Prayagraj News: ਕਈ ਸ਼ਰਧਾਲੂਆਂ ਦੀ ਜਾਨ ਬਚਾਉਣ ਵਾਲੇ ਇੰਸਪੈਕਟਰ ਅੰਜਨੀ ਕੁਮਾਰ ਦੀ ਭਗਦੜ ਵਿੱਚ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਗਦੜ ਦੇ ਸਮੇਂ ਅੰਜਨੀ ਕੁਮਾਰ ਰਾਏ ਪ੍ਰਯਾਗਰਾਜ ਮਹਾਂਕੁੰਭ ਮੇਲੇ ਵਿੱਚ ਡਿਊਟੀ 'ਤੇ ਸਨ

Inspector Anjani Kumar, who saved the lives of many devotees, dies in a stampede

 

Prayagraj News: ਮਹਾਂਕੁੰਭ​ ਵਿੱਚ ਮੌਨੀ ਮੱਸਿਆ ਵਾਲੇ ਦਿਨ ਹੋਈ ਭਗਦੜ ਵਿੱਚ ਹੁਣ ਤਕ 40 ਲੋਕਾਂ ਦੀ ਜਾਨ ਚਲੀ ਗਈ ਹੈ। 60 ਤੋਂ ਵੱਧ ਲੋਕ ਹਸਪਤਾਲ ਵਿੱਚ ਦਾਖ਼ਲ ਹਨ। ਉਨ੍ਹਾਂ ਦਾ ਇਲਾਜ ਚਲ ਰਿਹਾ ਹੈ। 

ਉੱਥੇ ਹੀ ਇਸ ਭਗਦੜ ਵਿਚ ਕਈ ਸ਼ਰਧਾਲੂਆਂ ਦੀ ਜਾਣ ਬਚਾਉਣ ਵਾਲੇ ਗਾਜ਼ੀਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਪੁਲਿਸ ਦੇ ਜਵਾਨ ਅੰਜਨੀ ਕੁਮਾਰ ਰਾਏ ਨੇ ਵੀ ਆਪਣੀ ਜਾਨ ਗਵਾ ਦਿੱਤੀ ਹੈ। ਇੰਸਪੈਕਟਰ ਅੰਜਨੀ ਕੁਮਾਰ ਭਗਦੜ ਵਿਚ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਵਿਚ ਲਗੇ ਸਨ ਪਰ ਭੀੜ ਅਚਾਨਕ ਬੇਕਾਬੂ ਹੋ ਗਈ ਸੀ ਜਿਸ ਵਿਚ ਉਨ੍ਹਾਂ ਦੀ ਜਾਨ ਚਲੀ ਗਈ। 

ਤਾਜ਼ਾ ਜਾਣਕਾਰੀ ਅਨੁਸਾਰ, ਭਗਦੜ ਦੇ ਸਮੇਂ ਅੰਜਨੀ ਕੁਮਾਰ ਰਾਏ ਪ੍ਰਯਾਗਰਾਜ ਮਹਾਂਕੁੰਭ ਮੇਲੇ ਵਿੱਚ ਡਿਊਟੀ 'ਤੇ ਸਨ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਉਹ ਬਹਿਰਾਈਚ ਵਿੱਚ ਸੀ। ਉਹ ਪੁਲਿਸ ਲਾਈਨ ਵਿੱਚ ਤਾਇਨਾਤ ਸੀ।

ਮਹਾਂਕੁੰਭ ਵਿੱਚ ਵਾਪਰੀ ਪੂਰੀ ਘਟਨਾ ਬਾਰੇ ਮੇਲਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਜਿਹਾ ਹਾਦਸਾ ਭਾਰੀ ਭੀੜ ਕਾਰਨ ਹੋਇਆ। ਕਰੋੜਾਂ ਸ਼ਰਧਾਲੂਆਂ ਦੀ ਭੀੜ ਕਾਰਨ ਬੈਰੀਕੇਡ ਟੁੱਟ ਗਏ, ਜਿਸ ਵਿੱਚ ਭੀੜ ਨੇ ਜ਼ਮੀਨ 'ਤੇ ਸੁੱਤੇ ਲੋਕਾਂ ਨੂੰ ਕੁਚਲ ਦਿੱਤਾ। ਕੁੱਲ 40 ਲੋਕਾਂ ਦੀ ਮੌਤ ਹੋ ਗਈ ਹੈ।

ਸੀਐਮ ਯੋਗੀ ਨੇ ਮਹਾਂਕੁੰਭ ਵਿੱਚ ਹੋਈ ਭਗਦੜ ਬਾਰੇ ਮੀਡੀਆ ਨਾਲ ਗੱਲਬਾਤ ਕੀਤੀ। ਜਿਸ ਵਿੱਚ ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 25-25 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਵੀ ਕੀਤਾ। 

ਤੁਹਾਨੂੰ ਦੱਸ ਦੇਈਏ ਕਿ ਇੱਕ ਨਿਆਂਇਕ ਜਾਂਚ ਕਮਿਸ਼ਨ ਨੇ ਇਸ ਹਾਦਸੇ ਸਬੰਧੀ ਇੱਕ ਕਮੇਟੀ ਬਣਾਈ ਗਈ ਹੈ ਜਿਸ ਰਾਹੀਂ ਘਟਨਾ ਬਾਰੇ ਹੋਰ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।