BJP leader Murder Case: ਭਾਜਪਾ ਆਗੂ ਦੇ ਕਤਲ ਮਾਮਲੇ ਵਿਚ PFI ਨਾਲ ਜੁੜੇ 14 ਲੋਕਾਂ ਨੂੰ ਮੌਤ ਦੀ ਸਜ਼ਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸਤਗਾਸਾ ਪੱਖ ਨੇ ਦੋਸ਼ੀਆਂ ਲਈ ਵੱਧ ਤੋਂ ਵੱਧ ਸਜ਼ਾ ਦੀ ਮੰਗ ਕਰਦੇ ਹੋਏ ਕਿਹਾ ਸੀ ਕਿ ਪੀ.ਐੱਫ.ਆਈ. ਦੇ ਮੈਂਬਰ ਇਕ "ਸਿਖਿਅਤ ਕਤਲ ਦਸਤੇ" ਨਾਲ ਸਬੰਧਤ ਸਨ

15 PFI activists sentenced to death for BJP leader Murder Case

BJP leader Murder Case: ਕੇਰਲ ਦੀ ਇਕ ਅਦਾਲਤ ਨੇ ਦਸੰਬਰ 2021 ਵਿਚ ਅਲਾਪੁਝਾ ਜ਼ਿਲ੍ਹੇ ਵਿਚ ਭਾਰਤੀ ਜਨਤਾ ਪਾਰਟੀ ਹੋਰ ਪਛੜੀਆਂ ਸ਼੍ਰੇਣੀਆਂ (ਓ.ਬੀ.ਸੀ.) ਸ਼ਾਖਾ ਦੇ ਆਗੂ ਰਣਜੀਤ ਸ਼੍ਰੀਨਿਵਾਸਨ ਦੀ ਹਤਿਆ ਦੇ ਮਾਮਲੇ ਵਿਚ ਪਾਬੰਦੀਸ਼ੁਦਾ ਇਸਲਾਮਿਕ ਸੰਗਠਨ ਪਾਪੂਲਰ ਫਰੰਟ ਆਫ ਇੰਡੀਆ ਨਾਲ ਜੁੜੇ 14 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਵਧੀਕ ਜ਼ਿਲ੍ਹਾ ਜੱਜ ਮਾਵੇਲੀਕਾਰਾ ਵੀ.ਜੀ. ਸ਼੍ਰੀਦੇਵੀ ਨੇ ਦੋਸ਼ੀਆਂ ਨੂੰ ਸਜ਼ਾ ਦਾ ਐਲਾਨ ਕੀਤਾ ਹੈ।

ਇਸਤਗਾਸਾ ਪੱਖ ਨੇ ਦੋਸ਼ੀਆਂ ਲਈ ਵੱਧ ਤੋਂ ਵੱਧ ਸਜ਼ਾ ਦੀ ਮੰਗ ਕਰਦੇ ਹੋਏ ਕਿਹਾ ਸੀ ਕਿ ਪੀ.ਐੱਫ.ਆਈ. ਦੇ ਮੈਂਬਰ ਇਕ "ਸਿਖਿਅਤ ਕਤਲ ਦਸਤੇ" ਨਾਲ ਸਬੰਧਤ ਸਨ ਅਤੇ ਜਿਸ ਬੇਰਹਿਮੀ ਅਤੇ ਘਿਨਾਉਣੇ ਢੰਗ ਨਾਲ ਪੀੜਤ ਨੂੰ ਉਸ ਦੀ ਮਾਂ, ਬੱਚੇ ਅਤੇ ਪਤਨੀ ਦੇ ਸਾਹਮਣੇ ਮਾਰਿਆ ਗਿਆ ਸੀ, ਇਹ "ਬਹੁਤ ਦੁਰਲੱਭ" ਅਪਰਾਧ ਦੀ ਸ਼੍ਰੇਣੀ ਵਿਚ ਆਉਂਦਾ ਹੈ।

(For more Punjabi news apart from 15 PFI activists sentenced to death for BJP leader Murder Case, stay tuned to Rozana Spokesman)