ਪੇਪਰ ਲੀਕ ਮਾਮਲਾ : ਸੀਬੀਐਸਈ ਦਫ਼ਤਰ ਬਾਹਰ ਵਿਦਿਆਰਥੀਆਂ ਵਲੋਂ ਪ੍ਰਦਰਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੀਤੇ ਦਿਨੀਂ ਸੀ.ਬੀ.ਐਸ.ਸੀ ਦੇ 10ਵੀਂ ਗਣਿਤ ਤੇ 12ਵੀਂ ਅਰਥ ਸ਼ਾਸਤਰ ਦਾ ਪੇਪਪ ਲੀਕ ਹੋ ਗਿਆ ਸੀ। ਹੁਣ ਇਸ ਮਾਮਲੇ ‘ਚ ਅੱਜ ਸੈਂਕੜੇ ਵਿਦਿਆਰਥੀਆਂ...

protest cbse office

ਨਵੀਂ ਦਿੱਲੀ : ਬੀਤੇ ਦਿਨੀਂ ਸੀ.ਬੀ.ਐਸ.ਸੀ ਦੇ 10ਵੀਂ ਗਣਿਤ ਤੇ 12ਵੀਂ ਅਰਥ ਸ਼ਾਸਤਰ ਦਾ ਪੇਪਪ ਲੀਕ ਹੋ ਗਿਆ ਸੀ। ਹੁਣ ਇਸ ਮਾਮਲੇ ‘ਚ ਅੱਜ ਸੈਂਕੜੇ ਵਿਦਿਆਰਥੀਆਂ ਵਲੋਂ ਦਿੱਲੀ ‘ਚ ਸੀ.ਬੀ.ਐਸ.ਈ. ਦਫ਼ਤਰ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸੀ.ਬੀ.ਐਸ.ਈ. ਦੀ ਗ਼ਲਤੀ ਕਾਰਨ ਉਨ੍ਹਾਂ ਨੂੰ ਖ਼ਮਿਆਜ਼ਾ ਭੁਗਤਣਾ ਪੈ ਰਿਹਾ ਹੈ। ਸੀ.ਬੀ.ਐਸ.ਈ. ਦੇ 10ਵੀਂ ਗਣਿਤ ਅਤੇ 12ਵੀਂ ਅਰਥ ਸ਼ਾਸਤਰ ਦਾ ਪੇਪਰ ਲੀਕ ਹੋਣ ਸਬੰਧੀ ਮਾਮਲੇ ਦੀ ਦਿੱਲੀ ਪੁਲਿਸ ਵਲੋਂ ਜਾਂਚ ਜਾਰੀ ਹੈ। ਮਾਮਲੇ ਦੇ ਮੁੱਖ ਦੋਸ਼ੀ ਦੇ ਤੌਰ ‘ਤੇ ਕੋਚਿੰਗ ਸੈਂਟਰ ਦੇ ਸੰਚਾਲਕ ਵਿੱਕੀ ਨੂੰ ਹਿਰਾਸਤ ‘ਚ ਲੈ ਕੇ 4 ਘੰਟੇ ਪੁਛਗਿਛ ਕੀਤੀ ਗਈ।

 ਇਸ ਤੋਂ ਇਲਾਵਾ ਇਸ ਮਾਮਲੇ ‘ਚ 25 ਲੋਕਾਂ ਕੋਲੋਂ ਪੁਛਗਿਛ ਕੀਤੇ ਜਾਣ ਦੇ ਨਾਲ ਹੀ ਕਈ ਥਾਂਵਾਂ ‘ਤੇ ਛਾਪੇਮਾਰੀ ਜਾਰੀ ਹੈ।10ਵੀਂ ਗਣਿਤ ਤੇ 12ਵੀਂ ਅਰਥ ਸ਼ਾਸਤਰ ਦਾ ਪੇਪਰ ਦੁਬਾਰਾ ਕਰਵਾਏ ਜਾਣ ਦੇ ਫ਼ੈਸਲੇ ਵਿਰੁਧ ਵਿਦਿਆਰਥੀਆਂ ਤੇ ਮਾਪਿਆਂ ਵਲੋਂ ਜੰਤਰ ਮੰਤਰ ਵਿਖੇ ਪ੍ਰਦਰਸ਼ਨ ਕੀਤਾ ਗਿਆ।

ਮਾਪਿਆਂ ਦਾ ਕਹਿਣਾ ਹੈ ਕਿ ਪ੍ਰੀਖਿਆ ਦੇ ਦੌਰਾਨ ਬੱਚਿਆਂ ਦੇ ‘ਤੇ ਮਨੋਵਿਗਿਆਨਕ ਦਬਾਅ ਹੁੰਦਾ ਹੈ ਅਤੇ ਜਿਹੜੇ ਬੱਚਿਆਂ ਨੇ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਅਪਣੀ ਪ੍ਰੀਖਿਆ ਦਿਤੀ ਹੈ, ਉਨ੍ਹਾਂ ਨੂੰ ਮੁੜ ਤੋਂ ਪ੍ਰੀਖਿਆ ਦੇ ਤਣਾਅ ਤੋਂ ਗੁਜਰਨਾ ਪਵੇਗਾ। ਪ੍ਰਦਰਸ਼ਨ ਕਰਨ ਵਾਲਿਆਂ ‘ਚੋਂ ਕੁੱਝ ਦਾ ਇਹ ਵੀ ਕਹਿਣਾ ਸੀ ਕਿ ਜਾਂ ਤਾਂ ਸਾਰੇ ਵਿਸ਼ਿਆਂ ਦੀ ਪ੍ਰੀਖਿਆ ਦੁਬਾਰਾ ਹੋਵੇ ਜਾਂ ਕਿਸੀ ਵੀ ਵਿਸ਼ੇ ਦੀ ਨਾ ਹੋਵੇ।

ਦਿੱਲੀ ਪੁਲਿਸ ਨੇ ਇਸ ਮਾਮਲੇ ‘ਚ ਦੋ ਐਫ਼.ਆਈ.ਆਰ. ਦਰਜ ਕੀਤੀਆਂ ਹਨ। ਦਿੱਲੀ ਪੁਲਿਸ ਦੇ ਵਿਸ਼ੇਸ਼ ਕਮਿਸ਼ਨਰ ਆਰ.ਪੀ. ਉਪਾਧਿਆਏ ਨੇ ਮੀਡੀਆ ਨੂੰ ਅਗਲੇਰੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ ਐਸ.ਆਈ.ਟੀ. ਗਠਿਤ ਕੀਤੀ ਗਈ ਹੈ ਅਤੇ ਹੁਣ ਤਕ ਇਸ ਮਾਮਲੇ ‘ਚ 25 ਲੋਕਾਂ ਤੋਂ ਪੁੱਛਗਿਛ ਕੀਤੀ ਜਾ ਚੁਕੀ ਹੈ। ਦੋਵੇਂ ਹੀ ਪੇਪਰ ਪ੍ਰੀਖਿਆ ਤੋਂ ਠੀਕ ਇਕ ਦਿਨ ਪਹਿਲਾਂ ਵਟਸਐਪ ਜ਼ਰੀਏ ਲੀਕ ਕੀਤੇ ਗਏ ਸਨ।