ਟਰੱਕ-ਵੈਨ ਦੀ ਟੱਕਰ 'ਚ ਪੰਜ ਮੌਤਾਂ
ਹਰਿਆਣਾ ਵਿਚ ਇਕ ਟਰੱਕ ਅਤੇ ਵੈਨ ਦੀ ਟੱਕਰ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਛੇ ਹੀ ਜ਼ਖ਼ਮੀ ਹੋ ਗਏ। ਇਹ ਹਾਦਸਾ ਹਰਿਆਣਾ ਦੇ ਮੇਵਾਤ ਜ਼ਿਲ੍ਹੇ ਵਿਚ.....
Collision
ਚੰਡੀਗੜ੍ਹ, 3 ਅਗੱਸਤ: ਹਰਿਆਣਾ ਵਿਚ ਇਕ ਟਰੱਕ ਅਤੇ ਵੈਨ ਦੀ ਟੱਕਰ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਛੇ ਹੀ ਜ਼ਖ਼ਮੀ ਹੋ ਗਏ। ਇਹ ਹਾਦਸਾ ਹਰਿਆਣਾ ਦੇ ਮੇਵਾਤ ਜ਼ਿਲ੍ਹੇ ਵਿਚ ਪੈਂਦੇ ਫ਼ਿਰੋਜ਼ਪੁਰ ਝੀਰਖਾ ਖੇਤਰ ਦੇ ਨੇੜੇ ਵਾਪਰਿਆ। ਪੁਲਿਸ ਨੇ ਕਿਹਾ ਕਿ ਇਹ ਲੋਕ ਕਿਸੇ ਧਾਰਮਕ ਥਾਂ ਤੋਂ ਵਾਪਸ ਆ ਰਹੇ ਸਨ। ਹਾਦਸੇ ਵਿਚ ਤਿੰਨ ਔਰਤਾਂ ਅਤੇ ਦੋ ਪੁਰਸ਼ਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਛੇ ਹੋਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। (ਪੀ.ਟੀ.ਆਈ.)