ਆਂਧਰਾ ਪ੍ਰਦੇਸ਼ ਦੇ ਟਾਟਾਨਗਰ-ਏਰਨਾਕੁਲਮ ਐਕਸਪ੍ਰੈਸ ਵਿੱਚ ਅੱਗ, 1 ਵਿਅਕਤੀ ਦੀ ਹੋਈ ਮੌਤ
ਯਾਤਰੀਆਂ ਨੇ ਐਮਰਜੈਂਸੀ ਚੇਨ ਖਿੱਚ ਕੇ ਰੋਕੀ ਟ੍ਰੇਨ , 2 ਏਸੀ ਡੱਬੇ ਸੜੇ
ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿਚ ਵੱਡਾ ਹਾਦਸਾ ਵਾਪਰਿਆ ਹੈ। ਇਥੋਂ ਲਗਭਗ 66 ਕਿਲੋਮੀਟਰ ਦੂਰ ਯੇਲਾਮਾਂਚਿਲੀ ਵਿਖੇ ਟਾਟਾਨਗਰ-ਏਰਨਾਕੁਲਮ ਐਕਸਪ੍ਰੈਸ ਟ੍ਰੇਨ ਦੇ ਦੋ ਡੱਬਿਆਂ ਵਿੱਚ ਅੱਗ ਲੱਗ ਗਈ। ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਐਤਵਾਰ ਰਾਤ 12:45 ਵਜੇ ਮਿਲੀ।
ਜਦੋਂ ਰੇਲਗੱਡੀ ਨੂੰ ਅੱਗ ਲੱਗੀ, ਤਾਂ ਇੱਕ ਡੱਬੇ ਵਿੱਚ 82 ਯਾਤਰੀ ਅਤੇ ਦੂਜੇ ਵਿੱਚ 76 ਯਾਤਰੀ ਸਨ। ਪੁਲਿਸ ਨੇ ਡੱਬੇ B1 ਵਿੱਚੋਂ ਇੱਕ ਲਾਸ਼ ਬਰਾਮਦ ਕੀਤੀ। ਮ੍ਰਿਤਕ ਦੀ ਪਛਾਣ 70 ਸਾਲਾ ਚੰਦਰਸ਼ੇਖਰ ਸੁੰਦਰਮ ਵਜੋਂ ਹੋਈ ਹੈ।
ਸੜੇ ਹੋਏ ਡੱਬਿਆਂ ਨੂੰ ਰੇਲਗੱਡੀ ਤੋਂ ਵੱਖ ਕਰਕੇ ਏਰਨਾਕੁਲਮ ਭੇਜ ਦਿੱਤਾ ਗਿਆ। ਯਾਤਰੀਆਂ ਨੂੰ ਹੋਰ ਤਰੀਕਿਆਂ ਨਾਲ ਉਨ੍ਹਾਂ ਦੀਆਂ ਮੰਜ਼ਿਲਾਂ 'ਤੇ ਪਹੁੰਚਾਇਆ ਜਾਵੇਗਾ। ਦੋ ਫੋਰੈਂਸਿਕ ਟੀਮਾਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੀਆਂ ਹਨ।
ਰਿਪੋਰਟਾਂ ਅਨੁਸਾਰ, ਅੱਗ ਪਹਿਲਾਂ ਟਾਟਾਨਗਰ ਏਰਨਾਕੁਲਮ ਐਕਸਪ੍ਰੈਸ ਦੇ ਕੋਚ B1 ਵਿੱਚ ਲੱਗੀ, ਫਿਰ ਕੋਚ M2 ਵਿੱਚ ਫੈਲ ਗਈ। ਅੱਗ ਦੀਆਂ ਲਪਟਾਂ ਤੋਂ ਘਬਰਾ ਕੇ, ਯਾਤਰੀਆਂ ਨੇ ਐਮਰਜੈਂਸੀ ਚੇਨ ਖਿੱਚ ਲਈ ਅਤੇ ਟ੍ਰੇਨ ਤੋਂ ਬਾਹਰ ਭੱਜ ਗਏ।