੇ ਖ਼ੁਫ਼ੀਆ ਜਾਣਕਾਰੀ ਮਿਲੀ ਸੀ। ਦਿੱਲੀ ਪੁਲਿਸ ਦਾ ਸਪੈਸ਼ਲ ਸਟਾਫ਼ ਨੇ ਪੂਰੀ ਤਿਆਰੀ ਨਾਲ ਅਪਰਾਧੀਆਂ ਦਾ ਪਿੱਛਾ ਕੀਤਾ। ਅਪਰਾਧੀਆਂ ਦੇ ਨਾਂ ਰਿੰਕੂ ਤੇ ਰੋਹਿਤ ਹਨ, ਜਿਨ੍ਹਾਂ ਵਿਰੁਧ ਕਈ ਮਾਮਲੇ ਦਰਜ ਹਨ। ਇਨ੍ਹਾਂ ਦੋਹਾਂ ਬਦਮਾਸਾਂ ਨੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿਤਾ ਸੀ।
ਦੋਨਾਂ ਅਪਰਾਧੀਆਂ ਨੇ ਦਿੱਲੀ ਦੇ ਹਰੀਨਗਰ ਇਲਾਕੇ ’ਚ ਹਥਿਆਰਬੰਦ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿਤਾ ਸੀ। ਇਸ ਦੇ ਨਾਲ ਹੀ ਦੋਵਾਂ ਨੇ ਦਿੱਲੀ ’ਚ ਕਈ ਵਾਰਦਾਤਾਂ ਨੂੰ ਅੰਜਾਮ ਦਿਤਾ ਸੀ। ਰਿੰਕੂ ਅਤੇ ਰੋਹਿਤ ’ਤੇ ਮੱਧ ਪ੍ਰਦੇਸ਼ ਦੇ ਇੰਦੌਰ ’ਚ ਹਥਿਆਰਾਂ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਵੀ ਦੋਸ਼ ਹੈ।
ਦਿੱਲੀ ਪੁਲਿਸ ਦੇ ਸਪੈਸ਼ਲ ਸਟਾਫ਼ ਤੇ ਏਏਟੀਐਸ ਯੂਨਿਟ ਨੂੰ ਸੂਚਨਾ ਮਿਲੀ ਸੀ ਕਿ ਦੋ ਲੋੜੀਂਦੇ ਅਪਰਾਧੀ ਦਿੱਲੀ ਦੇ ਪੰਜਾਬੀ ਬਾਗ਼ ਇਲਾਕੇ ਤੋਂ ਨਿਕਲਣ ਵਾਲੇ ਹਨ। ਪੁਲਿਸ ਟੀਮ ਨੇ ਅੱਜ ਤੜਕੇ 4:30 ਵਜੇ ਦੇ ਕਰੀਬ ਇਲਾਕੇ ’ਚ ਜਾਲ ਵਿਛਾ ਦਿਤਾ ਅਤੇ ਦੋਹਾਂ ਅਪਰਾਧੀਆਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਪਰ ਅਪਰਾਧੀਆਂ ਨੇ ਅਪਣੀ ਪਿਸਤੌਲ ਕੱਢ ਲਈ ਤੇ ਪੁਲਿਸ ਟੀਮ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ।
ਜਵਾਬ ’ਚ ਦਿੱਲੀ ਪੁਲਿਸ ਨੇ ਵੀ ਕਈ ਰਾਊਂਡ ਫ਼ਾਇਰ ਕੀਤੇ, ਜਿਸ ’ਚ ਦੋ ਗੋਲੀਆਂ ਦੋਵਾਂ ਦੋਸ਼ੀਆਂ ਦੀਆਂ ਲੱਤਾਂ ’ਚ ਲੱਗੀਆਂ। ਇਸ ਤੋਂ ਬਾਅਦ ਦੋਵਾਂ ਨੂੰ ਪਿਸਤੌਲ ਸਮੇਤ ਕਾਬੂ ਕਰ ਲਿਆ ਗਿਆ। ਹੁਣ ਦਿੱਲੀ ਪੁਲਿਸ ਇਨ੍ਹਾਂ ਦੋਵਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕਰ ਕੇ ਇਨ੍ਹਾਂ ਵਲੋਂ ਕੀਤੇ ਗਏ ਅਪਰਾਧਾਂ ਦਾ ਪਤਾ ਲਗਾਏਗੀ।