ਦੋ ਸਾਲਿਆਂ ਦੇ ਵਿਆਹ ਲਈ ਸਹੁਰੇ ਘਰ ਆਏ 3 ਜੀਜਿਆਂ ਸਮੇਤ 4 ਲੋਕਾਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

3 ਸਕੀਆਂ ਭੈਣਾਂ ਦਾ ਇੱਕੋ ਦਿਨ ਉਜੜਿਆ ਸੁਹਾਗ

photo

 

ਚੁਰੂ: ਰਾਜਸਥਾਨ ਦੇ ਚੁਰੂ ਜ਼ਿਲ੍ਹੇ ਦੇ ਮੈਗਾ ਹਾਈਵੇਅ 'ਤੇ ਵਾਪਰੇ ਦਰਦਨਾਕ ਸੜਕ ਹਾਦਸੇ ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ। ਇੱਥੇ ਸਾਲੇ ਦੇ ਵਿਆਹ ਲਈ ਸਹੁਰੇ ਘਰ ਆਏ 3 ਜੀਜਿਆਂ ਸਮੇਤ 4 ਵਿਅਕਤੀਆਂ ਨੂੰ ਲਿਜਾ ਰਹੀ ਬੋਲੈਰੋ ਦੀ ਟਰਾਲੇ ਦੀ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿਚ 3 ਜੀਜਿਆਂ ਸਮੇਤ 4 ਵਿਅਕਤੀਆਂ ਦੀ  ਦਰਦਨਾਕ ਮੌਤ ਹੋ ਗਈ। ਇਸ ਦੇ ਨਾਲ ਹੀ ਦੋਵੇਂ ਲਾੜੇ ਅਤੇ 4 ਹੋਰ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਸੂਚਨਾ ਮਿਲਦੇ ਹੀ ਪੁਲਿਸ-ਪ੍ਰਸ਼ਾਸਨ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਦਕਿ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ।

ਜ਼ਿਲ੍ਹੇ ਦੇ ਪਿੰਡ ਰਣਸਰ ਦੇ ਰਹਿਣ ਵਾਲੇ ਦੋ ਭਰਾਵਾਂ ਲਾਲਚੰਦ ਅਤੇ ਹਰੀਰਾਮ ਜਾਟ ਦਾ ਵਿਆਹ ਜੀਵਨਦੇਸਰ ਪਿੰਡ ਦੇ ਇੱਕ ਹੀ ਪਰਿਵਾਰ ਵਿੱਚ ਹੋਣਾ ਸੀ। ਲਾੜਿਆਂ ਦੇ ਤਿੰਨ ਜੀਜੇ ਤਾਰਾਚੰਦ ਜਾਟ, ਰੁਘਰਾਮ ਅਤੇ ਸੀਤਾਰਾਮ ਜਾਟ ਵੀ ਵਿਆਹ ਵਿਚ ਸ਼ਾਮਲ ਹੋਣ ਲਈ ਆਏ ਸਨ। ਲਾੜਿਆਂ ਨੂੰ ਵਿਆਹ ਸਮਾਗਮ ਲਈ ਆਪਣੇ ਸਹੁਰੇ ਘਰ ਜਾਣਾ ਸੀ।

ਇਸ ਕਾਰਨ ਦੋਵੇਂ ਲਾੜੇ ਸ਼ੁੱਕਰਵਾਰ ਨੂੰ ਬੋਲੈਰੋ ਕਾਰ ਵਿੱਚ ਸਵਾਰ ਹੋ ਕੇ ਰਣਸਰ ਤੋਂ ਜੀਵਨਦੇਸਰ ਲਈ ਰਵਾਨਾ ਹੋਏ। ਇਸ ਦੌਰਾਨ ਉਹਨਾਂ ਦੇ ਨਾਲ ਤਾਏ ਦਾ ਮੁੰਡਾ ਤੇ ਤਿੰਨ ਜੀਜੇ ਸਨ। ਹਜੇ ਉਹ ਜਾ ਹੀ ਰਹੇ ਸਨ ਕਿ ਸਰਦਾਰਸ਼ਹਿਰ ਤਹਿਸੀਲ ਦੇ ਰਤਨਗੜ੍ਹ ਰੋਡ ਮੈਗਾ ਹਾਈਵੇ 'ਤੇ ਸਾਹਮਣੇ ਤੋਂ ਆ ਰਹੇ ਟਰਾਲੇ ਨੇ ਉਨ੍ਹਾਂ ਦੀ ਬਲੈਰੋ ਨੂੰ ਟੱਕਰ ਮਾਰ ਦਿੱਤੀ | ਇਸ ਦਰਦਨਾਕ ਹਾਦਸੇ ਵਿੱਚ ਲਾੜੇ ਦੇ ਚਾਚੇ ਦੇ ਪੁੱਤਰ ਤੇ ਤਿੰਨੇ ਜੀਜਿਆਂ ਦੀ ਮੌਤ ਹੋ ਗਈ।
ਹਾਦਸੇ ਤੋਂ ਬਾਅਦ ਰਾਹਗੀਰਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਬੋਲੈਰੋ 'ਚੋਂ ਜ਼ਖਮੀਆਂ ਅਤੇ ਮ੍ਰਿਤਕਾਂ ਨੂੰ ਬਾਹਰ ਕੱਢਿਆ। ਹਸਪਤਾਲ ਲਿਜਾਣ ਤੋਂ ਬਾਅਦ ਵੀ ਤਿੰਨਾਂ ਜਵਾਈਆਂ ਅਤੇ ਨੌਜਵਾਨਾਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਦੋਵੇਂ ਲਾੜਿਆਂ ਨੂੰ ਗੰਭੀਰ ਸੱਟ ਕਾਰਨ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ।

ਇੱਕ ਹੀ ਪਰਿਵਾਰ ਦੇ ਤਿੰਨ ਜਵਾਈਆਂ ਦੀ ਮੌਤ ਦੀ ਖਬਰ ਸੁਣ ਕੇ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ।ਪਿੰਡ ਵਾਸੀਆਂ ਨੇ ਪਰਿਵਾਰ ਵਾਲਿਆਂ ਨੂੰ ਦਿਲਾਸਾ ਦੇਣ ਦੀ ਹਿੰਮਤ ਨਹੀਂ ਕੀਤੀ। ਬਾਅਦ ਵਿੱਚ ਬਜ਼ੁਰਗਾਂ ਨੇ ਅੱਗੇ ਆ ਕੇ ਬੜੀ ਮੁਸ਼ਕਲ ਨਾਲ ਪਰਿਵਾਰਕ ਮੈਂਬਰਾਂ ਦੀ ਦੇਖਭਾਲ ਕੀਤੀ।