Madhya Pradesh News: ਮੱਧ ਪ੍ਰਦੇਸ਼ 'ਚ JK ਸੀਮਿੰਟ ਫ਼ੈਕਟਰੀ ਪਲਾਂਟ 'ਚ ਵੱਡਾ ਹਾਦਸਾ, 2 ਮਜ਼ਦੂਰਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Madhya Pradesh News: 50 ਤੋਂ ਵੱਧ ਕਾਮੇ ਜ਼ਖ਼ਮੀ

JK Cement Factory Plant in Madhya Pradesh Accident news in punjabi

JK Cement Factory Plant in Madhya Pradesh Accident news in punjabi : ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ਵਿੱਚ ਜੇਕੇ ਸੀਮਿੰਟ ਫ਼ੈਕਟਰੀ ਪਲਾਂਟ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿਸ ਵਿੱਚ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 50 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ।

ਜਾਣਕਾਰੀ ਅਨੁਸਾਰ ਫ਼ੈਕਟਰੀ ਦੀ ਇੱਕ ਯੂਨਿਟ ਵਿੱਚ ਮਲਬਾ ਡਿੱਗਣ ਕਾਰਨ ਮਜ਼ਦੂਰ ਹੇਠਾਂ ਦੱਬ ਗਏ। ਇਸ ਹਾਦਸੇ 'ਚ ਦੋ ਮਜ਼ਦੂਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਬਾਕੀ ਜ਼ਖ਼ਮੀ ਹੋ ਗਏ।

ਫ਼ੈਕਟਰੀ ਦੇ ਬਾਹਰ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ ਗਈ। ਪ੍ਰਸ਼ਾਸਨ ਅਤੇ ਪੁਲਿਸ ਦੀਆਂ ਟੀਮਾਂ ਵੀ ਮੌਕੇ 'ਤੇ ਪਹੁੰਚ ਗਈਆਂ ਹਨ। ਅੰਦਰ ਫਸੇ ਮਜ਼ਦੂਰਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।