30 ਸਾਲ 'ਚ 6 ਵਾਰ ਕੰਪਨੀ ਨੇ ਕੱਢਿਆ, ਹਰ ਵਾਰ ਅਦਾਲਤ ਨੇ ਕਰਵਾਈ ਵਾਪਸੀ

ਖ਼ਬਰਾਂ, ਰਾਸ਼ਟਰੀ

ਇਹ ਖ਼ਬਰ ਤੁਹਾਨੂੰ ਥੋਡ਼੍ਹੀ ਫ਼ਿਲਮੀ ਲੱਗ ਸਕਦੀ ਹੈ, ਪਰ ਹੈ ਸੱਚ। ਵੇਖਿਆ ਜਾਂਦਾ ਹੈ ਕਿ ਜੇਕਰ ਕਿਸੇ ਕੰਪਨੀ ‘ਚੋਂ ਮੁਲਾਜ਼ਮ ਨੂੰ ਕੱਢਿਆ ਜਾਂਦਾ ਹੈ ਤਾਂ ਉਹ ਹਾਰ ਮੰਨ ਲੈਂਦਾ ਹੈ ਅਤੇ ਦੂਜੇ ਪਾਸੇ ਤੁਰ ਪੈਂਦਾ ਹੈ। ਪਰ ਕਰਨਾਟਕ ਸਿਲਕ ਇੰਡਸਟ੍ਰੀਜ਼ ਕਾਰਪੋਰੇਸ਼ਨ ‘ਚ ਕੰਮ ਕਰਨ ਵਾਲੇ 49 ਸਾਲ ਦੇ ਵਾਈ.ਐਨ. ਕ੍ਰਿਸ਼ਨਾਮੂਰਤੀ ਨੂੰ ਕੰਪਨੀ 6 ਵਾਰ ਹਟਾ ਚੁੱਕੀ ਹੈ ਪਰ ਉਹ ਅਦਾਲਤ ਜਾ ਕੇ ਹਰ ਵਾਰ ਕੰਪਨੀ ਵਿੱਚ ਵਾਪਸੀ ਕਰ ਜਾਂਦੇ ਹਨ। ਇੰਨਾ ਹੀ ਨਹੀਂ ਇਸ ਦੇ ਨਾਲ ਹੀ ਕੰਪਨੀ ਤੋਂ ਮੁਆਵਜ਼ਾ ਵੀ ਲੈਂਦੇ ਹਨ।

ਮੂਰਤੀ ਨੇ 11 ਸਤੰਬਰ 1987 ਨੂੰ ਅਸਿਸਟੈਂਟ ਸੇਲਜ਼ ਅਫ਼ਸਰ ਦੇ ਅਹੁਦੇ ‘ਤੇ ਨੌਕਰੀ ਸ਼ੁਰੂ ਕੀਤੀ। ਕੰਪਨੀ ਨੇ ਉਨ੍ਹਾਂ ਨੂੰ ਪਹਿਲੇ ਸਾਲ ਪ੍ਰੋਬੇਸ਼ਨ ਯਾਨੀ ਪਰਖ ਕਾਲ ‘ਤੇ ਰੱਖਿਆ ਪਰ ਕਾਰਗੁਜ਼ਾਰੀ ਚੰਗੀ ਨਾ ਕਹਿ ਕੇ ਪ੍ਰੋਬੇਸ਼ਨ ਪੀਰੀਅਡ 1994 ਤੱਕ ਵਧਾ ਦਿੱਤਾ ਅਤੇ ਇਸ ਤੋਂ ਬਾਅਦ ਨੌਕਰੀ ਤੋਂ ਕੱਢ ਦਿੱਤਾ। ਮੂਰਤੀ ਕਾਰਪੋਰੇਸ਼ਨ ਖਿਲਾਫ ਅਦਾਲਤ ਚਲੇ ਗਏ। ਕੋਰਟ ਨੇ ਕਾਰਪੋਰੇਸ਼ਨ ਨੂੰ ਹੁਕਮ ਦੇ ਦਿੱਤੇ ਕਿ ਮੂਰਤੀ ਨੂੰ ਮੁਡ਼ ਨੌਕਰੀ ਦਿਓ।