ਜੰਗਲਾਤ ਵਿਭਾਗ ਨੇ ਬਿਨਾਂ ਪ੍ਰਵਾਨਗੀ ਤੋਂ ਕੱਟੇ ਜਾਣ ਵਾਲੇ ਦਰੱਖਤਾ ‘ਤੇ ਲਾਈ ਰੋਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਗਲਾਤ ਵਿਭਾਗ ਨੇ ਕਾਰਵਾਈ ਕਰਦੇ ਹੋਏ ਕੱਟੇ ਹੋਏ ਮਾਲ ਨੂੰ ਜ਼ਬਤ ਕਰ ਲਿਆ।

Ropar without permission wood deforestation

ਕੀਰਤਪੁਰ ਸਾਹਿਬ : ਜੰਗਲਾਤ ਵਿਭਾਗ ਵੱਲੋਂ ਇਕ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਪਿੰਡ ਰਾਏਪੁਰ ਸਾਨ੍ਹੀ ਜੰਗਲ ਦੇ ਇਕ ਚੋਏ ਵਿਚ ਬਿਨਾਂ ਆਗਿਆ ਤੋਂ ਦਰਖਤਾਂ ਦੀ ਕਟਾਈ ਕਰਦੇ ਇਕ ਠੇਕੇਦਾਰ ਦੇ ਕਾਮਿਆਂ ਨੂੰ ਰੋਕਿਆ ਗਿਆ। ਲੱਕੜ ਨਾਲ ਲੱਦੀ ਇਕ ਟਰੈਕਟਰ ਟਰਾਲੀ ਤੇ ਕੱਟ ਕਿ ਬਾਹਰ ਰੱਖੀ ਲੱਕੜ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਨਰਸਰੀ ਵਿਖੇ ਭੇਜ ਦਿੱਤਾ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਇਕ ਬਾਹਰਲੇ ਠੇਕੇਦਾਰ ਵੱਲੋਂ ਆਪਣੀ ਲੇਬਰ ਲਗਾ ਕਿ ਪਿੰਡ ਰਾਏਪੁਰ ਸਾਨ੍ਹੀ ਦੇ ਜੰਗਲ 'ਚੋਂ ਕੱਚੀ ਲੱਕੜ ਦੇ ਦਰੱਖਤਾਂ ਦੀ ਕਟਾਈ ਦਾ ਕੰਮ ਸ਼ੁਰੂ ਕਰ ਦਿਤਾ ਗਿਆ। ਜਿਸ ਬਾਰੇ ਸੂਚਨਾ ਮਿਲਣ ਤੋਂ ਬਾਅਦ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕਿ ਕਟਾਈ ਦਾ ਕੰਮ ਰੁਕਵਾ ਦਿਤਾ ‘ਤੇ ਕੱਟੇ ਹੋਏ ਮਾਲ ਤੇ ਇਕ ਟਰੈਕਟਰ ਟਰਾਲੀ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। 

ਇਸ ਬਾਰੇ ਜਦੋਂ ਜੰਗਲਾਤ ਵਿਭਾਗ ਦੇ ਰੇਂਜਰ ਅਨਿਲ ਕੁਮਾਰ ਨੇ ਕਿਹਾ ਕਿ ਪਿੰਡ ਰਾਏਪੁਰ ਸਾਨੀ੍ਹ੍ ਵਿਖੇ ਆਪਣੀ ਜ਼ਮੀਨ ਜਿਸ ਨੂੰ ਖੁੱਲ੍ਹਾ ਰਕਬਾ ਦੱਸਿਆ ਗਿਆ, 'ਚੋਂ ਕੱਚੀ ਲੱਕੜ ਦੇ ਦਰੱਖਤ ਕਟਵਾਉਣ ਲਈ ਇਕ ਦਰਖਾਸਤ ਜੰਗਲਾਤ ਵਿਭਾਗ ਨੂੰ ਕੀਤੀ ਗਈ ਸੀ, ਪਰ ਸਾਡੇ ਵੱਲੋਂ ਪ੍ਰਵਾਨਗੀ ਦੇਣ ਤੋਂ ਪਹਿਲਾਂ ਹੀ ਠੇਕੇਦਾਰ ਵੱਲੋਂ ਦਰੱਖਤਾਂ ਦੀ ਕਟਾਈ ਸ਼ੁਰੂ ਕਰ ਦਿੱਤੀ ਗਈ ਤੇ 32 ਦੇ ਕਰੀਬ ਦਰੱਖਤ ਕੱਟ ਲਏ ਗਏ।

ਜਿਸ ਤੋਂ ਬਾਅਦ ਜੰਗਲਾਤ ਵਿਭਾਗ ਨੇ ਕਾਰਵਾਈ ਕਰਦੇ ਹੋਏ ਕੱਟੇ ਹੋਏ ਮਾਲ ਨੂੰ ਜ਼ਬਤ ਕਰ ਲਿਆ। ਫਿਲਹਾਲ ਬਿਨਾਂ ਪ੍ਰਵਾਨਗੀ ਅਤੇ ਬਿਨਾ ਨਿਸ਼ਾਨਦੇਹੀ ਤੋਂ ਠੇਕੇਦਾਰ ਨੇ ਦਰੱਖਤਾਂ ਦੀ ਕਟਾਈ ਕਰ ਕੇ ਕਾਨੂੰਨ ਦਾ ਉਲੰਘਣ ਕੀਤਾ ਹੈ। ਜਿਸ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲੈ ਕਿ ਜੁਰਮਾਨਾ ਕੀਤਾ ਜਾ ਰਿਹਾ ਹੈ।