ਸ੍ਰੀਨਗਰ ਦੀ ਜਾਮਾ ਮਸਜਿਦ ਵਿਚ ਛੇ ਹਫ਼ਤੇ ਬਾਅਦ ਜੁੰਮੇ ਦੀ ਨਮਾਜ਼ ਪੜ੍ਹੀ ਗਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਿਛਲੇ ਛੇ ਹਫ਼ਤੇ ਤੋਂ ਬੰਦ ਪਈ ਜਾਮਾ ਮਸਜਿਦ ਦੇ ਦਰਵਾਜ਼ੇ ਅੱਜ ਜੁੰਮੇ ਦੀ ਨਮਾਜ਼ ਪੜ੍ਹਨ ਲਈ ਖੋਲ੍ਹ ਦਿਤੇ ਗਏ। ਸੂਤਰਾਂ ਨੇ ਦਸਿਆ ਕਿ ਸ੍ਰੀਨਗਰ ਦੇ ਕੁੱਝ ਇਲਾਕਿਆਂ ਵਿਚੋਂ ਅੱਜ

Masjid

 


ਸ੍ਰੀਨਗਰ, 4 ਅਗੱਸਤ : ਪਿਛਲੇ ਛੇ ਹਫ਼ਤੇ ਤੋਂ ਬੰਦ ਪਈ ਜਾਮਾ ਮਸਜਿਦ ਦੇ ਦਰਵਾਜ਼ੇ ਅੱਜ ਜੁੰਮੇ ਦੀ ਨਮਾਜ਼ ਪੜ੍ਹਨ ਲਈ ਖੋਲ੍ਹ ਦਿਤੇ ਗਏ। ਸੂਤਰਾਂ ਨੇ ਦਸਿਆ ਕਿ ਸ੍ਰੀਨਗਰ ਦੇ ਕੁੱਝ ਇਲਾਕਿਆਂ ਵਿਚੋਂ ਅੱਜ ਮਨਾਹੀ ਦੇ ਹੁਕਮ ਵਾਪਸ ਲੈਣ ਪਿੱਛੋਂ ਜਾਮਾ ਮਸਜਿਦ ਦੇ ਜਿੰਦਰੇ ਵੀ ਖੋਲ੍ਹ ਦਿਤੇ ਗਏ।
ਮਸਜਿਦ ਖੁਲ੍ਹਣ ਦੀ ਖ਼ਬਰ ਮਿਲਦਿਆਂ ਹੀ ਵੱਡੀ ਗਿਣਤੀ ਵਿਚ ਲੋਕ ਨਮਾਜ਼ ਅਦਾ ਕਰਨ ਲਈ ਪੁੱਜੇ। ਇਕ ਡੀ.ਐਸ.ਪੀ. ਦੀ ਭੀੜ ਵਲੋਂ ਕੁੱਟ-ਕੁੱਟ ਕੇ ਹਤਿਆ ਪਿੱਛੋਂ ਮਸਜਿਦ ਨੂੰ ਜਿੰਦਰਾ ਲਾ ਦਿਤਾ ਗਿਆ ਸੀ। ਮਸਜਿਦ ਨੇੜੇ ਸਥਿਤ ਜਾਮੀਆ ਬਾਜ਼ਾਰ ਵਿਚ ਵੀ ਰੌਣਕਾਂ ਵਿਖਾਈ ਦਿਤੀਆਂ ਜਿਥੇ ਦੁਕਾਨਦਾਰਾਂ ਨੂੰ ਦੁਕਾਲਾਂ ਖੋਲ੍ਹਣ ਦੀ ਇਜਾਜ਼ਤ ਦੇ ਦਿਤੀ ਗਈ।
ਸੂਤਰਾਂ ਮੁਤਾਬਕ ਹੁਰੀਅਤ ਦੇ ਨਰਮਖ਼ਿਆਲ ਧੜੇ ਦੇ ਆਗੂ ਮੀਰਵਾਇਜ਼ ਉਮਰ ਫ਼ਾਰੂਕ ਨੇ ਘਰ ਵਿਚ ਨਜ਼ਰਬੰਦ ਹੋਣ ਕਾਰਨ ਟੈਲੀਫ਼ੋਨ ਰਾਹੀਂ ਲੋਕਾਂ ਨੂੰ ਸੰਬੋਧਨ ਕੀਤਾ।
(ਏਜੰਸੀ)