ਬੀ.ਐਸ.ਐਫ. ਦੀ ਸੰਸਥਾ ਬਾਵਾ ਤੇ ਕ੍ਰਾਈ ਵਿਚਕਾਰ ਸਮਝੌਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਨੇ ਕੁਝ ਸੰਸਾਧਨ ਅਤੇ ਸਮਾਂ ਬੱਚਿਆਂ ਨਾਲ ਸਾਂਝਾ ਕਰਨ ਦਾ ਨਿਰਣਾ ਲਿਆ ਗਿਆ ਕਿਉਂਕਿ ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ, ਇਸ ਤੱਥ ਨੂੰ ਧਿਆਨ

BSF

ਨਵੀਂ ਦਿੱਲੀ, 3 ਅਗੱਸਤ (ਸੁਖਰਾਜ ਸਿੰਘ): ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਨੇ ਕੁਝ ਸੰਸਾਧਨ ਅਤੇ ਸਮਾਂ ਬੱਚਿਆਂ ਨਾਲ ਸਾਂਝਾ ਕਰਨ ਦਾ ਨਿਰਣਾ ਲਿਆ ਗਿਆ ਕਿਉਂਕਿ ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ, ਇਸ ਤੱਥ ਨੂੰ ਧਿਆਨ 'ਚ ਰਖਦੇ ਹੋਏ ਬੱਚਿਆਂ ਦੇ ਉਜਵਲ ਭਵਿੱਖ ਲਈ ਬੀ.ਐਸ.ਐਫ. ਦੇ ਇਸ ਫੈਸਲੇ 'ਤੇ ਪਹਿਲ ਕਰਦੇ ਹੋਏ ਆਰ.ਕੇ. ਪੁਰਮ, ਦਿੱਲੀ ਵਿਖੇ ਇਕ ਸਮਾਰੋਹ ਮੌਕੇ ਬੀ.ਐਸ.ਐਫ. ਵਾਈਵਸ ਵੈਲਫੇਅਰ ਐਸੋਸੀਏਸ਼ਨ (ਬਾਵਾ) ਨੇ ਸਮਾਜਿਕ ਸੰਸਥਾ ਚਾਈਲਡ ਰਾਈਟਸ ਐਂਡ ਯੂ (ਕ੍ਰਾਈ) ਨਾਲ ਇਕ ਐਗਰੀਮੈਂਟ ਉਤੇ ਦਸਤਖਤ ਕੀਤੇ। ਬੀ.ਐਸ.ਐਫ. ਦੇ ਡਾਇਰੈਕਟਰ ਜਨਰਲ ਕੇ.ਕੇ. ਸ਼ਰਮਾ ਅਤੇ ਬਾਵਾ ਸੰਸਥਾ ਦੀ ਪ੍ਰਧਾਨ ਰੇਨੂ ਸ਼ਰਮਾ ਦੀ ਮੌਜੂਦਗੀ ਵਿਚ ਕ੍ਰਾਈ ਸੰਸਥਾ ਦੀ ਪ੍ਰਧਾਨ ਸੋਹਾ ਮੋਇਤਰਾ ਅਤੇ ਬਾਵਾ ਦੀ ਸਕੱਤਰ ਰਿੱਤੂ ਮੇਹਰਾ ਨੇ ਐਗਰੀਮੈਂਟ ਉਤੇ ਦਸਤਖਤ ਕੀਤੇ। ਇਸ ਐਗਰੀਮੈਂਟ ਅਨੁਸਾਰ ਬਾਵਾ 'ਸਵਾਤੀ' ਅਤੇ 'ਮਾਤ੍ਰਸੁਧਾ' ਨਾਮਕ ਪ੍ਰੋਜੈਕਟਾਂ ਵਿਚ ਕ੍ਰਾਈ ਦੀ ਮਦਦ ਕਰੇਗੀ, ਜਿਸ ਵਿਚ 'ਬਾਵਾ' ਵਲੋਂ ਕੁੜੀਆਂ ਨੂੰ ਆਤਮਰੱਖਿਆ ਦੇ ਗੁਰ ਸਿਖਾਉਣਾ, ਬੱਚਿਆਂ ਲਈ ਖੇਡ ਕੋਚ ਮੁਹਈਆ ਕਰਾਉਣਾ, ਬੀ.ਐਸ.ਐਫ. ਦੇ ਮਾਹਿਰਾਂ ਵਲੋਂ ਬੱਚਿਆਂ ਨੂੰ ਵੋਕੇਸ਼ਨਲ ਕੋਰਸ ਕਰਾਉਣਾ, ਹੋਣਹਾਰ ਬੱਚਿਆਂ ਨੂੰ ਵਜੀਫ਼ੇ ਦੇਣਾ, ਛੇ ਮਹੀਨੇ 'ਚ ਇਕ ਵਾਰ ਸਿਹਤ ਕੈਂਪਾਂ ਦਾ ਆਯੋਜਨ, ਬੱਚਿਆਂ ਦੀ ਕੈਰੀਅਰ ਕਾਊਂਸਲਿੰਗ ਸਮੇਤ ਪ੍ਰਵੇਸ਼ ਪ੍ਰੀਖਿਆ ਦੀ ਤਿਆਰੀ ਕਰਾਉਣਾ, ਬੀ.ਐਸ.ਐਫ ਵਲੋਂ ਆਯੋਜਿਤ ਕਲਿਆਣ ਸੰਮੇਲਨਾਂ ਤੇ ਪ੍ਰਦਰਸ਼ਨੀਆਂ ਵਿਚ ਸੰਸਥਾ ਕ੍ਰਾਈ ਦੀਆਂ ਪ੍ਰਦਰਸ਼ਨੀਆਂ ਅਤੇ ਹੋਰ ਪ੍ਰੋਗਰਾਮਾਂ ਲਈ  ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।