ਇਸ ਰਾਜ ਵਿੱਚ ਨਹੀਂ ਹੈ ਠੰਡ ਤੋਂ ਰਾਹਤ, ਕੋਹਰੇ ਕਾਰਨ 10 ਰੇਲ ਗੱਡੀਆਂ ਲੇਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਰੇਲ ਗੱਡੀਆਂ ਦੀ ਗਤੀ ਤੇ ਪਿਆ ਪ੍ਰਭਾਵ

FOG

 ਨਵੀਂ ਦਿੱਲੀ: ਜਨਵਰੀ ਦੇ ਅਖੀਰ ਵਿੱਚ ਵੀ ਉੱਤਰ ਭਾਰਤ ਵਿੱਚ ਧੁੰਦ ਅਤੇ ਠੰਡ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਉੱਤਰ ਪ੍ਰਦੇਸ਼, ਬਿਹਾਰ ਸਣੇ ਕਈ ਰਾਜਾਂ ਵਿੱਚ,ਸ਼ੀਤ ਲਹਿਰ ਅਤੇ ਕੋਹਰਾ ਸਰਦੀ ਦਾ ਕਾਰਨ ਰਿਹਾ ਹੈ।

ਧੁੰਦ ਕਾਰਨ ਕੁੱਝ ਸਾਫ ਦਿਖਾਈ ਨਹੀਂ ਦਿੰਦਾ  ਜਿਸ ਦਾ ਪ੍ਰਭਾਵ ਰੇਲ ਗੱਡੀਆਂ ਦੀ ਗਤੀ ਤੇ ਪਿਆ ਹੈ। ਉੱਤਰ ਭਾਰਤ ਦੇ ਬਹੁਤੇ ਰਾਜਾਂ ਵਿੱਚ ਤਾਪਮਾਨ ਆਮ ਨਾਲੋਂ ਹੇਠਾਂ ਦਰਜ ਕੀਤਾ ਜਾ ਰਿਹਾ ਹੈ।

ਮੌਸਮ ਵਿਭਾਗ ਅਨੁਸਾਰ, ਪੰਜਾਬ, ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਸਿੱਕਮ ਦੇ ਬਹੁਤੇ ਖੇਤਰ ਸੰਘਣੀ ਧੁੰਦ ਦੀ ਚਾਦਰ ਵਿਚ ਲਪੇਟੇ ਹੋਏ ਹਨ। ਜਦ ਕਿ ਮੱਧ ਪ੍ਰਦੇਸ਼, ਝਾਰਖੰਡ ਅਤੇ ਓਡੀਸ਼ਾ ਵਿਚ ਹਲਕੇ ਤੋਂ ਦਰਮਿਆਨੀ ਧੁੰਦ ਹੈ।