ਟਰੱਕ ਨੇ ਲੂਨਾ ਸਵਾਰ ਨੂੰ ਦਰੜਿਆ, ਮੌਕੇ 'ਤੇ ਹੋਈ ਮੌਤ  

ਏਜੰਸੀ

ਖ਼ਬਰਾਂ, ਰਾਸ਼ਟਰੀ

UP ਤੋਂ ਕੱਪੜੇ ਵੇਚਣ ਲਈ ਆਇਆ ਸੀ ਪਾਨੀਪਤ 

Parvesh Kumar (file photo)

ਪਾਨੀਪਤ : ਹਰਿਆਣਾ ਦੇ ਪਾਨੀਪਤ 'ਚ ਜੀ.ਟੀ ਰੋਡ 'ਤੇ ਪਿੰਡ ਸਿਵਾਹ ਦੇ ਸਰਕਾਰੀ ਸਕੂਲ ਨੇੜੇ ਵੱਡਾ ਹਾਦਸਾ ਵਾਪਰ ਗਿਆ। ਜਿੱਥੇ ਟਰੱਕ ਨੇ ਇੱਕ ਲੂਨਾ ਸਵਾਰ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ ਟਰੱਕ ਨੌਜਵਾਨ ਦੇ ਸਿਰ 'ਤੇ ਜਾ ਚੜ੍ਹਿਆ ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ: ਪੰਛੀ ਨਾਲ ਟਕਰਾਉਣ ਤੋਂ ਬਾਅਦ ਏਅਰ ਏਸ਼ੀਆ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ

ਰਾਹਗੀਰਾਂ ਨੇ ਹਾਦਸੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਿਸ ਮਗਰੋਂ ਪੁਲਿਸ ਨੇ ਮ੍ਰਿਤਕ ਦੇ ਭਰਾ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਭਰਾ ਦੀ ਸ਼ਿਕਾਇਤ ਦੇ ਆਧਾਰ 'ਤੇ ਦੋਸ਼ੀ ਟਰੱਕ ਡਰਾਈਵਰ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।

ਸੈਕਟਰ 29 ਥਾਣੇ ਵਿਚ ਪੁਲਿਸ ਨੂੰ ਦਿਤੀ ਸ਼ਿਕਾਇਤ ਅਨੁਸਾਰ ਸਚਿਨ ਕੁਮਾਰ ਨੇ ਦੱਸਿਆ ਕਿ ਉਹ ਪਿੰਡ ਰੇੜ੍ਹਾ ਮਾਜਰਾ, ਸ਼ਾਮਲੀ ਦਾ ਰਹਿਣ ਵਾਲਾ ਹੈ। ਉਹ ਦੋ ਭਰਾ ਹਨ। ਵੱਡੇ ਭਰਾ ਦਾ ਨਾਂ ਪ੍ਰਵੇਸ਼ ਕੁਮਾਰ (35) ਜੋ ਕੱਪੜੇ ਵੇਚਣ ਦਾ ਕੰਮ ਕਰਦਾ ਹੈ।

ਇਹ ਵੀ ਪੜ੍ਹੋ: ਗੋਇੰਦਵਾਲ ਸਾਹਿਬ ਜੇਲ੍ਹ ਵਿਚ ਬੰਦ ਕੈਦੀ ਦੀ ਮੌਤ

29 ਜਨਵਰੀ ਨੂੰ ਉਸ ਦਾ ਭਰਾ ਪ੍ਰਵੇਸ਼ ਆਪਣੇ ਟੀਵੀਐਸ ਵਿੱਕੀ 'ਤੇ ਘਰ ਤੋਂ ਬਾਹਰ ਫੇਰੀ 'ਤੇ ਕੱਪੜੇ ਵੇਚਣ ਗਿਆ ਸੀ। ਜਦੋਂ ਉਹ ਦਿੱਲੀ ਤੋਂ ਪਾਨੀਪਤ ਨੂੰ ਜੀ.ਟੀ ਰੋਡ 'ਤੇ ਪਿੰਡ ਸਿਵਾਹ ਨੇੜੇ ਸਰਕਾਰੀ ਸਕੂਲ ਦੇ ਸਾਹਮਣੇ ਪਹੁੰਚਿਆ ਤਾਂ ਪਿੱਛੇ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿਤੀ।  ਹਾਦਸੇ ਵਿੱਚ ਟਰੱਕ (ਐਚ.ਆਰ.37ਡੀ-9651) ਪ੍ਰਵੇਸ਼ ਦੇ ਉੱਪਰ ਪਲਟ ਗਿਆ। ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।