ਪਤੰਜਲੀ ਯੋਗ ਸਮਿਤੀ ਨੇ ਪੌਦੇ ਲਗਾਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਤੰਜਲੀ ਯੋਗ ਸਮਿਤੀ ਏਲਨਾਬਾਦ ਵੱਲੋ ਸ਼ਹਿਰ ਦੇ ਪਤੰਜਲੀ ਯੋਗ ਪਾਰਿਕ ਵਿਚ ਗਲੋਹ ਦੇ ਪੌਦੇ ਲਗਾਏ ਗਏ ਅਤੇ ਉੱਥੇ ਪਹੁੰਚੇ ਲੋਕਾਂ ਨੂੰ ਵੀ ਗਲੋਹ ਦੇ ਪੌਦੇ ਵੰਡੇ ਗਏ।

Plants planted

 

ਏਲਨਾਬਾਦ, 4 ਅਗੱਸਤ (ਪਰਦੀਪ ਧੁੰਨਾ ਚੂਹੜਚੱਕ): ਪਤੰਜਲੀ ਯੋਗ ਸਮਿਤੀ ਏਲਨਾਬਾਦ ਵੱਲੋ ਸ਼ਹਿਰ ਦੇ ਪਤੰਜਲੀ ਯੋਗ ਪਾਰਿਕ ਵਿਚ ਗਲੋਹ ਦੇ ਪੌਦੇ ਲਗਾਏ ਗਏ ਅਤੇ ਉੱਥੇ ਪਹੁੰਚੇ ਲੋਕਾਂ ਨੂੰ ਵੀ ਗਲੋਹ ਦੇ ਪੌਦੇ ਵੰਡੇ ਗਏ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਯੋਗ ਗੂਰੁ ਮਾਤਾ ਛਿੰਦਰ ਕੌਰ ਨੇ ਦਸਿਆ ਕਿ ਗਲੋਹ ਇੱਕ ਇਸ ਤਰ੍ਹਾਂ ਦਾ ਪੌਦਾ ਹੈ ਜੋ ਸਰੀਰ ਦੀਆ ਅਨੇਕਾਂ ਬਿਮਾਰੀਆਂ ਦੂਰ ਕਰਦਾ ਹੈ।
ਉਨ੍ਹਾਂ ਦੱਸਿਆ ਕਿ ਸ਼ੂਗਰ,ਦਿਲ ਦੀਆ ਬਿਮਾਰੀਆਂ, ਗੋਡਿਆਂ ਵਿਚ ਦਰਦ, ਕਮਰ ਦਰਦ, ਸਿਰ ਦਰਦ, ਹੋਰ ਕਈ ਤਰਾਂ੍ਹ ਦੀਆ ਬਿਮਾਰੀਆ ਨੂੰ ਠੀਕ ਕਰਦਾ ਹੈ ਇਸ ਲਈ ਆਪਾਂ ਨੂੰ ਅਪਣੇ ਘਰ ਵਿਚ ਗਲੋਹ ਦਾ ਪੌਦਾ ਜਰੂਰ ਲਗਾਉਣਾ ਚਾਹੀਦਾ ਹੈ ਤਾਕਿ ਆਪਾ ਇਨ੍ਹਾਂ ਬਿਮਾਰੀਆਂ ਤੋਂ ਬਚ ਸਕੀਏ। ਯੋਗ ਸਬੰਧੀ ਉਨ੍ਹਾਂ ਆਖਿਆ ਕਿ ਪਤੰਜਲੀ ਯੋਗ ਸਮਿਤੀ ਵਲੋਂ ਹਰ ਰੋਜ ਸ਼ਹਿਰ ਦੀ ਸਨਾਨਤ ਧਰਮਸ਼ਾਲਾਂ ਵਿਚ ਹਰ ਯੋਗ ਕਰਵਾਏ ਜਾਂਦੇ ਹਨ।