ਕੰਮ ਵਾਲੇ ਸਥਾਨ 'ਤੇ ਜਿਸਮਾਨੀ ਸ਼ੋਸ਼ਣ ਦੀ ਸ਼ਿਕਾਇਤ ਨਹੀਂ ਕਰਦੀਆਂ 70 ਫ਼ੀ ਸਦੀ ਔਰਤਾਂ
ਦਫ਼ਤਰਾਂ ਵਿਚ ਹੁੰਦੇ ਜਿਸਮਾਨੀ ਸ਼ੋਸ਼ਣ ਦੇ ਮਾਲਿਆਂ ਵਿਚ ਜ਼ਿਆਦਾਤਰ ਮਹਿਲਾਵਾਂ ਚੁੱਪ ਰਹਿੰਦੀਆਂ ਹਨ। ਔਰਤਾਂ ਲਈ ਕੌਮੀ ਕਮਿਸ਼ਨ ਦੀ ਮੈਂਬਰ-ਸਕੱਤਰ ਸਤਿਬੀਰ ਕੌਰ ਬੇਦੀ ਨੇ ਕਿਹਾ..
ਹੈਦਰਾਬਾਦ, 5 ਅਗੱਸਤ: ਦਫ਼ਤਰਾਂ ਵਿਚ ਹੁੰਦੇ ਜਿਸਮਾਨੀ ਸ਼ੋਸ਼ਣ ਦੇ ਮਾਲਿਆਂ ਵਿਚ ਜ਼ਿਆਦਾਤਰ ਮਹਿਲਾਵਾਂ ਚੁੱਪ ਰਹਿੰਦੀਆਂ ਹਨ। ਔਰਤਾਂ ਲਈ ਕੌਮੀ ਕਮਿਸ਼ਨ ਦੀ ਮੈਂਬਰ-ਸਕੱਤਰ ਸਤਿਬੀਰ ਕੌਰ ਬੇਦੀ ਨੇ ਕਿਹਾ ਕਿ ਦਫ਼ਤਰਾਂ ਵਿਚ ਜਿਸਮਾਨੀ ਸ਼ੋਸ਼ਣ ਬਰਦਾਸ਼ਤ ਕਰਨ ਵਾਲੀਆਂ ਔਰਤਾਂ ਵਿਚੋਂ 70 ਫ਼ੀ ਸਦੀ ਔਰਤਾਂ ਇਸ ਦੀ ਸ਼ਿਕਾਇਤ ਨਹੀਂ ਕਰਦੀਆਂ।
'ਦਫ਼ਤਰਾਂ ਵਿਚ ਔਰਤਾਂ ਦਾ ਜਿਸਮਾਨੀ ਸ਼ੋਸ਼ਣ' ਸਬੰਧੀ ਕਰਵਾਏ ਗਏ ਇਸ ਸਮਾਗਮ ਵਿਚ ਉਨ੍ਹਾਂ ਕਿਹਾ ਕਿ 70 ਫ਼ੀ ਸਦੀ ਔਰਤਾਂ ਜਿਸਮਾਨੀ ਸ਼ੋਸ਼ਣ ਦੀਆਂ ਸ਼ਿਕਾਇਤਾਂ ਨਹੀਂ ਕਰਦੀਆਂ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਕਈ ਔਰਤਾਂ ਅਜਿਹੀਆਂ ਵੀ ਹਨ ਜਿਹੜੀਆਂ ਕਦੇ ਸ਼ਿਕਾਇਤਾਂ ਨਹੀਂ ਦਿੰਦੀਆਂ ਜਦਕਿ ਕਈ ਔਰਤਾਂ ਅਜਿਹੀਆਂ ਵੀ ਹਨ ਜੋ ਕਾਨੂੰਨ ਦਾ ਫ਼ਾਇਦਾ ਉਠਾ ਕੇ ਪੁਰਸ਼ਾਂ ਨੂੰ ਬਲੈਕਮੇਲ ਵੀ ਕਰਦੀਆਂ ਹਨ।
ਉਨ੍ਹਾਂ ਕਿਹਾ ਕਿ ਔਰਤਾਂ ਨੂੰ ਸੈਕਸੂਅਲ ਹਰਾਸਮੈਂਟ ਤੋਂ ਬਚਾਉਣ ਲਈ ਦੇਸ਼ ਵਿਚ ਕਾਨੂੰਨ ਮੌਜੂਦ ਹੈ, ਬੱਸ ਔਰਤਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਦੀ ਲੋੜ ਹੈ। ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਜੀ. ਯਥੀਰਾਜੁਲੂ ਨੇ ਇਸ ਗੱਲ 'ਤੇ ਜ਼ੋਰ ਦਿਤਾ ਕਿ ਨੌਕਰੀਆਂ ਕਰਨ ਵਾਲੀਆਂ ਔਰਤਾਂ ਸੈਕਸੂਅਲ ਹਰਾਸਮੈਂਟ ਵਿਰੁਧ ਇਕੱਠੀਆਂ ਹੋ ਕੇ ਲੜਾਈ ਲੜਨ। (ਪੀ.ਟੀ.ਆਈ.)