ਪੀਐਮ ਮੋਦੀ ਦਾ 50 ਹਜ਼ਾਰ ਵਾਲਾ ਮੋਟਰਸਾਈਕਲ ਵਿਕਿਆ 5 ਲੱਖ ਰੁਪਏ ‘ਚ
ਪਿਛਲੇ ਪੰਜ ਸਾਲਾਂ ਵਿਚ ਵੱਖਰੇ ਮੌਕਿਆਂ ਉਤੇ ਪੀਐਮ ਮੋਦੀ ਨੂੰ ਮਿਲੇ ਤੋਹਫ਼ਿਆਂ ਦੀ ਨਿਲਾਮੀ...
ਨਵੀਂ ਦਿੱਲੀ : ਪਿਛਲੇ ਪੰਜ ਸਾਲਾਂ ਵਿਚ ਵੱਖਰੇ ਮੌਕਿਆਂ ਉਤੇ ਪੀਐਮ ਮੋਦੀ ਨੂੰ ਮਿਲੇ ਤੋਹਫ਼ਿਆਂ ਦੀ ਨਿਲਾਮੀ ਇਨ੍ਹੀਂ ਦਿਨੀਂ ਦਿੱਲੀ ਵਿਚ ਚੱਲ ਰਹੀ ਹੈ। ਇਸ ਨੀਲਾਮੀ ਦਾ ਪ੍ਰਬੰਧ ਸੰਸਕ੍ਰਿਤੀ ਮੰਤਰਾਲਾ ਵਲੋਂ ਕੀਤਾ ਜਾ ਰਿਹਾ ਹੈ। ਸੋਮਵਾਰ ਨੂੰ ਹੋਈ ਨੀਲਾਮੀ ਵਿਚ ਪੀਐਮ ਮੋਦੀ ਨੂੰ ਸਨਮਾਨ ਵਿਚ ਮਿਲੇ ਇਕ ਲੱਕੜੀ ਦੇ ਮੋਟਰਸਾਈਕਲ ਅਤੇ ਪੈਟਿੰਗ 5 - 5 ਲੱਖ ਰੁਪਏ ਵਿਚ ਵਿਕੀਆਂ।
ਇਨ੍ਹਾਂ ਦੋਨਾਂ ਦੀ ਸ਼ੁਰੂਆਤੀ ਕੀਮਤ 45 , 000 ਅਤੇ 50 , 000 ਸੀ। ਪੀਐਮ ਨੂੰ ਮਿਲੇ ਇਨ੍ਹਾਂ ਤੋਹਫ਼ਿਆਂ ਦੀ ਨੀਲਾਮੀ ਤੋਂ ਮਿਲਣ ਵਾਲੀ ਰਾਸ਼ੀ ਨੂੰ ਨਮਾਮੀ ਗੰਗੇ ਪ੍ਰੋਜੈਕਟ ਵਿਚ ਦਿਤੀ ਜਾਵੇਗੀ। ਇਹ ਨੀਲਾਮੀ 31 ਜਨਵਰੀ ਤੱਕ ਚੱਲੇਗੀ। 29 ਜਨਵਰੀ ਤੋਂ 31 ਜਨਵਰੀ ਤੱਕ ਬਚੀਆਂ ਹੋਈਆਂ ਚੀਜਾਂ ਦੀ ਈ-ਨੀਲਾਮੀ ਹੋਵੇਗੀ। ਇਹ ਚੀਜਾਂ ਇੰਟਰਨੈਟ ਦੇ ਰਾਹੀ ਵੇਚੀਆਂ ਜਾਣਗੀਆਂ। ਇਨ੍ਹਾਂ ਚੀਜਾਂ ਵਿਚ ਮੋਦੀ ਦੀਆਂ ਉਹ ਸਾਰੀਆਂ ਚੀਜਾਂ ਹਨ ਜੋ ਮੋਦੀ ਨੂੰ ਸਨਮਾਨ ਵਜੋਂ ਮਿਲੀਆਂ ਹਨ।
ਦੱਸ ਦਈਏ ਕਿ ਮੰਗਲਵਾਰ ਤੋਂ ਈ-ਨਿਲਾਮੀ ਸ਼ੁਰੂ ਕੀਤੀ ਗਈ ਹੈ। ਜੋ ਕਿ ਵੀਰਵਾਰ ਤੱਕ ਚੱਲੇਗੀ। ਈ-ਨਿਲਾਮੀ ਪੂਰੀ ਹੋਣ ਤੋਂ ਬਾਅਦ ਇਸ ਤੋਂ ਮਿਲਣ ਵਾਲੀ ਸਾਰੀ ਰਾਸ਼ੀ ਦਾ ਇਸਤੇਮਾਲ ਨਮਾਮੀ ਗੰਗਾ ਪ੍ਰੋਜੈਕਟ ਲਈ ਕੀਤਾ ਜਾਵੇਗਾ।