ਏਮਜ਼ ਦੀ ਡਾਕਟਰ ਉਮਾ ਕੁਮਾਰ ਨੂੰ ਮਿਲੇਗਾ ਰਾਸ਼ਟਰੀ ਪੁਰਸਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਰਕਾਰ ਨੇ ਅਖਿਲ ਭਾਰਤੀ ਆਯੂਰ ਵਿਗਿਆਨ ਸੰਸਥਾ ਦੀ ਡਾਕਟਰ ਉਮਾ ਕੁਮਾਰ ਨੂੰ ਮੀਡੀਆ...

Dr. Uma Kumar

ਨਵੀਂ ਦਿੱਲੀ: ਸਰਕਾਰ ਨੇ ਅਖਿਲ ਭਾਰਤੀ ਆਯੂਰ ਵਿਗਿਆਨ ਸੰਸਥਾ ਦੀ ਡਾਕਟਰ ਉਮਾ ਕੁਮਾਰ ਨੂੰ ਮੀਡੀਆ ਜਰੀਏ ਅਰਥਰਾਇਟਿਸ ਰੋਗ ਦੇ ਬਾਰੇ ‘ਚ ਲੋਕਾਂ ‘ਚ ਜਾਗਰੂਕਤਾ ਫੈਲਾਉਣ ਲਈ ਦੋ ਲੱਖ ਰੁਪਏ ਦਾ ਰਾਸ਼ਟਰੀ ਇਨਾਮ ਦੇਣ ਦਾ ਫੈਸਲਾ ਕੀਤਾ ਹੈ।

ਏਮਸ ਵਿੱਚ ਰਿਊਮੇਟਾਲਜੀ ਵਿਭਾਗ ਦੀ ਪ੍ਰਧਾਨ ਅਤੇ ਵਿਸ਼ਵ ਸਿਹਤ ਸੰਗਠਨ ਦੀ ਫੇਲੋ ਰਹੀ ਪ੍ਰੋਫੈਸਰ ਉਮਾ ਕੁਮਾਰ  ਨੂੰ ਇਹ ਇਨਾਮ 28 ਫਰਵਰੀ ਨੂੰ ਵਿਗਿਆਨ ਭਵਨ ਵਿੱਚ ਰਾਸ਼ਟਰੀ ਵਿਗਿਆਨ ਦਿਨ ਮੌਕੇ ‘ਤੇ ਦਿੱਤਾ ਜਾਵੇਗਾ।

ਵਿਗਿਆਨ ਅਤੇ ਤਕਨੀਕੀ ਮੰਤਰਾਲਾ ਨੇ ਡਾਕਟਰ ਉਮਾ ਕੁਮਾਰ ਨੂੰ ਪੱਤਰ ਲਿਖਕੇ ਦੱਸਿਆ ਹੈ ਕਿ ਇਲੈਕਟਰਾਨਿਕ ਮੀਡੀਆ ਦੇ ਮਾਧਿਅਮ ਨਾਲ ਇਸ ਰੋਗ ਬਾਰੇ ਲੋਕਾਂ ਨੂੰ ਦੱਸਣ ਨਾਲ ਉਨ੍ਹਾਂ ਨੂੰ ਜਾਗਰੂਕ ਬਣਾਉਣ ਲਈ ਉਨ੍ਹਾਂ ਦੀ ਚੋਣ ਕੀਤੀ ਗਈ ਹੈ।

ਇਨਾਮ ‘ਚ ਦੋ ਲੱਖ ਰੁਪਏ ਤੋਂ ਇਲਾਵਾ ਪ੍ਰਸ਼ਸਤੀ ਪੱਤਰ ਅਤੇ ਪ੍ਰਤੀਕ ਚਿਨ੍ਹ ਸ਼ਾਮਿਲ ਹੈ। ਡਾ. ਕੁਮਾਰ ਪਿਛਲੇ ਕੁਝ ਸਾਲਾਂ ਤੋਂ ਇਸ ਰੋਗ ਦੀ ਰੋਕਥਾਮ ਲਈ ਲੇਹ ਲੱਦਾਖ ਅਤੇ ਕਾਰਗਿਲ ਵਿੱਚ ਵੀ ਕੈਂਪ ਲਗਾਉਂਦੀ ਰਹੀ ਹੈ ਅਤੇ ਦਿੱਲੀ ਦੇ ਸਕੂਲਾਂ ਵਿੱਚ ਵੀ ਜਾ ਕੇ ਬੱਚਿਆਂ ਨੂੰ ਜਾਗਰੂਕ ਕਰਦੀ ਰਹੀ ਹੈ।

ਉਨ੍ਹਾਂ ਨੇ ਪਛੜੇ ਭਾਈਚਾਰੇ ਅਤੇ ਗਰੀਬ ਲੋਕਾਂ ਨੂੰ ਵੀ ਜਾਗਰੂਕ ਕੀਤਾ ਹੈ। ਇਸਤੋਂ ਇਲਾਵਾ ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਦੇ ਬਹੁਤ ਦੂਰ ਪਿੰਡਾਂ ਵਿੱਚ ਵੀ ਆਪਣੇ ਕੈਂਪ ਲਗਾਉਂਦੀ ਰਹੀ ਹੈ। ਉਨ੍ਹਾਂ ਨੂੰ ਅਟਲ ਸਿਹਤ ਭੂਸ਼ਣ ਸਨਮਾਨ  ਤੋਂ ਇਲਾਵਾ ਹੋਰ ਵੀ ਕਈਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਨਮਾਨ ਵੀ ਮਿਲ ਚੁੱਕੇ ਹਨ।