ਲੋਕਾਂ ਨੂੰ ਏਨਾ ਕੋਰੋਨਾ ਦਾ ਡਰ ਨਹੀਂ , ਜਿੰਨਾ ਭੁੱਖਮਰੀ ਦਾ ਹੈ....! 

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਜਿਸ ਨੇ ਦੁਨੀਆਭਰ ਦੇ ਲਗਭਗ 155 ਦੇਸ਼ਾਂ ਨੂੰ ਅਪਣੀ ਚਪੇਟ ਵਿਚ ਲੈ ਲਿਆ ਹੈ।

file photo

ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਜਿਸ ਨੇ ਦੁਨੀਆਭਰ ਦੇ ਲਗਭਗ 155 ਦੇਸ਼ਾਂ ਨੂੰ ਅਪਣੀ ਚਪੇਟ ਵਿਚ ਲੈ ਲਿਆ ਹੈ। ਪੰਜਾਬ ਵਿਚ ਕੋਰੋਨਾ ਵਾਇਰਸ ਨਾਲ ਸਬੰਧਿਤ 39 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਸ ਦੇ ਚਲਦੇ ਸੂਬਾ ਸਰਕਾਰ ਵੱਲੋਂ 31 ਮਾਰਚ ਤਕ ਕਰਫਿਊ ਦਾ ਐਲਾਨ ਕੀਤਾ ਗਿਆ ਹੈ। ਇਸ ਸਭ ਦੇ ਵਿਚਾਲੇ ਇਕ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ ਕਿ ਦੋ ਦਿਨ ਬੈਂਕ ਖੁਲ੍ਹੇ ਰਹਿਣਗੇ।

ਹਾਲਾਂਕਿ ਇਹ ਬੈਂਕ ਆਫੀਸ਼ੀਅਲ ਵਰਕ ਲਈ ਖੁੱਲ੍ਹੇ ਰਹਿਣਗੇ ਪਬਲਿਕ ਡੀਲਿੰਗ ਨਹੀਂ। ਪਰ ਜਿਵੇਂ ਹੀ ਇਹ ਖ਼ਬਰ ਲੋਕਾਂ ਤਕ ਪਹੁੰਚੀ ਤਾਂ ਲੋਕਾਂ ਦਾ ਬੈਂਕਾਂ ਅੱਗੇ ਤਾਂਤਾ ਲਗ ਗਿਆ। ਲੋਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਪਈ ਕਿਉਂ ਕਿ ਜੋ ਗਰੀਬ ਅਤੇ ਦਿਹਾੜੀਦਾਰ ਲੋਕ ਅਪਣਾ ਅਤੇ ਅਪਣੇ ਪਰਿਵਾਰ ਦਾ ਪਾਲਣ-ਪੋਸ਼ਣ ਦਿਹਾੜੀ ਕਰ ਦੇ ਨੇ ਉਹ ਬੈਂਕਾਂ ਵਿਚ ਜਾ ਕੇ ਪੈਸੇ ਕਢਵਾ ਸਕਣਗੇ ਅਤੇ ਅਪਣਾ ਤੇ ਅਪਣੇ ਪਰਿਵਾਰ ਦਾ ਪਾਲਣ ਪੋਸ਼ਣ ਸਹੀ ਤਰੀਕੇ ਨਾਲ ਕਰ ਸਕਣਗੇ।

ਜਿਵੇਂ ਹੀ ਇਹ ਬੈਂਕਾਂ ਖੁੱਲ੍ਹੀਆਂ ਲੋਕਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਐਲਾਨ ਕੀਤਾ ਸੀ ਕਿ ਉਹਨਾਂ ਨੇ ਲੋਕਾਂ ਦੇ ਖਾਤੇ ਵਿਚ ਪੈਸੇ ਪਾਏ ਹਨ ਪਰ ਲੋਕਾਂ ਕੋਲ ਨਾ ਤਾਂ ਏਟੀਐਮ ਹਨ ਅਤੇ ਨਾ ਹੀ ਬੈਂਕਾਂ ਖੁਲ੍ਹ ਰਹੀਆਂ ਹਨ। ਜੇ ਬੈਂਕਾਂ ਖੋਲ੍ਹਣੀਆਂ ਸਨ ਤਾਂ ਸਰਕਾਰ ਨੇ ਇਹ ਕਿਉਂ ਕਿ ਬੈਂਕਾਂ ਖੋਲ੍ਹ ਦਿੱਤੀਆਂ ਜਾਣਗੀਆਂ।

ਉਹਨਾਂ ਨੂੰ ਉਹਨਾਂ ਦੇ ਖਾਤੇ ਵਿਚ ਪਏ ਪੈਸੇ ਵੀ ਕਢਵਾਉਣ ਵਿਚ ਮੁਸ਼ਕਿਲ ਆ ਰਹੀ ਹੈ। ਲੋਕਾਂ ਦੀ ਮੰਗ ਹੈ ਕਿ ਸਰਕਾਰ ਉਹਨਾਂ ਦੇ ਖਾਤੇ ਵਿਚ ਪੈਸੇ ਪਾਵੇ ਤਾਂ ਉਹ ਅਪਣੀਆਂ ਜ਼ਰੂਰਤ ਦੀਆਂ ਚੀਜ਼ਾਂ ਲੈ ਸਕਣ। ਬੈਂਕ ਮੈਨੇਜਰ ਨੇ ਕਿਹਾ ਕਿ ਉਹਨਾਂ ਨੂੰ ਹਦਾਇਤਾਂ ਮਿਲੀਆਂ ਹਨ, ਇਹਨਾਂ ਹਦਾਇਤਾਂ ਵਿਚ ਕਿਹਾ ਗਿਆ ਹੈ ਕਿ ਬੈਂਕਾਂ 30, 31 ਅਤੇ 1 ਅਪ੍ਰੈਲ ਨੂੰ ਖੋਲ੍ਹੀਆਂ ਜਾਣਗੀਆਂ

ਅਤੇ ਇਹ ਸਿਰਫ ਸਰਕਾਰੀ ਕੰਮਾਂ ਲਈ ਹੀ ਖੋਲ੍ਹੀਆਂ ਜਾਣਗੀਆਂ। ਇਹ ਬੈਂਕਾਂ ਲੋਕਾਂ ਦੀ ਸੇਵਾ ਲਈ ਨਹੀਂ ਖੋਲ੍ਹੀਆਂ ਗਈਆਂ ਪਰ ਲੋਕ ਇਹ ਮੰਨਣ ਨੂੰ ਤਿਆਰ ਨਹੀਂ ਹਨ। ਪਰ ਹਫ਼ਤੇ ਵਿਚ ਦੋ ਦਿਨ ਖੋਲ੍ਹੀਆਂ ਜਾਣਗੀਆਂ ਜਿਸ ਦਿਨ ਲੋਕ ਅਪਣੇ ਕੰਮ ਕਰ ਸਕਣਗੇ। ਉਹਨਾਂ ਕਿਹਾ ਕਿ ਏਟੀਐਮ ਹਮੇਸ਼ਾ ਖੁਲ੍ਹੇ ਹੋਏ ਹਨ ਲੋਕ ਏਟੀਐਮ ਵਿਚੋਂ ਪੈਸੇ ਕਢਵਾ ਸਕਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।