ਹਰਿਆਣਾ ਦੇ ਮੁੱਖ ਮੰਤਰੀ ਦੇ ਨਾਂ 'ਤੇ ਕੀਤਾ ਜਾਅਲੀ ਟਵੀਟ, CM ਖੱਟਰ ਦੇ ਟ੍ਰੋਲ ਹੋਣ ਤੋਂ ਬਾਅਦ ਪੁਲਿਸ ਨੇ ਦਰਜ ਕੀਤੀ FIR

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵੀਟ ਦੇ ਵਾਇਰਲ ਹੋਣ ਤੋਂ ਬਾਅਦ ਗੁਰੂਗ੍ਰਾਮ ਪੁਲਿਸ ਨੇ ਦੋਸ਼ੀ ਦੇ ਖਿਲਾਫ ਐੱਫ.ਆਈ.ਆਰ. ਦਰਜ ਲਈ ਹੈ।

Manohar Lal Khattar

 

ਗੁੜਗਾਓਂ : ਹਰਿਆਣਾ ਦੇ ਗੁੜਗਾਓਂ 'ਚ ਇਕ ਵਿਅਕਤੀ ਨੇ ਫਰਜ਼ੀ ਟਵਿਟਰ ਅਕਾਊਂਟ ਤੋਂ ਮੁੱਖ ਮੰਤਰੀ ਮਨੋਹਰ ਲਾਲ ਦੇ ਨਾਂ 'ਤੇ ਟਵੀਟ ਕੀਤਾ। ਟਵੀਟ 'ਚ ਲਿਖਿਆ ਕਿ 2024 'ਚ ਨੌਜਵਾਨਾਂ ਨੂੰ ਪ੍ਰੇਸ਼ਾਨੀ ਨਹੀਂ ਝੱਲਣੀ ਪਵੇਗੀ, ਉਨ੍ਹਾਂ ਨੂੰ ਫੜ ਕੇ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਟਵੀਟ ਦੇ ਵਾਇਰਲ ਹੋਣ ਤੋਂ ਬਾਅਦ ਗੁਰੂਗ੍ਰਾਮ ਪੁਲਿਸ ਨੇ ਦੋਸ਼ੀ ਦੇ ਖਿਲਾਫ ਐੱਫ.ਆਈ.ਆਰ. ਦਰਜ ਲਈ ਹੈ।

ਗੁਰੂਗ੍ਰਾਮ ਦੇ ਸਾਈਬਰ ਸਟੇਸ਼ਨ ਵੈਸਟ 'ਤੇ ਤਾਇਨਾਤ ਏਐਸਆਈ ਸੁਨੀਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਦੇਖਿਆ ਕਿ ਸੰਦੀਪ ਭਾਰਦਵਾਜ ਨਾਂ ਦੇ ਨੌਜਵਾਨ ਨੇ 27 ਜਨਵਰੀ ਨੂੰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਨਾਂ 'ਤੇ ਪੋਸਟ ਕੀਤਾ ਸੀ ਕਿ 2024 'ਚ ਨੌਜਵਾਨਾਂ ਨੂੰ ਨੌਕਰੀ ਲਈ ਧੱਕੇ ਨਹੀਂ ਖਾਣੇ ਪੈਣਗੇ।  ਉਨ੍ਹਾਂ ਨੂੰ ਫੜ ਕੇ ਨੌਕਰੀ ਦਿੱਤੀ ਜਾਵੇਗੀ। ਹਾਲਾਂਕਿ ਹੁਣ ਪੁਲਿਸ ਨੇ ਇਸ ਟਵੀਟ ਨੂੰ ਡਿਲੀਟ ਕਰ ਦਿੱਤਾ ਹੈ।

ਵਾਇਰਲ ਟਵੀਟ ਨੂੰ ਦੇਖਣ ਲਈ ਪੁਲਿਸ ਨੇ ਸਭ ਤੋਂ ਪਹਿਲਾਂ ਹਰਿਆਣਾ ਸਟਾਫ਼ ਸਿਲੈਕਸ਼ਨ ਕਮਿਸ਼ਨ ਦੀ ਵੈੱਬਸਾਈਟ 'ਤੇ ਨਜ਼ਰ ਮਾਰੀ। ਇਸ ਤੋਂ ਬਾਅਦ ਮੁੱਖ ਮੰਤਰੀ ਮਨੋਹਰ ਲਾਲ ਦਾ ਅਧਿਕਾਰਤ ਟਵਿਟਰ ਅਕਾਊਂਟ ਚੈੱਕ ਕੀਤਾ, ਪਰ ਇਸ ਪੋਸਟ ਦਾ ਟਵੀਟ ਕਿਤੇ ਵੀ ਨਹੀਂ ਮਿਲਿਆ। ਇਸ ਤੋਂ ਬਾਅਦ ਪੁਲਿਸ ਨੇ ਫਰਜ਼ੀ ਟਵੀਟ ਕਰਨ ਵਾਲੇ ਵਿਅਕਤੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਟਵੀਟ ਸਾਹਮਣੇ ਆਉਂਦੇ ਹੀ ਯੂਜ਼ਰਸ ਨੇ ਟਵਿਟਰ 'ਤੇ ਸੀਐੱਮ ਮਨੋਹਰ ਲਾਲ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਇੱਥੋਂ ਤੱਕ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਇਸ ਵਿੱਚ ਘਸੀਟਿਆ ਗਿਆ। ਸੋਨੂੰ ਸੈਣੀ ਨਾਂ ਦੇ ਯੂਜ਼ਰ ਨੇ ਅਮਿਤ ਸ਼ਾਹ ਦਾ ਹਵਾਲਾ ਦਿੰਦੇ ਹੋਏ ਲਿਖਿਆ- ਨੌਕਰੀ ਦੇਣ ਦੀ ਹਿੰਮਤ ਨਹੀਂ ਹੈ ਤਾਂ ਕੁਰਸੀ ਛੱਡ ਦਿਓ, ਅਸੀਂ ਝਾਰਖੰਡ 'ਚ ਨੌਕਰੀ ਦੇਵਾਂਗੇ। ਯਕੀਨ ਨਹੀਂ ਆਉਂਦਾ ਤਾਂ ਹਰਿਆਣਾ ਦੇ ਲੋਕਾਂ ਤੋਂ ਪੁੱਛ ਲਓ, ਧੱਕੇ ਨਾਲ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ।

ਮੁਲਜ਼ਮ ਖ਼ਿਲਾਫ਼ ਸਾਈਬਰ ਥਾਣਾ ਵੈਸਟ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਮੁਲਜ਼ਮ ਨੇ ਅਜਿਹਾ ਕਿਸ ਦੇ ਕਹਿਣ 'ਤੇ ਅਤੇ ਕਿਉਂ ਕੀਤਾ।